ਜਲੰਧਰ- ਸਮਾਰਟਫੋਨ ਇਸਤੇਮਾਲ ਕਰਨ ਵਾਲੇ ਲਗਭਗ 90 ਫੀਸਦੀ ਲੋਕ ਵਟਸਐਪ ਦਾ ਇਸਤੇਮਾਲ ਕਰਦੇ ਹਨ। ਵਟਸਐਪ ਚੈਟ ਐਪ ਹੈ, ਜਿਸ ਦੇ ਬਾਰੇ 'ਚ ਯੂਜ਼ਰਸ ਨੂੰ ਜ਼ਿਆਦਾ ਤੋਂ ਜ਼ਿਆਦਾ ਗੱਲਾਂ ਪਤਾ ਹੋਣੀਆਂ ਚਾਹੀਦੀਆਂ ਹਨ। ਇਸ 'ਤੇ ਚੈਟ ਦੇ ਨਾਲ ਫੋਟੋ-ਵੀਡੀਓ ਜਾਂ ਹੋਰ ਫਾਈਲ ਸ਼ੇਅਰ ਕਰਨ ਦੀ ਜਾਣਕਾਰੀ ਲਗਭਗ ਸਾਰਿਆਂ ਨੂੰ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਪ੍ਰੋਫਾਈਲ ਪਿਕਚਰ 'ਚ ਇਮੇਜ ਕਿਵੇਂ ਲਗਾਈ ਜਾਂਦੀ ਹੈ। ਸ਼ਾਇਦ ਨਹੀਂ। ਦਰਅਸਲ ਜਦੋਂ ਯੂਜ਼ਰਸ ਪ੍ਰੋਫਾਈਲ ਪਿਕਚਰ ਸੈੱਟ ਕਰਦੇ ਹਨ ਤਾਂ ਉਨ੍ਹਾਂ ਨੂੰ ਫੋਟੋ ਨੂੰ ਕਰਾਪ ਕਰਨਾ ਪੈਂਦਾ ਹੈ ਕਿਉਂਕਿ ਉਸ ਦਾ ਰੈਜੋਲਿਊਸ਼ਨ ਅਲਗ ਹੁੰਦਾ ਹੈ।
ਫੋਟੋ ਕਰਾਪ ਹੋਣ ਨਾਲ ਕਈ ਵਾਰ ਪਿਕਚਰ ਪ੍ਰਭਾਵਸ਼ਾਲੀ ਨਹੀਂ ਰਹਿ ਜਾਂਦੀ। ਖਾਸ ਕਰਕੇ ਜੇਕਰ ਸੈਲਫੀ 'ਚ ਕਈ ਲੋਕ ਹਨ ਅਤੇ ਉਸ ਨੂੰ ਪ੍ਰੋਫਾਈਲ ਪਿਕਚਰ ਬਣਾਉਣਾ ਹੈ, ਤਾਂ ਇਸ ਨੂੰ ਕਰਾਪ ਕਰਨਾ ਹੋਵੇਗਾ। ਜਿਸ ਦੇ ਚਲਦੇ ਕੁਝ ਲੋਕਾਂ ਦੇ ਚਿਹਰੇ ਕੱਟ ਜਾਣਗੇ, ਪਰ ਅਸੀਂ ਤੁਹਾਨੂੰ ਅਜਿਹੇ ਟਿਪਸ ਦੇ ਬਾਰੇ 'ਚ ਦੱਸ ਰਹੇ ਹਾਂ ਜੋ ਫੋਟੋ ਨੂੰ ਬਿਨਾ ਕਰਾਪ ਕੀਤੇ ਉਸ ਨੂੰ ਤੁਹਾਡੀ ਵਟਸਐਪ ਪ੍ਰੋਫਾਈਲ ਪਿਕ ਬਣਾ ਦੇਵੇਗੀ।
ਦਰਅਸਲ, ਇਸ ਦੇ ਇਸਤੇਮਾਲ ਦੇ ਲਈ ਤੁਹਾਨੂੰ ਕਿ ਐਪ ਆਪਣੇ ਸਮਾਰਟਪੋਨ 'ਚ ਇੰਸਟਾਲ ਕਰਨੀ ਹੋਵੇਗੀ। ਇਸ ਐਪ ਦਾ ਨਾਂ SquareDroid ਹੈ, ਜੋ ਐਂਡ੍ਰਾਇਡ ਅਤੇ iOS ਦੋਹਾਂ ਯੂਜ਼ਰਸ ਦੇ ਲਈ ਉਪਲਬਧ ਹੈ। ਆਓ ਤੁਹਾਨੂੰ ਇਨ੍ਹਾਂ ਸਟੈੱਪਸ ਦੀ ਜਾਣਕਾਰੀ ਦਈਏ।
