- ਫੋਨ 'ਚ ਸ਼ਾਮਲ ਕੀਤੀ ਗਈ ਹੁਣ ਤਕ ਦੀ ਸਭ ਤੋਂ ਸੁਰੱਖਿਅਤ ਤਕਨੀਕ
- ਕ੍ਰਿਪਟੋ ਕਰੰਸੀ ਦਾ ਲੈਣ-ਦੇਣ ਕਰਨ 'ਚ ਹੋਵੇਗੀ ਆਸਾਨੀ
ਜਲੰਧਰ— ਸਾਈਬਰ ਕ੍ਰਾਈਮ ਤੇ ਆਨਲਾਈਨ ਵਧ ਰਹੇ ਫ੍ਰਾਡਜ਼ ਕਾਰਨ ਹੁਣ ਦੁਨੀਆ ਦਾ ਸਭ ਤੋਂ ਸੁਰੱਖਿਅਤ ਸਮਾਰਟਫੋਨ ਤਿਆਰ ਕੀਤਾ ਗਿਆ ਹੈ। ਇਸ ਨੂੰ ਖਾਸ ਤੌਰ 'ਤੇ ਸੁਰੱਖਿਅਤ ਢੰਗ ਨਾਲ ਕ੍ਰਿਪਟੋ ਕਰੰਸੀ ਦਾ ਲੈਣ-ਦੇਣ ਕਰਨ ਲਈ ਬਣਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਆਨਲਾਈਨ ਟ੍ਰਾਂਜ਼ੈਕਸ਼ਨ ਕਰਨ ਲਈ ਸਟ੍ਰਾਂਗਰ ਸਕਿਓਰਿਟੀ ਸ਼ੀਲਡ ਦੀ ਲੋੜ ਹੈ, ਜਿਸ ਕਾਰਨ ਹੁਣ ਇਸ ਨੂੰ ਸਵਿਟਜ਼ਰਲੈਂਡ 'ਚ ਸਥਿਤ ਸਿਰਿਨ ਲੈਬਸ ਵਲੋਂ ਲਿਆਂਦਾ ਜਾ ਰਿਹਾ ਹੈ। ਕੰਪਨੀ ਨੇ ਦੱਸਿਆ ਕਿ ਫਿੰਨੀ ਨਾਂ ਦਾ ਇਹ ਸਮਾਰਟਫੋਨ ਇਸ ਸਾਲ ਨਵੰਬਰ ਵਿਚ 999 ਡਾਲਰ ਵਿਚ ਮੁਹੱਈਆ ਕਰਵਾਇਆ ਜਾਵੇਗਾ, ਜੋ ਭਾਰਤ ਵਿਚ ਲਗਭਗ 68 ਹਜ਼ਾਰ ਰੁਪਏ ਬਣਦੇ ਹਨ।
ਫੀਚਰਜ਼ ਨੂੰ ਦੇਖ ਕੇ ਰੱਖਿਆ ਗਿਐ ਫੋਨ ਦਾ ਨਾਂ
ਇਸ ਫੋਨ ਦਾ ਫਿੰਨੀ ਨਾਂ ਦੁਨੀਆ ਦੇ ਸਭ ਤੋਂ ਪਹਿਲੇ ਬਿਟਕੁਆਇਨ ਟ੍ਰਾਂਜ਼ੈਕਸ਼ਨ ਕਰਨ ਵਾਲੇ ਵਿਅਕਤੀ ਹੇਲ ਫਿੰਨੀ ਦੇ ਨਾਂ 'ਤੇ ਹੀ ਰੱਖਿਆ ਗਿਆ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਬਿਟਕੁਆਇਨ ਟ੍ਰਾਂਜ਼ੈਕਸ਼ਨ ਕਰਨ ਵਿਚ ਮਦਦ ਕਰੇਗਾ, ਜਿਸ ਕਾਰਨ ਹੀ ਇਸ ਦਾ ਨਾਂ ਫਿੰਨੀ ਰੱਖਿਆ ਗਿਆ ਹੈ।
