ਗੈਜੇਟ ਡੈਸਕ– ਚੀਨ ਦੀ ਮੋਬਾਇਲ ਨਿਰਮਾਤਾ ਕੰਪਨੀ Xiaomi ਨੇ ਇਸ ਸਾਲ ਅਕਤੂਬਰ ’ਚ Mi Mix 3 ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਲਾਂਚ ਈਵੈਂਟ ਦੌਰਾਨ ਕੰਪਨੀ ਨੇ ਪੁੱਸ਼ਟੀ ਕੀਤੀ ਸੀ ਕਿ 2019 ’ਚ ਸ਼ਾਓਮੀ ਮੀ ਮਿਕਸ 3 ਦਾ 5ਜੀ ਵੇਰੀਐਂਟ ਉਤਾਰਿਆ ਜਾਵੇਗਾ। ਹੁਣ ਹਾਲ ਹੀ ’ਚ ਸ਼ਾਓਮੀ ਪ੍ਰੈਜ਼ੀਡੈਂਟ ਲਿਨ ਬਿਨ ਨੇ ਇਕ ਤਸਵੀਰ ਨੂੰ ਸ਼ੇਅਰ ਕੀਤਾ ਹੈ। ਤਸਵੀਰ ’ਚ Mi Mix 3 ਸਮਾਰਟਫੋਨ 5ਜੀ ਨੈੱਟਵਰਕ ’ਤੇ ਚੱਲਦਾ ਦਿਖਾਈ ਦੇ ਰਿਹਾ ਹੈ।
ਸ਼ਾਓਮੀ ਪ੍ਰੈਜ਼ੀਡੈਂਟ ਲਿਨ ਬਿਨ ਨੇ ਚੀਨੀ ਵੈੱਬਸਾਈਟ ਵੀਬੋ ’ਤੇ ਤਸਵੀਰ ਸ਼ੇਅਰ ਕੀਤੀ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ Mi Mix 3 ਦੇ 5ਜੀ ਵੇਰੀਐਂਟ ਨੂੰ ਜਲਦੀ ਹੀ ਲਾਂਚ ਕੀਤਾ ਜਾ ਸਕਦਾ ਹੈ। ਤਸਵੀਰ ’ਚ ਸੱਜੇ ਪਾਸੇ ਉਪਰ 5ਜੀ ਅਤੇ ਖੱਬੇ ਪਾਸੇ ਐਂਡਰਾਇਡ ਪਾਈ ਲੋਗੋ ਦਿਖਾਈ ਦੇ ਰਿਹਾ ਹੈ। Mi Mix 3 ਦੇ ਲਾਂਟ ਈਵੈਂਟ ਦੌਰਾਨ ਕੰਪਨੀ ਨੇ ਕਿਹਾ ਸੀ ਕਿ 2019 ’ਚ ਯੂਰਪੀ ਬਾਜ਼ਾਰ ਲਈ ਸ਼ਾਓਮੀ ਮੀ ਮਿਕਸ 3 ਦਾ 5ਜੀ ਵੇਰੀਐਂਟ ਉਤਾਰਿਆ ਜਾਵੇਗਾ।
ਤਸਵੀਰ ਤੋਂ ਇਲਾਵਾ ਸਮਾਰਟਫੋਨ ਨਾਲ ਜੁੜੀ ਕੋਈ ਹੋਰ ਜਾਣਕਾਰੀ ਦਾ ਖੁਲਾਸਾ ਨਹੀਂ ਕੀਤਾ ਗਿਆ। Mi Mix 3 5ਜੀ ਵੇਰੀਐਂਟ ਦਾ ਡਿਜ਼ਾਈਨ ਅਤੇ ਸਪੈਸੀਫਿਕੇਸ਼ਨ ਮੌਜੂਦਾ ਮੀ ਮਿਕਸ 3 ਨਾਲ ਮਿਲਦੇ ਜੁਲਦੇ ਹੋਣਗੇ। ਸਕਿਓਰਿਟੀ ਲਈ ਬੈਕ ਪੈਨਲ ’ਤੇ ਫਿੰਗਰਪ੍ਰਿੰਟ ਸੈਂਸਰ, 6.4-ਇੰਚ (1080x2340 ਪਿਕਸਲ) ਫੁੱਲ-ਐੱਚ.ਡੀ. + ਓਲੇਡ ਪੈਨਲ, 10 ਜੀ.ਬੀ. ਰੈਮ, ਸਨੈਪਡ੍ਰੈਗਨ 845 ਪ੍ਰੋਸੈਸਰ, ਡਿਊਲ ਰੀਅਰ ਅਤੇ ਫਰੰਟ ਕੈਮਰੇ ਦੇ ਨਾਲ ਫੋਨ ਨੂੰ ਪਾਵਰ ਦੇਣ ਲਈ 3,850mAh ਦੀ ਬੈਟਰੀ ਹੈ। ਸ਼ਾਓਮੀ ਤੋਂ ਇਲਾਵਾ ਵਨਪਲੱਸ ਵੀ ਇਸ ਗੱਲ ਦੀ ਪੁੱਸ਼ਟੀ ਕਰ ਚੁੱਕੀ ਹੈ ਕਿ ਕੰਪਨੀ ਅਗਲੇ ਸਾਲ 5ਜੀ ਵੇਰੀਐਂਟ ਤੋਂ ਪਰਦਾ ਚੁੱਕੇਗੀ। ਉਮੀਦ ਹੈ ਕਿ ਅਗਲੇ ਸਾਲ ਮੋਬਾਇਲ ਵਰਲਡ ਕਾਂਗਰਸ 2019 (MWC 2019) ’ਚ ਵਨਪਲੱਸ 5ਜੀ ਨੂੰ ਲਾਂਚ ਕਰ ਸਕਦੀ ਹੈ।
ਯਾਮਾਹਾ FZ 25 ਨੂੰ ਟੱਕਰ ਦੇਣ ਆ ਰਹੀ ਹੈ ਇਹ ਪਾਵਰਫੁੱਲ ਬਾਈਕ
NEXT STORY