ਨਵੀਂ ਦਿੱਲੀ— ਚੀਨ ਦੀ ਸਮਾਰਟ ਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਸਮਾਰਟਫੋਨ ਦੀ ਨਵੀਂ ਸੀਰੀਜ਼ ਸੀ.ਸੀ. ਦਾ ਐਲਾਨ ਕੀਤਾ ਹੈ। ਸ਼ਾਓਮੀ ਦੇ ਸੀ.ਈ.ਓ. ਲੀ ਜੂਨ ਨੇ ਸੀ.ਸੀ. ਦਾ ਮਤਲਬ ਕਲਰਫੁੱਲ ਤੇ ਕ੍ਰਿਏਟਿਵ ਦੱਸਿਆ ਹੈ। ਇਸ ਸੀਰੀਜ਼ ਨੂੰ 'Chic & Cool' ਦੇ ਆਰਟਸ ਦੇ ਵਿਦਿਆਰਥੀਆਂ ਨੇ ਤਿਆਰ ਕੀਤਾ ਹੈ। ਹਾਲਾਂਕਿ ਸ਼ਾਓਮੀ ਨੇ ਸੀ.ਸੀ. ਸੀਰੀਜ਼ ਦੇ ਤਹਿਤ ਹਾਲੇ ਤਕ ਕੋਈ ਸਮਾਰਟਫੋਨ ਪੇਸ਼ ਨਹੀਂ ਕੀਤਾ ਹੈ।
ਉਂਝ ਲੀਕ ਹੋਣ ਜਾਣਕਾਰੀ ਦੀ ਮੰਨੀਏ ਤਾਂ ਕੰਪਨੀ ਸੀ.ਸੀ. ਕੰਪਨੀ ਸੀਰੀਜ਼ ਦੇ ਤਹਿਤ Mi CC9 ਲਾਂਚ ਕਰ ਸਕਦੀ ਹੈ। Mi CC9 'ਚ ਅਸੂਸ 6ਜ਼ੈੱਡ ਦੀ ਤਰ੍ਹਾਂ ਫਲਿਪ ਕੈਮਰਾ ਮਿਲ ਸਕਦਾ ਹੈ ਉਥੇ ਹੀ ਕਿਹਾ ਜਾਂ ਰਿਹਾ ਹੈ ਕਿ ਸ਼ਾਓਮੀ ਤੇ Meitu ਬ੍ਰਾਂਡ ਦਾ ਪਹਿਲਾਂ ਸਮਾਰਟ ਫੋਨ ਹੋਵੇਗਾ। ਦੱਸ ਦਈਏ ਕਿ ਪਿਛਲੇ ਸਾਲ ਨਵੰਬਰ 'ਚ ਸ਼ਾਓਮੀ ਨੇ Meitu ਬ੍ਰਾਂਡ ਨੂੰ ਐਕੁਆਇਰ ਕੀਤਾ ਗਿਆ ਸੀ ਪਰ ਹਾਲੇ ਤਕ ਇਸ ਬ੍ਰਾਂਡ ਦੇ ਤਹਿਤ ਸ਼ਾਓਮੀ ਨੇ ਕੋਈ ਫੋਮ ਲਾਂਚ ਨਹੀਂ ਕੀਤਾ ਹੈ।
ਚੀਨ 'ਚ ਆਯੋਜਿਤ ਇਵੈਂਟ 'ਚ ਲੀ ਜੂਨ ਨੇ ਕਿਹਾ ਕਿ ਇਸ Meitu ਬ੍ਰਾਂਡ ਦੇ ਤਹਿਤ ਲਾਂਚ ਹੋਣ ਵਾਲੇ ਫੋਨ 'ਚ ਐਡਵਾਂਸਡ ਕੈਮਰਾ ਹਾਰਡਵੇਅਰ ਤੇ ਬਿਊਟੀ ਤਕਨਾਲੋਜੀ ਮਿਲੇਗੀ। ਅਜਿਹੇ 'ਚ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਓਮੀ ਕੈਮਰੇ ਨਾਲ ਪਹਿਲਾਂ ਤੋਂ ਜ਼ਿਆਦਾ ਬਿਊਟੀ ਫਿਲਟਰਸ ਮਿਲਣਗੇ। ਉਥੇ ਹੀ XDA ਡਿਵੈਲਪਰਸ ਦੀ ਰਿਪੋਰਟ ਮੁਤਾਬਕ Meitu ਦੇ ਫੋਨ 'ਚ ਐਮੋਲੇਡ ਡਿਸਪਲੇਅ ਮਿਲੇਗੀ। ਇਸ ਤੋਂ ਇਲਾਵਾ ਇਸ 'ਚ ਇਨ-ਇਸਪਲੇਅ ਫਿੰਗਰਪ੍ਰਿੰਟ ਸੈਂਸਰ ਮਿਲੇਗਾ। ਫੋਨ 'ਚ ਕੁਆਲਕਮ ਦਾ ਸਨੈਪਡ੍ਰੈਗਨ 730 ਪ੍ਰੋਸੈਸਰ, 48 ਮੈਗਾਪਿਕਸਲ ਦਾ ਰੀਅਰ ਕੈਮਰਾ ਮਿਲ ਸਕਦਾ ਹੈ। ਰੀਅਰ ਕੈਮਰੇ ਨਾਲ ਅਲਟਰਾ ਵਾਇਡ ਐਂਗਲ ਲੈਂਸ ਵੀ ਮਿਲ ਸਕਦਾ ਹੈ।
ਮਾਰੂਤੀ ਸੁਜ਼ੂਕੀ ਨੇ ਖਪਤਕਾਰਾਂ, ਡੀਲਰਾਂ ਨੂੰ ਕਰਜ਼ ਦਿਵਾਉਣ ਲਈ ਬੈਂਕ ਆਫ ਬੜੌਦਾ ਨਾਲ ਮਿਲਾਇਆ ਹੱਥ
NEXT STORY