ਗੈਜੇਟ ਡੈਸਕ– ਕੋਰੋਨਾਵਾਇਰਸ ਦੀ ਪਰੇਸ਼ਾਨੀ ਦੇ ਚਲਦੇ ਕਈ ਲੋਕਾਂ ਨੂੰ ਦਫਤਰ ’ਚੋਂ ਵਰਕ ਫਰਾਮ ਹੋਮ ਦੀ ਸੁਵਿਧਾ ਦੇ ਦਿੱਤੀ ਗਈ ਹੈ। ਸਿਰਫ ਦਫਤਰ ਹੀ ਨਹੀਂ ਸਗੋਂ ਸਕੂਲ-ਕਾਲਜ ਵੀ ਬੰਦ ਕਰ ਦਿੱਤੇ ਗਏ ਹਨ। ਪਰ ਵਰਕ ਫਰਾਮ ਹੋਮ ਕਈਤਰ੍ਹਾਂ ਨਾਲ ਪਰੇਸ਼ਾਨੀ ਭਰਿਆ ਵੀ ਹੈ। ਦਰਅਸਲ, ਇਸ ਦੇ ਚਲਦੇ ਹੀ ਯੂਟਿਊਬ ਤੋਂ ਕਈ ਜ਼ਿਆਦਾ ਵੀਡੀਓਜ਼ ਨੂੰ ਹਟਾਇਆ ਜਾ ਡਾਊਨ ਕੀਤਾ ਜਾ ਰਿਹਾ ਹੈ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਲੋਕ ਇਸ ਵਾਇਰਸ ਦੇ ਚਲਦੇ ਛੁੱਟੀ ’ਤੇ ਚਲੇ ਗਏ ਹਨ ਅਤੇ ਇਹ ਕੰਮ ਆਟੋਮੇਟਿਡ ਸਾਫਟਵੇਅਰ ਦੁਆਰਾ ਕੀਤਾ ਜਾ ਰਿਹਾ ਹੈ।
ਗੂਗਲ ਨੇ ਆਪਣੇ ਬਲਾਗ ਪੋਸਟ ’ਤੇ ਕਿਹਾ ਕਿ ਲੋਕਾਂ ਨੂੰ ਵਰਕ ਫਰਾਮ ਹੋਮ ਦੇਣ ਲਈ ਯੂਟਿਊਬ ਅਤੇ ਹੋਰ ਬਿਜ਼ਨੈੱਸ ਡਿਵਿਜ਼ਨਸ ਲਈ ਕੰਪਨ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ’ਤੇ ਭਰੋਸਾ ਕਰਨਾ ਪੈ ਰਿਹਾ ਹੈ। ਇਸ ਤਰ੍ਹਾਂ ਦੇ ਸਾਫਟਵੇਅਰ ਉਨੇ ਸਹੀ ਨਹੀਂ ਹੁੰਦੇ ਜਿੰਨੇ ਅਸੀਂ ਯਾਨੀ ਮਨੁੱਖ ਹੁੰਦੇ ਹਨ। ਅਜਿਹੇ ’ਚ ਪਹਿਲਾਂ ਨਾਲੋਂ ਜ਼ਿਆਦਾ ਗਲਤੀਆਂ ਜਾਂ ਏਰਰਜ਼ ਦੀ ਸੰਭਾਵਨਾ ਬਣੀ ਰਹਿੰਦੀ ਹੈ। ਜੇਕਰ ਯੂਟਿਊਬ ’ਤੇ ਕਿਸੇ ਵੀਡੀਓ ’ਚ ਥੋੜ੍ਹਾ ਜਿਹਾ ਵੀ ਏਰਰ ਹੈ ਤਾਂ ਉਸ ਨੂੰ ਏ.ਆਈ. ਦੁਆਰਾ ਹਟਾ ਦਿੱਤਾ ਜਾ ਰਿਹਾ ਹੈ ਜਿਸ ਨਾਲ ਪਹਿਲਾਂ ਨਾਲੋਂ ਜ਼ਿਆਦਾ ਵੀਡੀਓਜ਼ ਪਲੇਟਫਾਰਮ ਤੋਂ ਡਿਲੀਟ ਹੁੰਦੀਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਜੇਕਰ ਯੂਟਿਊਬ ’ਤੇ ਕੋਈ ਅਜਿਹੀ ਵੀਡੀਓ ਹੈ ਜੋ ਕੰਪਨੀ ਦੇ ਨਿਯਮਾਂ ਦਾ ਉਲੰਘਣ ਕਰਦੀ ਹੈ ਤਾਂ ਉਸ ਨੂੰ ਪਲੇਟਫਾਰਮ ਤੋਂ ਹਟਾ ਦਿੱਤਾ ਜਾਂਦਾ ਹੈ।
ਬੇਹੱਦ ਖਤਰਨਾਕ ਹਨ ਕੋਰੋਨਾਵਾਇਰਸ ਦੀਆਂ ਇਹ 14 ਫੇਕ ਵੈੱਬਸਾਈਟਾਂ, ਭੁੱਲ ਕੇ ਵੀ ਨਾ ਕਰੋ ਓਪਨ
NEXT STORY