ਆਟੋ ਡੈਸਕ– ਪਿਛਲੇ ਕੁਝ ਮਹੀਨਿਆਂ ਦੀ ਸੇਲਸ ਦੇ ਅੰਕੜੇ ਦੱਸਦੇ ਹਨ ਕਿ ਭਲੇ ਹੀ ਟੂ-ਵ੍ਹੀਲਰ ਸੈਗਮੈਂਟ ’ਚ ਮੰਦੀ ਹੋਵੇ ਪਰ 125cc ਵਾਲੇ ਪ੍ਰੀਮੀਅਮ ਸਕੂਟਰ ਸੈਗਮੈਂਟ ਦੀ ਵਿਕਰੀ ਵੱਧ ਰਹੀ ਹੈ। ਇਸੇ ਟ੍ਰੈਂਡ ਨੂੰ ਦੇਖਦੇ ਹੋਏ ਯਾਮਾਹਾ ਨੇ ਵੀ 125 ਸੀਸੀ ਦੇ ਇੰਜਣ ਦੇ ਨਾਲ ਦੋ ਨਵੇਂ ਸਕੂਟਰ ਪੇਸ਼ ਕੀਤੇ ਹਨ। ਯਾਮਾਹਾ ਨੇ ਬੀ.ਐੱਸ.-6 ਇੰਜਣ ਵਾਲੇ ਫਸੀਨੋ 125 ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤੀ ਕੀਮਤ 66,430 ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ। ਉਥੇ ਹੀ RayZ 125 ਨੂੰ ਅਗਲੇ ਮਹੀਨੇ ਲਾਂਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਦੌਰਾਨ ਕੰਪਨੀ ਨੇ ਬੀ.ਐੱਸ.-6 ਇੰਜਣ ਵਾਲੀ ਬਾਈਕ MT15 ਵੀ ਪੇਸ਼ ਕੀਤੀ।
ਸਕੂਟਰ ਦੀਆਂ ਖੂਬੀਆਂ
ਫਸੀਨੋ ਇਕ ਰੈਟਰੋ ਲੁੱਕ ਵਾਲਾ ਯੂਨੀਸੈਕਸ ਸਕੂਟਰ ਹੈ ਅਤੇ RayZ 125 ਨੂੰ ਇਕ ਮਸਕੁਲਰ ਸਕੂਟਰ ਦੇ ਤੌਰ ’ਤੇ ਪੇਸ਼ ਕੀਤਾ ਗਿਆ ਹੈ। ਦੋਵਾਂ ’ਚ ਇੰਜਣ ਇਕੋ ਜਿਹਾ ਹੀ ਹੈ ਪਰ ਲੁੱਕਸ ਪੂਰੀ ਤਰ੍ਹਾਂ ਵੱਖਰੀ ਹੈ। 125 ਸੀਸੀ ਦਾ ਇਹ ਇੰਜਣ 8.1 ਬੀ.ਐੱਚ.ਪੀ. ਦੀ ਪਾਵਰ ਅਤੇ 9.7 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ ਜੋ ਪਹਿਲਾਂ ਨਾਲੋਂ 1 ਪੀ.ਐੱਸ. ਅਤੇ 1.6 ਐੱਨ.ਐੱਮ. ਜ਼ਿਆਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਸਕੂਟਰ ’ਚ ਪਹਿਲਾਂ ਨਾਲੋਂ 16 ਫੀਸਦੀ ਜ਼ਿਆਦਾ ਮਾਈਲੇਜ ਮਿਲੇਗੀ। ਯਾਨੀ ਹੁਣ ਇਸ ਸਕੂਟਰ ’ਚ 58 ਕਿਲੋਮੀਟਰ ਪ੍ਰਤੀ ਲੀਟਰ ਮਾਈਲੇਜ ਮਿਲਦੀ ਹੈ।
ਦੋਵਾਂ ਸਕੂਟਰਾਂ ਦਾ ਭਾਰ ਹੁਣ ਪਹਿਲਾਂ ਨਾਲੋਂ 4 ਕਿਲੋਗ੍ਰਾਮ ਘੱਟ ਹੈ। ਯਾਨੀ ਇਹ ਸਕੂਟਰ ਹੁਣ ਭਾਰਤ ਦੇ ਸਭ ਤੋਂ ਹਲਕੇ ਸਕੂਟਰ ਹਨ। ਗੱਲ ਕਰੀਏ ਸਸਪੈਂਸ਼ਨ ਦੀ ਤਾਂ ਸਕੂਟਰ ਦੇ ਫਰੰਟ ’ਚ ਟੈਲੀਸਕੋਪਿਕ ਫੋਰਕ ਅਤੇ ਰੀਅਰ ’ਚ ਸਿੰਗਲ ਸ਼ਾਕ ਆਬਜ਼ਰਬਰ ਦਿੱਤਾ ਗਿਆ ਹੈ। ਨਵੇਂ RayZ 125 ਨੂੰ ਨਵੀਂ ਕਲਰ ਸਕੀਨ ਦੇ ਨਾਲ ਪੇਸ਼ ਕੀਤਾ ਗਿਆ ਹੈ। ਸਕੂਟਰ ’ਚ ਨਵੇਂ LED DRLs ਅਤੇ ਫੁਲੀ ਡਿਜੀਟਲ ਇੰਸਟਰੂਮੈਂਟ ਕੰਸੋਲ ਦਿੱਤਾ ਗਿਆ ਹੈ।
‘ਕਵਾਈਟ ਇੰਜਣ ਸਟਾਰਟ’ ਟੈਕਨੋਲੋਜੀ
ਇਹ ਦੋਵੇਂ ਸਕੂਟਰ ‘ਕਵਾਈਟ ਇੰਜਣ ਸਟਾਰਟ’ ਦੇ ਨਾਲ ਆਉਂਦੇ ਹਨ। ਇਹ ਬਿਲਕੁਲ ਹੋਂਡਾ ਦੇ ਸਾਈਲੈਂਟ ਸਟਾਰਟ ਸਿਸਟਮ ਵਰਗਾ ਹੈ। ਭਾਰਤ ’ਚ ਇਨ੍ਹਾਂ ਸਕੂਟਰਾਂ ਦਾ ਮੁਕਾਬਲਾ ਹੋਂਡਾ ਐਕਟਿਵਾ 125 ਅਤੇ ਹੀਰੋ ਮਾਈਸਟਰੋ ਐੱਜ 125, ਟੀ.ਵੀ.ਐੱਸ. ਐੱਨ ਟਾਰਕ 125 ਅਤੇ ਹੋਂਡਾ ਗਰਾਜ਼ੀਆ ਨਾਲ ਹੋਵੇਗਾ।
ਵਨਪਲੱਸ ਦਾ ਅਨੋਖਾ ਆਫਰ, ਸਾਫਟਵੇਅਰ ’ਚ ਖਾਮੀ ਲੱਭਣ ’ਤੇ ਮਿਲੇਗਾ 5 ਲੱਖ ਦਾ ਇਨਾਮ
NEXT STORY