ਗੈਜੇਟ ਡੈਸਕ- ਜੈਪ ਨੇ ਐਕਵਾ ਡਾਰਕਸਟਾਰ ਨਾਂ ਨਾਲ ਇਕ ਵਾਇਰਲੈੱਸ ਬਲੂਟੁੱਥ ਸਪੀਕਰ ਲਾਂਚ ਕੀਤਾ ਹੈ। ਇਸ ਸਪੀਕਰ ਨੂੰ ਆਈ. ਪੀ. ਐਕਸ-5 ਇੰਟਰਨੈਸ਼ਨਲ ਰੇਟਿੰਗ ਪ੍ਰਾਪਤ ਹੈ, ਜੋ ਇਸ ਨੂੰ ਪਾਣੀ, ਝੱਟਕੇ, ਬਰਫ ਤੇ ਧੂੜ ਤੋਂ ਬਚਾਉਂਦੀ ਹੈ। ਇਸ ਦਾ ਐਕਸਟੀਰਿਅਰ ਰਗਡ ਰਬਰ ਨਾਲ ਬਣਿਆ ਹੈ, ਜਿਸ ਦੇ ਨਾਲ ਇਸ 'ਚ ਮਜਬੂਤੀ ਤੇ ਨਵੀਨਤਾ ਆਉਂਦੀ ਹੈ।
ਇਹ ਸਪੀਕਰ ਆਊਟਡੋਰ ਪਾਰਟੀਜ਼, ਸ਼ਾਵਰਸ, ਪੂਲ ਸਾਈਡ, ਗਰੁਪ ਕੈਂਪਿੰਗ ਤੇ ਹੋਰ ਰਗਡ ਐਕਟੀਵਿਟੀਜ਼ ਲਈ ਉਪਯੁਕਤ ਹੈ। ਇਸ 'ਚ 5 ਵਾਟ ਦੇ ਦੋ ਸਪੀਕਰ ਲੱਗੇ ਹਨ, ਜੋ 10 ਵਾਟ ਦਾ 360 ਡਿਗਰੀ ਹਾਈ ਡੈਫਿਨੇਸ਼ਨ ਸਾਊਂਡ ਆਉਟਪੁੱਟ ਦਿੰਦੇ ਹਨ। ਇਸ 'ਚ ਇਕ ਪੈਸਿਵ ਸਬਵੁਫਰ ਵੀ ਲਗਾ ਹੈ, ਜੋ ਸਾਫ਼ ਅਵਾਜ਼ ਦੇ ਨਾਲ ਸਾਫਟ ਬਾਸ ਦਿੰਦਾ ਹੈ। ਇਹ ਆਈ. ਓ. ਐੱਸ, ਐਂਡ੍ਰਾਇਡ ਤੇ ਵਿੰਡੋਜ਼ ਡਿਵਾਈਸਿਜ਼ ਦੇ ਨਾਲ ਕੰਪੈਟਿਬਲ ਹੈ। ਇਸ 'ਚ 4.0 ਬਲੂਟੁੱਥ ਤਕਨੀਕ ਹੈ। ਇਹ 33 ਫੁੱਟ ਦੀ ਦੂਰੀ ਤੋਂ ਡਿਵਾਈਸ ਦੇ ਨਾਲ ਕੁਨੈੱਕਟ ਰਹਿ ਸਕਦਾ ਹੈ। ਇਸ ਤੋਂ ਫੋਨ ਕਾਲ ਰਿਸੀਵ ਤੇ ਰਿਜੈਕਟ ਕੀਤਾ ਜਾ ਸਕਦਾ ਹੈ। ਨਾਲ ਹੀ ਟ੍ਰੈਕਸ ਨੂੰ ਚੇਂਜ ਤੇ ਵਾਲਿਊਮ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਦੀ ਕੀਮਤ 2,749 ਰੁਪਏ ਹੈ ਤੇ ਇਸ ਨੂੰ ਆਨਲਾਈਨ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ।
ਏਅਰਟੈੱਲ ਨੇ ਅੰਡਮਾਨ ਤੇ ਨਿਕੋਬਾਰ 'ਚ ਸ਼ੁਰੂ ਕੀਤੀ ਆਪਣੀ 4ਜੀ ਸਰਵਿਸ
NEXT STORY