ਸਮਾਰਟਫੋਨ ਦਾ ਨਿਰਮਾਣ ਕਰੇਗੀ ਫਾਕਸਕੋਨ
ਫਾਕਸਕੋਨ ਦੀ ਮਲਕੀਅਤ ਵਾਲੀ ਕੰਪਨੀ 698 ਮੋਬਾਇਲ ਫਿੰਨੀ ਡਿਵਾਈਸਿਜ਼ ਦਾ ਨਿਰਮਾਣ ਕਰੇਗੀ। 698 ਮੋਬਾਇਲ ਇਸ ਸਮਾਰਟਫੋਨ ਨੂੰ ਤਿਆਰ ਕਰਨ 'ਤੇ ਜ਼ੋਰ ਦੇਵੇਗੀ ਤੇ ਸਿਰਿਨ ਲੈਬਸ ਇਸ ਦੇ ਆਪ੍ਰੇਟਿੰਗ ਸਿਸਟਮ ਤੇ ਵਾਲੇਟ ਹਾਰਡਵੇਅਰ ਦਾ ਵਿਕਾਸ ਕਰੇਗੀ।
ਸਿਰਿਨ ਆਪ੍ਰੇਟਿੰਗ ਸਿਸਟਮ 'ਤੇ ਕਰੇਗਾ ਕੰਮ
Zdnet ਦੀ ਰਿਪੋਰਟ ਅਨੁਸਾਰ ਆਧੁਨਿਕ ਤਕਨੀਕ ਨਾਲ ਲੈਸ ਫਿੰਨੀ ਸਮਾਰਟਫੋਨ ਵਿਚ ਐਂਡ੍ਰਾਇਡ 8.1 'ਤੇ ਆਧਾਰਤ ਸਿਰਿਨ ਆਪ੍ਰੇਟਿੰਗ ਸਿਸਟਮ ਮਿਲੇਗਾ, ਜਿਸ ਵਿਚ ਖਾਸ ਕਿਸਮ ਦੇ ਸਕਿਓਰਿਟੀ ਫੀਚਰਜ਼ ਸ਼ਾਮਲ ਕੀਤੇ ਗਏ ਹੋਣਗੇ। ਰਿਪੋਰਟ ਅਨੁਸਾਰ ਇਸ ਵਿਚ ਸਕਿਓਰ ਕਮਿਊਨੀਕੇਸ਼ਨ, ਕੋਲਡ ਸਟੋਰੇਜ ਕ੍ਰਿਪਟੋਵਾਲੇਟ ਤੇ ਦੁਨੀਆ ਦਾ ਸਭ ਤੋਂ ਸੁਰੱਖਿਅਤ 41pp ਸਟੋਰ ਮਿਲੇਗਾ, ਜਿਸ ਰਾਹੀਂ ਯੂਜ਼ਰਜ਼ ਸਭ ਤੋਂ ਸਕਿਓਰ ਐਪਸ ਡਾਊਨਲੋਡ ਕਰ ਸਕਣਗੇ।
ਇਸ ਸਮਾਰਟਫੋਨ 'ਚ ਕੀ ਮਿਲੇਗਾ ਖਾਸ
- ਦੁਨੀਆ ਦੀ ਸਭ ਤੋਂ ਬਿਹਤਰ ਸਕਿਓਰਿਟੀ ਇਸ ਫੋਨ ਵਿਚ ਮਿਲੇਗੀ।
- ਇਸ ਫੋਨ ਵਿਚ ਮਲਟੀ ਲੇਅਰ ਸਾਈਬਰ ਸਕਿਓਰਿਟੀ ਸੂਟ ਤੇ ਸਕਿਓਰ ਐਕਸਚੇਂਜ ਐਕਸੈੱਸ ਵਰਗੇ ਫੀਚਰਜ਼ ਮਿਲਣਗੇ।
- ਖਾਸ ਕਿਸਮ ਦਾ P2P ਰਿਸੋਰਸ ਸ਼ੇਅਰਿੰਗ ਈਕੋ ਸਿਸਟਮ ਇਸ ਸਮਾਰਟਫੋਨ ਲਈ ਤਿਆਰ ਕੀਤਾ ਗਿਆ ਹੈ, ਜੋ ਸੁਰੱਖਿਅਤ ਢੰਗ ਨਾਲ ਪੇਮੈਂਟ ਕਰਨ ਵਾਲੀਆਂ ਐਪਸ ਦੀ ਵਰਤੋਂ ਕਰਨ ਵਿਚ ਮਦਦ ਕਰੇਗਾ।
