ਗੈਜੇਟ ਡੈਸਕ—ਫੂਡ ਡਿਲਵਰੀ ਐਪ ਜ਼ੋਮੈਟੋ ਲਗਾਤਾਰ ਆਪਣੇ ਯੂਜ਼ਰਸ ਨੂੰ ਅਟਰੈਕਟਟ ਕਰਨ ਲਈ ਕੈਸ਼ਬੈਕ ਅਤੇ ਡਿਸਕਾਊਂਟ ਆਫਰਸ ਪੇਸ਼ ਕਰਦੀ ਰਹਿੰਦੀ ਹੈ। ਹਾਲ ਹੀ 'ਚ ਜ਼ੋਮੈਟੋ ਨੇ ਆਈ.ਪੀ.ਐੱਲ. 2019 ਨੂੰ ਲੈ ਕੇ ਖਾਸ ਆਫਰ ਪੇਸ਼ ਕੀਤਾ ਸੀ ਜਿਥੇ ਯੂਜ਼ਰਸ ਫੂਡ ਆਰਡਰ ਕਰਨ ਵੇਲੇ ਮੈਚ ਜਿੱਤਣ ਵਾਲੀ ਟੀਮ ