ਗੈਜੇਟ ਡੈਸਕ– ਸ਼ਾਓਮੀ ਜਲਦ ਹੀ ਭਾਰਤ ’ਚ ਆਪਣਾ 67 ਵਾਟ ਦਾ ਫਾਸਟ ਚਾਰਜਰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਚਾਰਜਰ ਫੋਨ ਨੂੰ ਸਿਰਫ਼ 36 ਮਿੰਟਾਂ ’ਚ ਹੀ ਪੂਰਾ ਚਾਰਜ ਕਰ ਦੇਵੇਗਾ। ਕੰਪਨੀ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਇਸ ਨੂੰ ਭਾਰਤ ’ਚ ਲਿਆਇਆ ਜਾਵੇਗਾ ਪਰ ਇਸ ਦੀ ਲਾਂਚਿੰਗ ਦੀ ਕੋਈ ਤਾਰੀਖ ਨਹੀਂ ਦੱਸੀ।
ਰਿਪੋਰਟ ਮੁਤਾਬਕ, ਕੰਪਨੀ ਇਸ ਵਾਇਰਡ ਚਾਰਜਰ ਦੇ ਨਾਲ ਇਕ 67 ਵਾਟ ਦਾ ਹੀ ਵਾਇਰਲੈੱਸ ਚਾਰਜਰ ਵੀ ਪੇਸ਼ ਕਰੇਗੀ। ਇਸ ਚਾਰਜਰ ਨੂੰ ਕੰਪਨੀ Mi 11 Ultra ਦੇ ਨਾਲ ਦੇਣ ਦੀ ਬਜਾਏ ਅਲੱਗ ਤੋਂ ਵੇਚਣ ’ਤੇ ਵਿਚਾਰ ਕਰ ਰਹੀ ਹੈ। ਹਾਲਾਂਕਿ, ਇਸ ਦੇ ਬਾਕਸ ’ਚ ਤੁਹਾਨੂੰ 55 ਵਾਟ ਦਾ ਹੀ ਚਾਰਜਰ ਮਿਲੇਗਾ।
ਹੁਣ ਤੁਹਾਨੂੰ Paytm ’ਤੇ ਮਿਲੇਗੀ ਕੋਵਿਡ ਵੈਕਸੀਨ ਸਲਾਟ ਦੀ ਪੂਰੀ ਜਾਣਕਰੀ
NEXT STORY