- ਇਸ ਵਿਚ ਬਲਾਕਚੇਨ ਐਪਲੀਕੇਸ਼ਨਜ਼ ਚੱਲਣਗੀਆਂ, ਜਿਨ੍ਹਾਂ ਵਿਚ ਕ੍ਰਿਪਟੋ ਵਾਲੇਟ ਵੀ ਸ਼ਾਮਲ ਹੋਵੇਗੀ।
ਸਮਾਰਟਫੋਨ ਵਿਚ ਮਿਲੇਗੀ ਡਿਊਲ ਸਕਰੀਨ
ਫਿੰਨੀ ਸਮਾਰਟਫੋਨ ਦੇ ਫਰੰਟ 'ਚ ਸਕਰੀਨ ਮਿਲਣ ਦੇ ਨਾਲ ਰੀਅਰ 'ਚ ਦੂਜੀ ਸਕਰੀਨ ਦਿੱਤੀ ਗਈ ਹੈ, ਜੋ ਸਲਾਈਡ ਹੋ ਕੇ ਬਾਹਰ ਵੱਲ ਖੁੱਲ੍ਹਦੀ ਹੈ। ਇਹ ਸਕਰੀਨ ਕ੍ਰਿਪਟੋਕਰੰਸੀ ਨਾਲ ਜੁੜੀ ਟ੍ਰਾਂਜ਼ੈਕਸ਼ਨ ਕਰਨ ਵਿਚ ਮਦਦ ਕਰੇਗੀ। ਇਸ ਸਕਰੀਨ ਵਿਚ ਨਜ਼ਰ ਆ ਰਹੀ ਜਾਣਕਾਰੀ ਸਾਫਟਵੇਅਰ ਸ਼ੀਲਡ ਤੇ ਫਿਜ਼ੀਕਲ ਸਕਿਓਰਟੀ ਨਾਲ ਲੈਸ ਕੀਤੀ ਗਈ ਹੈ। ਯੂਜ਼ਰ ਨੂੰ ਕ੍ਰਿਪਟੋਕਰੰਸੀ ਨਾਲ ਜੁੜੇ ਭੁਗਤਾਨ ਦਾ ਵੇਰਵਾ ਇਸ 'ਤੇ ਹੀ ਨਜ਼ਰ ਆਏਗਾ ਤੇ ਮੇਨ ਸਕਰੀਨ ਹੋਰ ਐਂਡ੍ਰਾਇਡ ਸਮਾਰਟਫੋਨ ਵਾਂਗ ਹੀ ਕੰਮ ਕਰੇਗੀ।
ਫਿੰਨੀ ਬਲਾਕਚੇਨ ਫੋਨ ਦੀਆਂ ਵਿਸ਼ੇਸ਼ਤਾਵਾਂ
- ਸਮਾਰਟਫੋਨ ਵਿਚ ਸਿੰਗਲ ਸਿਮ ਸਲਾਟ ਹੋਵੇਗਾ, ਜਿਸ ਵਿਚ ਨੈਨੋ ਸਿਮ ਚੱਲੇਗੀ।
- 6GB RAM ਨਾਲ ਇਸ ਵਿਚ 128GB ਇਨਬਿਲਟ ਸਟੋਰੇਜ ਮਿਲੇਗੀ।
- ਕੁਆਲਕੋਮ ਸਨੈਪਡਰੈਗਨ 845 ਪ੍ਰੋਸੈਸਰ ਦੇਵੇਗਾ ਯੂਜ਼ਰ ਨੂੰ ਹਾਈ ਪ੍ਰਫਾਰਮੈਂਸ।
- ਰੀਅਰ 'ਚ ਲੱਗਾ 12 ਮੈਗਾਪਿਕਸਲ ਵਾਲਾ ਕੈਮਰਾ ਲੋਅ ਲਾਈਟ ਇਮੇਜਿੰਗ ਤੇ ਅਲਟ੍ਰਾ ਫਾਸਟ ਲੇਜ਼ਰ ਆਟੋਫੋਕਸ ਨੂੰ ਸੁਪੋਰਟ ਕਰੇਗਾ। ਸੈਲਫੀ ਲਈ ਇਸ ਵਿਚ 8 ਮੈਗਾਪਿਕਸਲ ਵਾਲਾ ਫਰੰਟ ਕੈਮਰਾ ਮਿਲੇਗਾ।
