ਗੈਜੇਟ ਡੈਸਕ– ਸ਼ਾਓਮੀ ਨੇ ਆਪਣੇ ਪ੍ਰਸਿੱਧ ਸਮਾਰਟਫੋਨ ਰੈੱਡਮੀ 6 ਦੀ ਕੀਮਤ ’ਚ ਕਟੌਤੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਕੰਪਨੀ ਰੈੱਡਮੀ ਨੋਟ 5 ਪ੍ਰੋ, ਮੀ ਏ2, ਰੈੱਡਮੀ ਵਾਈ2 ਅਤੇ ਰੈੱਡਮੀ 6ਪ੍ਰੋ ਦੀ ਕੀਮਤ ’ਚ ਕਟੌਤੀ ਕਰ ਚੁੱਕੀ ਹੈ। ਸ਼ਾਓਮੀ ਰੈੱਡਮੀ 6 ਦੇ 3 ਜੀ.ਬੀ. ਰੈਮ/32 ਜੀ.ਬੀ. ਵੇਰੀਐਂਟ ਦੀ ਕੀਮਤ 8,999 ਰੁਪਏ ਸੀ, ਜੋ ਹੁਣ ਘੱਟ ਕੇ 7,999 ਰੁਪਏ ਹੋ ਗਈ ਹੈ। ਇਸ ਤਰ੍ਹਾਂ ਹੀ ਰੈੱਡਮੀ 6 ਦੇ 3 ਜੀ.ਬੀ. ਰੈਮ/64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 10,499 ਰੁਪਏ ਸੀ ਜੋ ਹੁਣ ਘੱਟ ਕੇ 8,999 ਰੁਪਏ ਹੋ ਗਈ ਹੈ।
Redmi 6 ਦੇ ਫੀਚਰਜ਼
ਫੋਨ ’ਚ 5.45 ਇੰਚ ਦੀ ਐੱਚ.ਡੀ.+ (1440x720 ਪਿਕਸਲ) IPS ਐੱਲ.ਸੀ.ਡੀ. ਡਿਸਪਲੇਅ ਹੈ। ਫੋਨ ’ਚ 2.5ਡੀ ਕਰਵਡ ਗਲਾਸ ਅਤੇ 1000:1 ਕੰਟਰਾਸਟਰ ਰੇਸ਼ੀਓ ਹੈ। ਫੋਨ ’ਚ ਆਕਟਾ-ਕੋਰ ਮੀਡੀਆਟੈੱਕ ਹੀਲੀਓ ਪੀ22 12 ਐੱਨ.ਐੱਮ. ਪ੍ਰੋਸੈਸਰ ਹੈ ਜਿਸ ਦੀ ਕਲਾਕਡ ਸਪੀਡ 2 ਗੀਗਾਹਰਟਜ਼ ਹੈ। ਸਮਾਰਟਫੋਨ ’ਚ IMG PowerVR GE8320 GPU ਹੈ। ਫੋਨ ਦੀ ਸਟੋਰੇਜ ਨੂੰ ਮੈਮਰੀ ਕਾਰਡ ਰਾਹੀਂ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਸਮਾਰਟਫੋਨ ਐਂਡਰਾਇਡ 8.1 ਓਰੀਓ ’ਤੇ ਚੱਲਦਾ ਹੈ ਅਤੇ ਇਸ ਵਿਚ ਡਿਊਲ ਸਿਮ ਕਨੈਕਟੀਵਿਟੀ ਹੈ।
ਫੋਨ ’ਚ ਸਕਿਓਰਿਟੀ ਲਈ ਫਿੰਗਰਪ੍ਰਿੰਟ ਸਕੈਨਰ ਦਾ ਫੀਚਰ ਹੈ। ਇਸ ਤੋਂ ਇਲਾਵਾ ਇਸ ਵਿਚ ਫੇਸ ਅਨਲਾਕ, ਡਿਊਲ ਮਾਈਕ੍ਰੋਫੋਨ ਅਤੇ 3.5mm ਆਡੀਓ ਜੈੱਕ ਹੈ। ਫੋਨ ਦੀ ਬੈਟਰੀ 3,000mAh ਹੈ।
13MP ਸੈਲਫੀ ਕੈਮਰੇ ਨਾਲ ਮੋਬੀਸਟਾਰ X1 ਨੌਚ ਸਮਾਰਟਫੋਨ ਭਾਰਤ 'ਚ ਲਾਂਚ
NEXT STORY