ਜਲੰਧਰ- ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਚਾਰ ਮਿੰਟ 'ਚ ਕੋਈ ਇੰਨਾ ਜ਼ਿਆਦਾ ਕਾਰੋਬਾਰ ਵੀ ਕਰ ਸਕਦਾ ਹੈ? ਪਰ ਇਹ ਸੱਚਾਈ ਹੈ ਕਿ ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਸਿਰਫ 4 ਮਿੰਟ 'ਚ ਹੀ ਆਪਣੇ ਪ੍ਰਾਡਕਟ ਰੈੱਡਮੀ ਦੇ ਕਰੀਬ ਢਾਈ ਲੱਖ ਤੋਂ ਜ਼ਿਆਦਾ ਹੈਂਡਸੈੱਟ ਵੇਚ ਦਿੱਤੇ। ਜੀ ਹਾਂ, ਚੀਨ ਦੀ ਇਸ ਕੰਪਨੀ ਨੇ ਈ-ਕਾਮਰਸ ਸਾਈਟ ਐਮਾਜ਼ਾਨ ਦੇ ਨਾਲ ਮਿਲ ਕੇ ਮੋਬਾਇਲ ਬਾਜ਼ਾਰ 'ਚ ਇਕ ਰਿਕਾਰਡ ਕਾਇਮ ਕੀਤਾ ਹੈ।
ਇਸ ਗੱਲ ਦਾ ਐਲਾਨ ਕਰਦੇ ਹੋਏ ਸਮਾਰਟਫੋਨ ਨਿਰਮਾਤਾ ਕੰਪਨੀ ਨੇ ਕਿਹਾ ਕਿ ਉਸ ਨੇ ਆਨਲਾਈਨ ਸ਼ਾਪਿੰਗ ਸਾਈਟ ਐਮਾਜ਼ਾਨ ਰਾਹੀਂ ਆਪਣੇ ਨਵੇਂ ਮਾਡਰ ਰੈੱਡਮੀ 4ਏ ਦੇ ਢਾਈ ਲੱਖ ਤੋਂ ਵੀ ਜ਼ਿਆਦਾ ਹੈਂਡਸੈੱਟ ਸਿਰਫ 4 ਮਿੰਟ 'ਚ ਵੇਚ ਦਿੱਤੇ ਹਨ। ਸ਼ਿਓਮੀ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਮਨੁ ਕੁਮਾਰ ਜੈਨ ਨੇ ਟਵਿਟਰ 'ਤੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਸ਼ਿਓਮੀ 4ਏ ਦੇ 2,50,000 ਤੋਂ ਵੀ ਜ਼ਿਆਦਾ ਹੈਂਡਸੈੱਟ ਚਾਰ ਮਿੰਟ 'ਚ ਵਿਕ ਗਏ।
ਐਮਾਜ਼ਾਨ ਇੰਡੀਆ ਨੇ ਦੱਸਿਆ ਕਿ ਸੇਲ ਦੌਰਾਨ ਸਾਈਟ 'ਤੇ ਪ੍ਰਤੀ ਸੈਕਿੰਡ 1,500 ਆਰਡਰ ਅਤੇ ਪ੍ਰਤੀ ਮਿੰਟ 50 ਲੱਖ ਹਿਟਸ ਹੋਏ। ਈ-ਕਾਮਰਸ ਸਾਈਟ ਨੇ ਅੱਗੇ ਦੱਸਿਆ ਕਿ ਗਾਹਕਾਂ ਤੋਂ ਕੰਪਨੀ ਨੂੰ ਕਰੀਬ 10 ਲੱਖ ਤੋਂ ਜ਼ਿਆਦਾ 'ਨੋਟੀਫਾਈ ਮੀ' ਅਲਰਟ ਵੀ ਮਿਲੇ।
ਵੀਡੀਓ ਕਾਲਿੰਗ ਤੋਂ ਬਾਅਦ ਇਸ ਐਪ 'ਚ ਐਡ ਕੀਤਾ ਗਿਆ ਨਵਾਂ Audio Call ਫੀਚਰ
NEXT STORY