ਭਾਰਤ 'ਚ ਇਸ ਸਾਲ 6 ਸਮਾਰਟਫੋਨ ਲਾਂਚ ਕਰੇਗੀ ਸ਼ਿਓਮੀ : ਮਨੁ ਕੁਮਾਰ ਜੈਨ

You Are HereGadgets
Monday, March 12, 2018-5:39 PM

ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਸ਼ਾਇਦ ਹੀ ਸੋਚਿਆ ਹੋਵੇਗਾ ਕਿ ਭਾਰਤ 'ਚ ਉਸ ਨੂੰ ਚੀਨ ਦੇ ਮੁਕਾਬਲੇ ਯੂਜ਼ਰਸ ਦਾ ਭਰਪੂਰ ਸਾਥ ਮਿਲੇਗਾ। ਸ਼ਿਓਮੀ ਨੇ ਭਾਰਤ 'ਚ ਲੋਅ ਬਜਟ ਸਮਾਰਟਫੋਨਸ ਦੀ ਕੈਟਾਗਿਰੀ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਹਨ। ਸ਼ਿਓਮੀ ਨੇ ਭਾਰਤ ਦੇ ਉਨ੍ਹਾਂ ਯੂਜ਼ਰਸ ਨੂੰ ਟਾਰਗੇਟ ਕੀਤਾ ਜਿਨ੍ਹਾਂ ਨੂੰ ਜ਼ਿਆਦਾ ਫੀਚਰਸ ਘੱਟ ਕੀਮਤ 'ਚ ਚਾਹੀਦੇ ਸਨ। ਸਮਾਰਟਫੋਨ ਬਾਜ਼ਾਰ 'ਚ ਮਿਲੀ ਕਾਮਯਾਬੀ ਨੂੰ ਦੇਖਦੇ ਹੋਏ ਸ਼ਿਓਮੀ ਨੇ ਐੱਲ.ਈ.ਡੀ. ਟੀਵੀ ਬਾਜ਼ਾਰ 'ਚ ਵੀ ਕਦਮ ਵਧਾ ਦਿੱਤਾ ਹੈ, ਜਿਥੇ ਕੁਝ ਦਿਨ ਪਹਿਲਾਂ ਸ਼ਿਓਮੀ ਨੇ ਆਈਫੋਨ ਤੋਂ ਵੀ ਪਤਲਾ 4ਕੇ ਟੀਵੀ ਲਾਂਚ ਕੀਤਾ। ਇਸ ਤੋਂ ਇਲਾਵਾ ਕੰਪਨੀ ਨੇ ਮਾਰਚ 'ਚ ਆਪਣੇ ਮੀ ਟੀਵੀ 4 ਏ ਦੇ 2 ਮਾਡਲਸ ਨੂੰ ਲਾਂਚ ਕੀਤਾ। 
ਸ਼ਿਓਮੀ ਦੇ ਵਾਈਸ ਪ੍ਰੈਜ਼ੀਡੈਂਟ ਮਨੁ ਕੁਮਾਰ ਜੈਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੰਪਨੀ ਅਗਲੇ 12 ਮਹੀਨਿਆਂ 'ਚ ਸਾਫਟਵੇਅਰ ਅਤੇ ਇੰਟਰਨੈੱਟ ਸਟਾਰਟਅਪ ਦੇ ਕਈ ਸ਼ੇਅਰ ਖਰੀਦੇਗੀ। ਕੰਪਨੀ ਆਉਣ ਵਾਲੇ ਕੁਝ ਸਾਲਾਂ 'ਚ ਭਾਰਤ 'ਚ ਆਪਣੇ ਨਿਵੇਸ਼ ਨੂੰ ਤੇਜ਼ੀ ਨਾਲ ਵਧਾਏਗੀ। ਮਨੁ ਕੁਮਾਰ ਮੁਤਾਬਕ 2018 'ਚ ਕੰਪਨੀ ਨਾ ਸਿਰਫ ਭਾਰਤ 'ਚ 6 ਸਮਾਰਟਫੋਨ ਲਾਂਚ ਕਰੇਗੀ, ਸਗੋਂ ਕੰਪਨੀ ਆਫਲਾਈਨ 100 ਸਟੋਰਾਂ 'ਤੇ ਆਪਣੇ ਪ੍ਰੋਡਕਟਸ ਵੀ ਸੇਲ ਕਰੇਗੀ। ਕੰਪਨੀ ਨੇ ਭਾਰਤ 'ਚ ਨੂੰ ਬਿਲੀਅਨ ਡਾਲਰ ਦਾ ਰੈਵੇਨਿਊ ਪਾਰ ਕਰ ਲਿਆ ਹੈ ਅਤੇ ਹੁਣ ਕੰਪਨੀ ਦੀਆਂ ਨਜ਼ਰਾਂ 2 ਬਿਲੀਅਨ ਡਾਲਰ ਦੇ ਟੀਚੇ 'ਤੇ ਟਿਕ ਗਈਆਂ ਹਨ। ਰਿਪੋਰਟਾਂ ਮੁਤਾਬਕ ਸ਼ਿਓਮੀ ਨੇ ਅਗਲੇ ਪੰਜ ਸਾਲ ਦਾ ਟੀਚਾ ਤੈਅ ਕੀਤਾ ਹੈ, ਜਿਥੇ ਕੰਪਨੀ ਹਰ ਸਾਲ ਕਰੀਬ 12 ਸਟਾਰਟਅਪਸ 'ਚ ਨਿਵੇਸ਼ ਕਰੇਗੀ। ਕੰਪਨੀ ਭਾਰਤ 'ਚ ਸਮਾਰਟਫੋਨ ਤੋਂ ਇਲਾਵਾ ਵੀ ਕਈ ਹੋਰ ਪ੍ਰੋਡਕਟਸ 'ਚ ਹੱਥ ਆਜ਼ਮਾਉਣਾ ਚਾਹੁੰਦੀ ਹੈ। 
ਉਥੇ ਹੀ ਦੂਜੀਆਂ ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀਆਂ ਦੀ ਗੱਲ ਕਰੀਏ ਤਾਂ ਇਥੇ ਵੀ ਸਖਤ ਮੁਕਾਬਲਾ ਹੈ। ਓਪੋ ਅਤੇ ਵੀਵੋ ਦੇ ਸਮਾਰਟਫੋਨਸ ਨੂੰ ਯੂਜ਼ਰਸ ਦਾ ਭਰਪੂਰ ਸਾਥ ਮਿਲ ਰਿਹਾ ਹੈ। ਦੋਵੇਂ ਹੀ ਕੰਪਨੀਆਂ ਆਪਣੇ ਪ੍ਰੋਡਕਟਸ ਨੂੰ ਭਾਰਤੀ ਬਾਜ਼ਾਰ ਨੂੰ ਦੇਖਦੇ ਹੋਏ ਤਿਆਰ ਕਰ ਰਹੀਆਂ ਹਨ। ਗੱਲ ਕਰੀਏ ਵੀਵੋ ਦੀ ਤਾਂ ਕੰਪਨੀ ਨੇ ਆਪਣੇ ਕੈਮਰੇ ਨੂੰ ਲੈ ਕੇ ਭਾਰਤੀ ਗਾਹਕਾਂ 'ਚ ਅਲੱਗ ਪਛਾਣ ਬਣਾਈ ਹੈ ਜਦ ਕਿ ਓਪੋ ਘੱਟ ਕੀਮਤ 'ਚ ਜ਼ਿਆਦਾ ਫੀਚਰਸ ਮੁਹੱਈਆ ਕਰਾਉਣ ਵਾਲੀਆਂ ਕੰਪਨੀਆਂ 'ਚ ਇਕ ਚੰਗਾ ਵਿਕਸਲ ਬਣ ਕੇ ਉਭਰ ਰਹੀ ਹੈ। 
ਭਾਰਤੀ ਬਾਜ਼ਾਰ 'ਚ ਚੀਨੀ ਨਿਰਮਾਤਾ ਕੰਪਨੀਆਂ ਵਿਚਾਲੇ ਸਖਤ ਮੁਕਾਬਲੇ ਦਾ ਸਭ ਤੋਂ ਜ਼ਿਆਦਾ ਫਾਇਦਾ ਯੂਜ਼ਰਸ ਨੂੰ ਮਿਲ ਰਿਹਾ ਹੈ, ਜਿਥੇ ਘੱਟ ਕੀਮਤ 'ਚ ਜ਼ਿਆਦਾ ਫੀਚਰਸ ਇਕ ਚੰਗਾ ਵਿਕਸਲ ਬਣ ਗਿਆ ਹੈ। ਅਜਿਹੇ 'ਚ ਵੱਡੇ ਬ੍ਰਾਂਡਸ ਨੂੰ ਵੀ ਯੂਜ਼ਰਸ ਦੇ ਖਿਸਕਣ ਦੀ ਚਿੰਤਾ ਸਤਾ ਰਹੀ ਹੈ। ਸੈਮਸੰਗ ਨੇ ਹਾਲ ਹੀ 'ਚ ਭਾਰਤੀ ਯੂਜ਼ਰਸ ਨੂੰ ਧਿਆਨ 'ਚ ਰੱਖ ਕੇ ਸਮਾਰਟਫੋਨ ਬਣਾਉਣ ਦਾ ਐਲਾਨ ਕੀਤਾ ਸੀ ਜਿਸ ਨੂੰ ਲੈ ਕੇ ਕੰਪਨੀ ਨੇ ਕੰਮ ਸ਼ੁਰੂ ਕਰ ਦਿੱਤਾ ਹੈ।

Edited By

Rakesh Kumar

Rakesh Kumar is News Editor at Jagbani.

Popular News

!-- -->