- 3000mAh ਦੀ ਸਮਰੱਥਾ ਵਾਲੀ ਬੈਟਰੀ ਇਸ ਵਿਚ ਲੱਗੀ ਹੈ, ਜੋ 2 ਘੰਟਿਆਂ ਵਿਚ ਪੂਰੀ ਤਰ੍ਹਾਂ ਚਾਰਜ ਹੋ ਜਾਵੇਗੀ।
ਯੂਜ਼ਰ ਕਰ ਸਕਣਗੇ ਫਾਸਟ ਪੇਮੈਂਟਸ
ਕੰਪਨੀ ਦਾ ਦਾਅਵਾ ਹੈ ਕਿ ਇਸ ਰਾਹੀਂ ਸਕਿਓਰ ਈਮੇਲ ਕਰਨ ਦੇ ਨਾਲ ਹੀ ਵੱਖ-ਵੱਖ ਨੈੱਟਵਰਕ 'ਤੇ ਵੀ ਬਿਨਾਂ ਕਿਸੇ ਚਾਰਜ ਦੇ ਫਾਸਟ ਪੇਮੈਂਟਸ ਕੀਤੀਆਂ ਜਾ ਸਕਣਗੀਆਂ।
ਕੀ ਹੈ ਬਲਾਕਚੇਨ ਟੈਕਨਾਲੋਜੀ
ਬਲਾਕਚੇਨ ਇਕ ਅਜਿਹਾ ਪਲੇਟਫਾਰਮ ਹੈ, ਜਿੱਥੇ ਨਾ ਸਿਰਫ ਡਿਜੀਟਲ ਕਰੰਸੀ, ਸਗੋਂ ਕਿਸੇ ਵੀ ਡਿਟੇਲ ਦਾ ਡਿਜੀਟਲ ਰਿਕਾਰਡ ਰੱਖਿਆ ਜਾ ਸਕਦਾ ਹੈ। ਉੱਥੇ ਹੀ ਬਿਟਕੁਆਇਨ ਵਰਗੀ ਤਕਨੀਕ ਨਾਲ ਤੁਸੀਂ ਚੀਜ਼ਾਂ ਵੇਚ ਤੇ ਖਰੀਦ ਸਕਦੇ ਹੋ। ਦੋਵੇਂ ਚੀਜ਼ਾਂ ਵੱਖ-ਵੱਖ ਹਨ, ਜਿਨ੍ਹਾਂ ਨੂੰ ਬਲਾਕਚੇਨ ਸਮਾਰਟਫੋਨ ਰਾਹੀਂ ਇਕੱਠਾ ਕੀਤਾ ਜਾ ਰਿਹਾ ਹੈ। ਬਲਾਕਚੇਨ ਸਿਸਟਮ ਰਾਹੀਂ ਕ੍ਰਿਪਟੋਕਰੰਸੀ ਦੇ ਲੈਣ-ਦੇਣ ਨੂੰ ਜ਼ਿਆਦਾ ਸੁਰੱਖਿਅਤ ਬਣਾਇਆ ਗਿਆ ਹੈ ਅਤੇ ਇਸ ਨੂੰ ਹੁਣ ਤਕ ਦਾ ਸਭ ਤੋਂ ਸੁਰੱਖਿਅਤ ਤਰੀਕਾ ਕਿਹਾ ਜਾ ਸਕਦਾ ਹੈ। ਇਸ ਰਾਹੀਂ ਕ੍ਰਿਪਟੋ ਵਾਲੇਟ ਤੇ ਟ੍ਰਾਂਜ਼ੈਕਸ਼ਨਜ਼ ਨੂੰ ਸੇਵ ਰੱਖਿਆ ਜਾ ਸਕਦਾ ਹੈ ਅਤੇ ਇਸ ਨੂੰ ਹੈਕ ਕਰ ਸਕਣਾ ਬਹੁਤ ਮੁਸ਼ਕਲ ਹੈ।
ਹੁਵਾਵੇ ਦਾ ਬਿਆਨ, 3 ਮਹੀਨੇ 'ਚ 30 ਲੱਖ ਵਿਕੇ Honor 10 ਹੈਂਡਸੈੱਟ ਯੂਨਿਟਸ
NEXT STORY