ਗੈਜੇਟ ਡੈਸਕ– ਦੇਸ਼ ’ਚ ਬੱਚਿਆਂ ਦੀਆਂ ਅਸ਼ਲੀਲ ਵੀਡੀਓ ਸ਼ੇਅਰ ਕਰਨ ਲਈ ਵਟਸਐਪ ਚੈਟ ਗਰੁੱਪਸ ਦਾ ਇਸਤੇਮਾਲ ਜਾਰੀ ਹੈ। ਹਾਲਾਂਕਿ ਫੇਸਬੁੱਕ ਦੀ ਮਲਕੀਅਤ ਵਾਲੀ ਮੈਸੇਜਿੰਗ ਐਪ ਵਟਸਐਪ ਦਾ ਦਾਅਵਾ ਹੈ ਕਿ ਉਹ ਇਸ ਤਰ੍ਹਾਂ ਦੇ ਕੰਟੈਂਟ ਨੂੰ ‘ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨ’ ਦੀ ਪਾਲਿਸੀ ’ਤੇ ਚੱਲਦੀ ਹੈ।
ਸਾਈਬਰ ਸਕਿਓਰਿਟੀ ਨਾਲ ਜੁੜੀ ਸਾਈਬਰ ਪੀਸ ਫਾਊਂਡੇਸ਼ਨ (CPF) ਵਲੋਂ ਮਾਰਚ ’ ਦੋ ਹਫਤੇ ਤੋਂ ਜ਼ਿਆਦਾ ਤਕ ਕੀਤੀ ਗਈ ਜਾਂਚ ’ਚ ਕੰਟੈਂਟ ਨਾਲ ਜੁੜੇ ਦਰਜਨਾਂ ਵਟਸਐਪ ਗਰੁੱਪ ਪਾਏ ਗਏ। ਇਨ੍ਹਾਂ ਗਰੁੱਪ ਦੀ ਪਛਾਣ ਇਕ ਵਟਸਐਪ ਪਬਲਿਕ ਗਰੁੱਪ ਡਿਸਕਵਰੀ ਐਪ ਰਾਹੀਂ ਕੀਤੀ ਗਈ ਹੈ। ਇਸ ਐਪ ਨੂੰ ਗੂਗਲ ਪਲੇਅ ਸਟੋਰ ਨੇ ਦਸੰਬਰ ’ਚ ਬੈਨ ਕਰ ਦਿੱਤਾ ਸੀ ਪਰ ਗੂਗਲ ’ਤੇ ਸਰਚ ਤੋਂ ਬਾਅਦ ਇਸ ਨੂੰ ਅਜੇ ਵੀ ਆਸਾਨੀ ਨਾਲ ਲੱਭਿਆ ਜਾ ਸਕਦਾ ਹੈ।
ਸਾਈਬਰ ਪੀਸ ਫਾਊਂਡੇਸ਼ਨ ’ਚ ਟ੍ਰੇਨਿੰਗ ਅਤੇ ਪਾਲਿਸੀ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਨੀਤੀਸ਼ ਚੰਦਨ ਨੇ ਦੱਸਿਆ ਕਿ ਦਲਾਲ ਵੀ ਹੁਣਆਨਲਾਈਨ ਆ ਗਏ ਹਨ। ਬਹੁਤ ਸਾਰੇ ਅਜਿਹੇ ਗਰੁੱਪ ਹਨ ਜੋ ਪੈਸੇ ਦੇ ਬਦਲੇ ਬੱਚਿਆਂ ਅਤੇ ਨੌਜਵਾਨਾਂ ਦੇ ਨਾਲ ਫਿਜੀਕਲ ਕੰਟੈਂਟ ਨੂੰ ਉਤਸ਼ਾਹ ਦਿੰਦ ਹਨ। ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਅਨੁਚਿਤ ਗਤੀਵਿਧੀ ’ਚ ਦਿਖਾਉਣ ਨਾਲ ਜੁੜੇ ਮਟੀਰੀਅਲ ਦੇ ਪਬਲੀਕੇਸ਼ਨ ਜਾਂ ਟਰਾਂਸਮਿਸ਼ਨ ’ਤੇ ਇਨਫਾਰਮੇਸ਼ਨ ਟੈਕਨਾਲੋਜੀ ਐਕਟ, 2000 ਦੇ ਸੈਕਸ਼ਨ 67B ਤਹਿਤ ਪਾਬੰਦੀ ਹੈ।
