ਗੈਜੇਟ ਡੈਸਕ– ਚੀਨ ਦੀ ਕੰਪਨੀ ਸ਼ਾਓਮੀ ਨੇ ਮੰਗਲਵਾਰ ਨੂੰ Mi CC9 ਸੀਰੀਜ਼ ਦੇ 3 ਨਵੇਂ ਸਮਾਰਟਫੋਨ ਲਾਂਚ ਕੀਤੇ ਹਨ। ਕੰਪਨੀ ਨੇ Mi CC9, Mi CC9e ਅਤੇ Mi CC9 ਮੇਤੂ ਕਸਟਮ ਐਡੀਸ਼ਨ ਤੋਂ ਪਰਦਾ ਚੁੱਕਿਆ ਹੈ। ਨਵੇਂ ਫੋਨ ’ਚ 32 ਮੈਗਾਪਿਕਸਲ ਫਰੰਟ ਅਤੇ 48 ਮੈਗਾਪਿਕਸਲ ਰੀਅਰ ਕੈਮਰੇ ਵਰਗੀਆਂ ਕਈ ਖੂਬੀਆਂ ਹਨ। ਜਾਣੋ ਤਿੰਨਾਂ ਫੋਨਜ਼ ਦੀਆਂ ਖੂਬੀਆਂ ਅਤੇ ਕੀਮਤ।
Mi CC9, Mi CC9e, Mi CC9 ਮੇਤੂ ਕਸਟਮ ਐਡੀਸ਼ਨ ਦੀ ਕੀਮਤ
ਚੀਨ ’ਚ ਸੀਸੀ9 ਦੇ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 1,799 ਯੁਆਨ 9ਕਰੀਬ 18,000 ਰੁਪਏ) ਅਤੇ ਇਸ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 1,999 ਯੁਆਨ 9ਕਰੀਬ 20,000 ਰੁਪਏ) ਰੱਖੀ ਗਈ ਹੈ। ਉਥੇ ਹੀ Mi CC9e ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 1,299 ਯੁਆਨ (ਕਰੀਬ 13,000 ਰੁਪਏ), 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 1,399 ਚੀਨੀ ਯੁਆਨ (ਕਰੀਬ 14,000 ਰੁਪਏ) ਅਤੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 1,599 ਯੁਆਨ (ਕਰੀਬ 16,000 ਰੁਪਏ) ਹੈ। ਗੱਲ ਕੀਤੀ ਜਾਵੇ, Mi CC9 ਮੇਤੂ ਕਸਟਮ ਐਡੀਸ਼ਨ ਦੀ ਤਾਂ 8 ਜੀ.ਬੀ. ਰੈਮ ਦੇ ਨਾਲ 256 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਇਸ ਦੀ ਕੀਮਤ 2,599 ਯੁਆਨ (ਕਰੀਬ 26,000 ਰੁਪਏ) ਰੱਖੀ ਗਈ ਹੈ।
Mi CC9, Mi CC9e, Mi CC9 ਮੇਤੂ ਕਸਟਮ ਐਡੀਸ਼ਨ ਦੇ ਫੀਚਰਜ਼
Mi CC9 ਸਮਾਰਟਫੋਨ ’ਚ 6.39 ਇੰਚ ਦੀ ਫੁੱਲ-ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2340 ਪਿਕਸਲ ਹੈ। ਫੋਨ ’ਚ ਆਕਟਾ-ਕੋਰ ਸਨੈਪਡ੍ਰੈਗਨ 710 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਫੋਨ ’ਚ 6 ਜੀ.ਬੀ. ਰੈਮ+64 ਜੀ.ਬੀ. ਅਤੇ 128 ਜੀ.ਬੀ. ਇੰਟਰਨਲ ਸਟੋਰੇਜ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿਟ ਟ੍ਰਿਪਲ ਰੀਅਰ ਕੈਮਰਾ (48MP+8MP+2MP) ਸੈੱਟਅਪ ਹੈ। ਇਸ ਵਿਚ ਐੱਫ/1.9 ਅਪਰਚਰ ਵਾਲਾ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਸੈਂਸਰ ਅਤੇ ਇਕ 2 ਮੈਗਾਪਿਕਸਲ ਦਾ ਸੈਂਸਰ ਸ਼ਾਮਲ ਹੈ। ਉਥੇ ਹੀ ਸੈਲਫੀ ਲਈ ਫੋਨ ’ਚ 32 ਮੈਗਾਪਿਕਸਲ ਦਾ ਫਰੰਟਕੈਮਰਾ ਹੈ, ਜੋ ਕਿ ਮੀਮੋਜੀ ਸ਼ੂਟਿੰਗ, ਫੇਸ ਰਿਕੋਗਨੀਸ਼ਨ, ਏ.ਆਈ. ਸਮਾਰਟ ਬਿਊਟੀ.ਏ.ਆਈ. ਪੋਟਰੇਟ ਮੋਡ, 3ਡੀ ਬਿਊਟੀ, ਫਰੰਟ ਪਨੋਰਮਾ, ਗੈਸਚਰ ਫੋਟੋ ਵਰਗੇ ਫੀਚਰਜ਼ ਨਾਲ ਲੈਸ ਹੈ। ਫੋਨ ’ਚ 4,030mAh ਦੀ ਬੈਟਰੀ ਹੈ, ਜੋ 27 ਵਾਟ ਦੀ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ।
ਸ਼ਾਓਮੀ Mi CC9e ਸਮਾਰਟਫੋਨ ’ਚ 6.08 ਇੰਚ ਦੀ ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਰੈਜ਼ੋਲਿਊਸ਼ਨ 1560x720 ਪਿਕਸਲ ਹੈ। ਸਨੈਪਡ੍ਰੈਗਨ 665 ਆਕਟਾ-ਕੋਰ ਪ੍ਰੋਸੈਸਰ ਦੇ ਨਾਲ ਆਉਣ ਵਾਲੇ ਇਸ ਫੋਨ ਨੂੰ 4ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਅਤੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਆਪਸ਼ਨ ’ਚ ਪੇਸ਼ ਕੀਤਾ ਗਿਆ ਹੈ ਜਿਸ ਦੀ ਮੈਮਰੀ ਨੂੰ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਫੋਨ ’ਚ 4,030mAh ਦੀ ਬੈਟਰੀ ਹੈ ਜੋ 18 ਵਾਟ ਦੀ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ।
ਜਰਮਨੀ ਨੇ ਫੇਸਬੁੱਕ ’ਤੇ ਲਗਾਇਆ 2.3 ਮਿਲੀਅਨ ਡਾਲਰ ਦਾ ਜੁਰਮਾਨਾ
NEXT STORY