ਜਲੰਧਰ- ਐਂਡ੍ਰਾਇਡ 'ਚ ਕਿਸੇ ਐਪ ਨੂੰ ਇੰਸਟਾਲ ਕਰਨ ਤੋਂ ਪਹਿਲਾਂ ਤੁਹਾਨੂੰ ਉਸ ਨੂੰ ਟ੍ਰਾਈ ਕਰਨ ਦਾ ਮੌਕਾ ਮਿਲੇ ਤਾਂ ਤੁਹਾਡੇ ਲਈ ਇਹ ਫਾਇਦੇਮੰਦ ਹੈ। ਗੂਗਲ ਐਂਡ੍ਰਾਇਡ ਯੂਜ਼ਰਸ ਲਈ ਪਲੇਅ ਸਟੋਰ 'ਚ ਦਿੱਤੇ ਗਏ ਐਂਡ੍ਰਾਇਡ ਐਪਸ ਦੇ ਨਾਲ ਡਾਊਨਲੋਡ ਕਰਨ ਤੋਂ ਪਹਿਲਾਂ ਟਰਾਈ ਕਰਣ ਦਾ ਮੌਕਾ ਦੇਵੇਗਾ। ਦਰਅਸਲ ਗੂਗਲ ਨੇ ਪਿਛਲੇ ਸਾਲ ਹੀ ਇੰਸਟੈਂਟ ਐਪਸ ਫੀਚਰ ਦੀ ਸ਼ੁਰੂਆਤ ਕੀਤੀ ਸੀ ਅਤੇ ਇਸ ਫੀਚਰ ਨੂੰ ਪਲੇਅ ਸਟੋਰ 'ਚ ਦਿੱਤਾ ਜਾ ਰਿਹਾ ਹੈ।
ਇੰਸਟੈਂਟ ਐਪਸ ਨੂੰ ਡਿਵੈੱਲਪਰਸ ਲਈ ਸ਼ੁਰੂ ਕੀਤਾ ਗਿਆ ਸੀ, ਕਿਉਂਕਿ ਉਹ ਇਸ ਪਲੇਟਫਾਰਮ ਨੂੰ 'ਤੇ ਜ਼ਿਆਦਾ ਐਪਸ ਨੂੰ ਲਿਆ ਸਕਣ। ਇਸ ਫੀਚਰ ਦੇ ਤਹਿਤ ਬਿਨਾਂ ਐੈਪ ਡਾਊਨਲੋਡ ਅਤੇ ਇੰਸਟਾਲ ਕੀਤੇ ਹੀ ਉਸ ਨੂੰ ਯੂਜ਼ ਕਰਕੇ ਵੇਖ ਸਕਦੇ ਹਨ ਕਿ ਉਹ ਕੰਮ ਕਿਵੇਂ ਕਰਦਾ ਹੈ। ਅਜਿਹਾ ਕਰਨ ਦੇ ਪਿੱਛੇ ਕੰਪਨੀ ਦਾ ਮਕਸਦ ਇਹ ਹੈ ਕਿ ਕਸਟਮਰਸ ਨੂੰ ਬਿਨਾਂ ਐਪ ਡਾਊਨਲੋਡ ਕੀਤੇ ਇਹ ਜਾਨਣ ਦਾ ਮੌਕਾ ਮਿਲੇਗਾ ਕਿ ਉਸ ਐਪ 'ਚ ਕੀ ਹੈ।
ਗੂਗਲ ਪਲੇਅ ਸਟੋਰ 'ਚ ਦਿੱਤੇ ਗਏ Try Now ਦੇ ਤਹਿਤ ਫਿਲਹਾਲ ਲਿਮਟਿਡ ਐਪਸ ਹੀ ਹਨ ਜਿਨ੍ਹਾਂ ਨੂੰ ਤੁਸੀਂ ਡਾਊਨਲੋਡ ਕਰਨ ਤੋਂ ਪਹਿਲਾਂ ਟਰਾਈ ਕਰ ਸਕਦੇ ਹਨ। ਕਿਉਂਕਿ ਇਸ ਪਲੇਟਫਾਰਮ 'ਤੇ ਅਜੇ ਕਾਫ਼ੀ ਘੱਟ ਐਪਸ ਹਨ।
ਗੂਗਲ ਪਲੇਅ ਸਟੋਰ 'ਚ ਕੁਝ ਹੋਰ ਵੀ ਬਦਲਾਅ ਕੀਤੇ ਗਏ ਹਨ। ਐਡੀਟਰ ਸਿਲੈਕਸ਼ਨ ਸੈਕਸ਼ਨ ਨੂੰ ਬਦਲਿਆ ਗਿਆ ਹੈ ਅਤੇ ਫਿਲਹਾਲ ਇਹ ਨਵੇਂ ਬਦਲਾਵ 17 ਦੇਸ਼ਾਂ 'ਚ ਮਿਲਣਗੇ। ਇਸ ਤੋਂ ਇਲਾਵਾ ਗੇਮਜ਼ ਲਈ ਵੀ ਖਾਸ ਜਗ੍ਹਾ ਦਿੱਤੀ ਗਈ ਹੈ ਜਿਸ 'ਚ ਗੇਮ ਪਲੇਅ, ਟ੍ਰੇਲਰਸ ਅਤੇ ਸਕ੍ਰੀਨਸ਼ਾਟਸ ਮਿਲਣਗੇ। ਇਸ ਦੇ ਤਹਿਤ ਇਕ ਨਵਾਂ ਸੈਕਸ਼ਨ ਜਲਦ ਹੀ ਆਵੇਗਾ। ਬਦਲਾਅ ਦੇ ਤਹਿਤ ਗੂਗਲ ਐਡੀਟਰਸ ਦੁਆਰਾ ਪਸੰਦ ਕੀਤੀਆਂ ਗਈਆਂ ਬੈਸਟ ਗੇਮਜ਼ ਅਤੇ ਐਪਸ ਦਿਖਾਈ ਜਾਣਗੀਆਂ।
iOS 11 'ਚ ਆ ਰਹੀ ਹੈ ਸਮੱਸਿਆ ਤਾਂ ਇਸ ਤਰ੍ਹਾਂ ਕਰੋ iOS 11 ਦੇ ਪੁਰਾਣੇ ਵਰਜ਼ਨ 'ਚ ਡਾਊਨਗ੍ਰੇਡ
NEXT STORY