ਗੈਜੇਟ ਡੈਸਕ– ਸਮਾਰਟਫੋਨ ’ਚ ਅੱਗ ਲੱਗਣ ਅਤੇ ਬਲਾਸਟ ਹੋਣ ਦੀਆਂ ਖਬਰਾਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਸ਼ਾਓਮੀ ਦੇ ਸਮਾਰਟਫੋਨ Redmi Note 7S ’ਚ ਬਲਾਸਟ ਹੋਣ ਦੀ ਖਬਰ ਸਾਹਮਣੇ ਆਈ ਹੈ। ਮੁੰਬਈ ’ਚ ਰਹਿਣ ਵਾਲੇ ਈਸ਼ਵਰ ਚਵਾਨ ਨੇ ਦੱਸਿਆ ਕਿ ਕਿਸੇ ਮੈਨਿਊਫੈਕਚਰਿੰਗ ਡਿਫੈਕਟ ਦੇ ਚੱਲਦੇ ਉਸ ਦੇ Redmi Note 7S ਸਮਾਰਟਫੋਨ ’ਚ ਅੱਗ ਲੱਗਣ ਗਈ। ਯੂਜ਼ਰ ਵੱਲੋਂ ਡਿਵਾਈਸ ਦੀਆਂ ਕੁਝ ਤਸਵੀਰਾਂ ਵੀ ਫੇਸਬੁੱਕ ’ਤੇ ਸ਼ੇਅਰ ਕੀਤੀਆਂ ਗਈਆਂ ਹਨ, ਜਿਨ੍ਹਾਂ ’ਚ ਫੋਨ ਦਾ ਹੇਠਲਾ ਹਿੱਸਾ ਪੂਰੀ ਤਰ੍ਹਾਂ ਸੜਿਆ ਨਜ਼ਰ ਆ ਰਿਹਾ ਹੈ।
- ਜ਼ਿਕਰਯੋਗ ਹੈ ਕਿ ਈਸ਼ਵਰ ਚਵਾਨ ਨੇ ਸੋਸ਼ਲ ਸਾਈਟ ਫੇਸਬੁੱਕ ’ਤੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਸ ਦੇ Redmi Note 7S ’ਚ ਕਿਵੇਂ ਅੱਗ ਲੱਗ ਗਈ। ਈਸ਼ਵਰ ਦੇ ਫੇਸਬੁੱਕ ਪੋਸਟ ਮੁਤਾਬਕ, ਉਨ੍ਹਾਂ ਨੇ ਈ-ਕਾਮਰਸ ਸਾਈਟ ਫਲਿਪਕਾਰਟ ਤੋਂ ਬੀਤੀ 1 ਅਕਤੂਬਰ ਨੂੰ ਇਹ ਸਮਾਰਟਫੋਨ ਖਰੀਦਿਆ ਸੀ ਅਤੇ 2 ਨਵੰਬਰ ਤੱਕ ਇਹ ਠੀਕ ਢੰਗ ਨਾਲ ਕੰਮ ਕਰ ਰਿਹਾ ਸੀ। ਯੂਜ਼ਰ ਦਾ ਕਹਿਣਾ ਹੈ ਕਿ ਉਸ ਦਾ ਡਿਵਾਈਸ ਟੇਬਲ ’ਤੇ ਰੱਖਿਆ ਸੀ ਅਤੇ ਉਹ ਦਫਤਰ ’ਚ ਕੰਮ ਕਰ ਰਿਹਾ ਸੀ ਕਿ ਅਚਾਨਕ ਉਸ ਨੂੰ ਕੁਝ ਸੜਨ ਦੀ ਬਦਬੂ ਆਈ। ਯੂਜ਼ਰ ਦਾ ਕਹਿਣਾ ਹੈ ਕਿ ਉਸ ਦੀ ਨਜ਼ਰ ਡਿਵਾਈਸ ’ਤੇ ਪਈ ਤਾਂ ਉਸ ’ਚੋਂ ਧੂੰਆਂ ਨਿਕਲਦਾ ਦਿਸਿਆ।
ਚਾਰਜਿੰਗ ’ਤੇ ਨਹੀਂ ਸੀ ਫੋਨ
