ਜਲੰਧਰ- ਜੇਕਰ ਤੁਹਾਡੇ ਕੋਲ ਵੀ ਸ਼ਿਓਮੀ ਦਾ ਸਮਰਾਟਫੋਨ ਹੈ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਸ਼ਿਓਮੀ ਨੇ ਅਧਿਕਾਰਤ ਤੌਰ 'ਤੇ ਆਪਣੇ ਸਮਾਰਟਫੋਨਜ਼ 'ਚ ਐਂਡਰਾਇਡ ਨੂਗਾ ਵਰਜ਼ਨ ਅਪਡੇਟ ਦਾ ਐਲਾਨ ਕੀਤਾ ਹੈ।
ਕੰਪਨੀ ਮੁਤਾਬਕ ਸ਼ਿਓਮੀ ਐੱਮ.ਆਈ. 4ਸੀ, ਸ਼ਿਓਮੀ ਐੱਮ.ਆਈ. 4ਐੱਸ ਅਤੇ ਸ਼ਿਓਮੀ ਐੱਮ.ਆਈ. ਨੋਟ ਪਹਿਲੇ ਸਮਾਰਟਫੋਨ ਹੋਣਗੇ ਜਿਨ੍ਹਾਂ 'ਚ ਐਂਡਰਾਇਡ ਦੇ ਨਵੇਂ ਵਰਜ਼ਨ ਨੂੰ ਪੇਸ਼ ਕੀਤਾ ਜਾਵੇਗਾ। ਸ਼ਿਓਮੀ ਦੇ ਇਨ੍ਹਾਂ ਸਮਾਰਟਫੋਨਜ਼ ਤੋਂ ਬਾਅਦ ਐੱਮ.ਆਈ. ਨੋਟ2, ਐੱਮ.ਆਈ. 5ਐੱਸ ਅਤੇ ਐੱਮ.ਆਈ. ਮੈਕਸ ਸਮਾਰਟਫੋਨਜ਼ ਲਈ ਐਂਡਰਾਇਡ ਨੂਗਾ ਵਰਜ਼ਨ ਨੂੰ ਪੇਸ਼ ਕੀਤਾ ਜਾਵੇਗਾ। ਕੰਪਨੀ ਨੇ ਇਸ ਗੱਲ ਦੀ ਜਾਣਕਾਰੀ ਚੀਨੀ ਸੋਸ਼ਲ ਵੈੱਬਸਾਈਟ ਵੀਬੋ 'ਤੇ ਦਿੱਤੀ ਹੈ।
ਕੰਪਨੀ ਦੇ ਬਿਆਨ ਮੁਤਾਬਕ ਨੂਗਾ ਅਪਡੇਟ ਦਾ ਬੀਟਾ ਵਰਜ਼ਨ ਜਲਦੀ ਹੀ ਦੇਖਣ ਨੂੰ ਮਿਲੇਗਾ। ਹਾਲਾਂਕਿ ਐੱਮ.ਆਈ.ਯੂ.ਆਈ. ਦੇ ਆਪ੍ਰੇਸ਼ੰਸ ਮੈਨੇਜਰ ਨੇ ਇਸ ਅਪਡੇਟ ਦੀ ਤਰੀਕ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਇਕ ਲੀਕ ਰਿਪੋਰਟ ਮੁਤਾਬਕ ਐਂਡਰਾਇਡ ਨੂਗਾ ਅਪਡੇਟ ਐੱਮ.ਆਈ.ਯੂ.ਆਈ. 9 'ਤੇ ਆਧਾਰਿਤ ਹੋਵੇਗਾ। ਫਿਲਹਾਲ ਸ਼ਿਓਮੀ ਦੇ ਐੱਮ.ਆਈ. 5 ਸਮਾਰਟਫੋਨ 'ਚ ਨੂਗਾ ਵਰਜ਼ਨ ਨੂੰ ਪੇਸ਼ ਕੀਤਾ ਗਿਆ ਹੈ ਅਤੇ ਹੁਣ ਹੋਰ ਸਮਾਰਟਫੋਨਜ਼ ਲਈ ਇਸ ਅਪਡੇਟ ਨੂੰ ਪੇਸ਼ ਕੀਤਾ ਜਾਵੇਗਾ।
ਫਲਿੱਪਕਾਰਟ ਬਿੱਗ ਸ਼ਾਪਿੰਗ ਡੇਜ਼ : ਘੱਟ ਕੀਮਤ 'ਚ ਉਪਲੱਬਧ ਹੋਈ HP 1TB ਐਕਸਟਰਨਲ ਹਾਰਡ ਡਿਸਕ ਡਰਾਇਵ
NEXT STORY