ਸਟੈਪ ਨੰਬਰ 1 : ਸਭ ਤੋਂ ਪਹਿਲਾਂ ਆਪਣੇ ਸਮਾਰਟਫੋਨ 'ਚ SquareDroid ਐਪ ਇੰਸਟਾਲ ਕਰੋ। ਇਸ ਨੂੰ ਗੂਗਲ ਪਲੇ ਸਟੋਰ ਤੋਂ ਐਂਡ੍ਰਾਇਡ ਯੂਜ਼ਰਸ ਫ੍ਰੀ ਇੰਸਟਾਲ ਕਰ ਸਕਦੇ ਹਨ। ਨਾਲ ਹੀ ਇਹ iOS ਯੂਜ਼ਰਸ ਦੇ ਲਈ ਵੀ ਉਪਲਬਧ ਹੈ।
ਸਟੈੱਪ ਨੰਬਰ-2 : ਐਪ ਇੰਸਟਾਲ ਹੋਣ ਦੇ ਬਾਅਦ ਓਪਨ ਕਰੋ। ਹੁਣ ਫੋਨ 'ਚ ਸੇਵ ਫੋਟੋ ਦੇ ਲਈ Take a Photo ਜਾਂ ਨਵੀਂ ਫੋਟੋ ਦੇ ਲਈ Pick a Photo ਆਪਸ਼ਨ ਨੂੰ ਸਿਲੈਕਟ ਕਰੋ।
ਸਟੈਪ ਨੰਬਰ-3 : ਹੁਣ ਫੋਟੋ ਸਿਲੈਕਟ ਕਰਕੇ ਐਡਿਟ ਕਰੋ। ਇਸ ਦੇ ਲਈ ਰੋਟੇਡ, ਰਿਸਾਈਜ਼, ਕ੍ਰਾਪ ਅਤੇ ਬੈਕਗਰਾਉਂਡ ਟਾਈਪ ਦੇ ਆਪਸ਼ਨ ਹੁੰਦੇ ਹਨ। ਬੈਕਗਰਾਉਂਡ 'ਚ ਤੁਸੀਂ ਇਮੇਜ ਨੂੰ ਬਲਰ ਕਰਕੇ ਲਗਾ ਸਕਦੇ ਹੋ।
ਸਟੈੱਪ ਨੰਬਰ-4 ਜਦੋਂ ਇਮੇਜ 'ਤੇ ਸਹੀ ਢੰਗ ਨਾਲ ਕੰਮ ਹੋ ਜਾਵੇ ਤਾਂ ਇਸ ਨੂੰ ਉੱਪਰ ਵੱਲ ਸੇਵ ਦੇ ਆਪਸ਼ਨ 'ਚ ਜਾ ਕੇ Save as ਕਰ ਲਵੋ। ਇਮੇਜ ਦੀ ਬਿਹਤਰ ਕੁਆਲਿਟੀ ਦੇ ਲਈ ਨੂੰ 100% ਸਿਲੈਕਟ ਕਰੋ।
ਸਟੈੱਪ ਨੰਬਰ-5 : ਹੁਣ ਇਮੇਜ ਤੁਹਾਡੀ ਗੈਲਰੀ 'ਚ ਸੇਵ ਹੋ ਜਾਵੇਗੀ। ਇਸ ਨੂੰ ਵਟਸਐਪ ਦੀ ਸੈਟਿੰਗ 'ਚ ਜਾ ਕੇ ਪ੍ਰੋਫਾਈਲ ਫੋਟੋ ਬਣਾਓ। ਯੂਜ਼ਰਸ ਨੂੰ ਇਸ ਨੂੰ ਕਰਾਪ ਕਰਨ ਦੀ ਜ਼ਰੂਰਤ ਨਹੀਂ ਪਵੇਗੀ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।Samsung ਦੀ ਬੈਸਟ smartwatch ਅਜੇ ਵੀ ਸੁਪਨਾ
NEXT STORY