ਈਸ਼ਵਰ ਦਾ ਦਾਅਵਾ ਹੈ ਕਿ ਜਦੋਂ Redmi Note 7S ’ਚ ਅੱਗ ਲੱਗੀ ਤਾਂ ਨਾ ਹੀ ਉਹ ਚਾਰਜਿੰਗ ’ਤੇ ਲੱਗਾ ਸੀ ਅਤੇ ਨਾ ਹੀ ਕਦੇ ਡਿੱਗਾ ਸੀ। ਫੋਨ ਬੁਰੀ ਤਰ੍ਹਾਂ ਸੜਨ ਦੇ ਚੱਲਦੇ ਯੂਜ਼ਰ ਆਪਣਾ ਸਿਮ ਕਾਰਡ ਵੀ ਨਹੀਂ ਕੱਢ ਸਕਿਆ ਅਤੇ ਉਸ ਨੇ ਠਾਣੇ ’ਚ ਸ਼ਾਓਮੀ ਦੇ ਅਧਿਕਾਰਤ ਸਟੋਰ ’ਚ ਇਸ ਦੀ ਸ਼ਿਕਾਇਤ ਕੀਤੀ। ਯੂਜ਼ਰ ਨੇ ਪੋਸਟ ’ਚ ਲਿਖਿਆ, ਸ਼ਾਓਮੀ ਨੇ ਕਰੀਬ 5 ਦਿਨਾਂ ਤੱਕ ਸਮਾਰਟਫੋਨ ਦੀ ਜਾਂਚ ਕੀਤੀ ਅਤੇ ਉਸ ਨੂੰ ਕਿਹਾ ਕਿ ਡਿਵਾਈਸ ਦੀ ਬੈਟਰੀ ’ਚ ਕੋਈ ਖਰਾਬੀ ਮਿਲੀ। ਈਸ਼ਵਰ ਦਾ ਦਾਅਵਾ ਹੈ ਕਿ ਅਜਿਹਾ ਕਿਸੇ ਮੈਨਿਊਫੈਕਚਰਿੰਗ ਡਿਫੈਕਟ ਕਾਰਣ ਹੋਇਆ ਹੈ। ਸ਼ਾਓਮੀ ਪ੍ਰੋਡਕਟ ਤੋਂ ਇਲਾਵਾ ਕੰਪਨੀ ਦੀ ਆਫਟਰ-ਸੇਲਸ ਸਰਵਿਸਿਜ਼ ਤੋਂ ਵੀ ਯੂਜ਼ਰ ਨੇ ਨਾਖੁਸ਼ੀ ਜ਼ਾਹਰ ਕੀਤੀ ਹੈ।
ਕੰਪਨੀ ਨੇ ਮੰਨੀ ਯੂਜ਼ਰ ਦੀ ਗਲਤੀ
ਸ਼ਾਓਮੀ ਨੇ ਗੈਜੇਟਸ ਨਾਓ ਨਾਲ ਇਸ ਮਾਮਲੇ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਸ਼ਾਓਮੀ ਲਈ ਪ੍ਰੋਡਕਟਸ ਦੀ ਕੁਆਲਿਟੀ ਸਭ ਤੋਂ ਜ਼ਰੂਰੀ ਹੈ। ਮੀ ਫੈਨਸ ਨੇ ਪਿਛਲੇ 5 ਸਾਲ ਤੋਂ ਸਾਡੇ ਤੇ ਭਰੋਸਾ ਜਤਾਇਆ ਹੈ। ਸਾਨੂੰ ਗਰਵ ਹੈ ਕਿ ਦੇਸ਼ ’ਚ ਸਾਡੇ ਕੋਲ ਸਭਤੋਂ ਵੱਡਾ ਆਫਟਰ-ਸੇਲਸ ਨੈੱਟਵਰਕ ਹੈ ਅਤੇ ਅਸੀਂ ਗਾਹਕਾਂ ਨਾਲ ਜੁੜੇ ਇਸ਼ੂਜ਼ ਤੇਜ਼ੀ ਨਾਲ ਹੱਲ ਕਰਦੇ ਹਾਂ। ਇਸ ਮਾਮਲੇ ’ਚ ਪੂਰੀ ਜਾਂ ਤੋਂ ਬਾਅਦ ਸਾਹਮਣੇ ਆਇਆ ਹੈ ਕਿ Redmi Note 7S ’ਚ ਡੈਮੇਜ ਬਾਹਰੋਂ ਪਏ ਦਬਾਅ ਦੇ ਚੱਲਦੇ ਹੋਇਆ ਹੈ, ਅਜਿਹੇ ’ਚ ਇਹ ਯੂਜ਼ਰ ਦੀ ਵਜ੍ਹਾ ਨਾਲ ਹੋਇਆ ਡੈਮੇਜ ’ਚ ਆਉਂਦਾ ਹੈ।’ ਜ਼ਾਹਰ ਜਿਹੀ ਗੱਲ ਹੈ, ਇਸ ਮਾਮਲੇ ’ਚ ਸ਼ਾਓਮੀ ਨੇ ਗਾਹਕ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਕਿਹਾ ਹੈ ਕਿ ਕੋਈ ਮੈਨਿਊਫੈਕਚਰਿੰਗ ਡਿਫੈਕਟ ਡਿਵਾਈਸ ’ਚ ਨਹੀਂ ਸੀ।
Windows 10 ਯੂਜ਼ਰਜ਼ ਸਾਵਧਾਨ! ਗਲਤੀ ਨਾਲ ਵੀ ਨਾ ਓਪਨ ਕਰੋ ਇਹ ਫਾਇਲ
NEXT STORY