ਇਸ ਬਾਰੇ ਵਟਸਐਪ ਦੀ ਬੁਲਾਰਣ ਨੇ ਕਿਹਾ ਕਿ ਵਟਸਐਪ ਯੂਜ਼ਰਜ਼ ਦੀ ਸੁਰੱਖਿਆ ਦਾ ਕਾਫੀ ਧਿਆਨ ਰੱਖਦਾ ਹੈ ਅਤੇ ਅਸੀਂ ਬੱਚਿਆਂ ਦੇ ਯੌਨ ਉਤਪੀੜਨ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦੇ। ਅਸੀਂ ਇਸ ਰਿਪੋਰਟ ਨੂੰ ਦੇਖਿਆ ਹੈ ਅਤੇ ਯਕੀਨੀ ਕੀਤਾ ਹੈ ਕਿ ਇਸ ਤਰ੍ਹਾਂ ਦੇ ਅਕਾਊਂਟਸ ਨੂੰ ਸਾਡੇ ਪਲੇਟਫਾਰਮ ਤੋਂ ਬੈਨ ਕੀਤਾ ਜਾਵੇ। ਵਟਸਐਪ ਦੀ ਵੈੱਬਸਾਈਟ ’ਤੇ ਦੱਸਿਆ ਗਿਆ ਹੈ ਕਿ ਪਿਛਲੇ 3 ਮਹੀਨਿਆਂ ’ਚ ਉਸ ਨੇ ਹਰ ਮਹੀਨੇ ਬੱਚਿਆਂ ਨੂੰ ਅਨੁਚਿਤ ਗਤੀਵਿਧੀ ’ਚ ਦਿਖਾਉਣ ਦੇ ਸ਼ੱਕ ਵਾਲੇ ਲਗਭਗ 2,50,000 ਅਕਾਊਂਟਸ ਨੂੰ ਦੁਨੀਆ ਭਰ ’ਚ ਬੈਨ ਕੀਤਾ ਹੈ।
ਕੇਂਦਰ ਸਰਕਾਰ ਨੇ ਫੇਕ ਨਿਊਜ਼, ਭੜਕਾਊ ਭਾਸ਼ਣ ਅਤੇ ਯੌਨ ਉਤਪੀੜਨ ਵਾਲੇ ਕੰਟੈਂਟ ਫੈਲਾਉਣ ਵਾਲਿਆਂ ਨੂੰ ਫੜਨ ਲਈ ਵਟਸਐਪ ਦੇ ਮੈਸੇਜ ਨੂੰ ਟ੍ਰੇਸ ਕਰਨ ਦੀ ਸੁਵਿਧਾ ਮੰਗੀ ਸੀ ਪਰ ਵਟਸਐਪ ਨੇ ਇਸ ਮੰਗ ਦਾ ਵਿਰੋਧ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਵਟਸਐਪ ਇਕ ਐਨਕ੍ਰਿਪਟਿਡ ਪਲੇਟਫਾਰਮ ਹੈ। ਇਸ ਬਾਰੇ ਹੋਮ ਮਨਿਸਟਰੀ ਅਤੇ ਇਨਫਾਰਮੇਸ਼ਨ ਟੈਕਨਾਲੋਜੀ ਮਨੀਸਟਰੀ ਨੂੰ ਭੇਜੀ ਗਈ ਈਮੇਲ ਦਾ ਜਵਾਬ ਨਹੀਂ ਮਿਲਿਆ।
ਵਟਸਐਪ ਨੇ 2016 ’ਚ ਇਕ ਗਰੁੱਪਸ ਲਈ ਇਕ ਇਨਵਾਈਟ-ਲਿੰਕ ਫੀਚਰ ਸ਼ੁਰੂ ਕੀਤਾ ਸੀ। ਇਸ ਨਾਲ ਕਿਸੇ ਮੈਂਬਰ ਨੂੰ ਜਾਣੇ ਬਿਨਾਂ ਗਰੁੱਪ ਨੂੰ ਲੱਭਣਾ ਅਤੇ ਸ਼ਾਮਲ ਹੋਣਾ ਆਸਾਨ ਬਣ ਗਿਆ ਹੈ। ਸੋਸ਼ਲ ਮੀਡੀਆ ’ਤੇ ਚਾਈਲਡ ਪੋਰਨੋਗ੍ਰਾਫੀ ਦੇ ਫੈਲਣ ’ਤੇ ਰੋਕ ਲਗਾਉਣ ’ਚ ਨਾਕਾਮੀ ਦੀ ਕਾਨੂੰਨੀ ਜਾਣਕਾਰ ਵੀ ਨਿੰਦਾ ਕਰ ਰਹੇ ਹਨ।
ਸ਼ਾਓਮੀ ਨੇ ਲਾਂਚ ਕੀਤੀ Smart Tv ਦੀ ਨਵੀਂ ਸੀਰੀਜ਼, ਜਾਣੋ ਕੀਮਤ
NEXT STORY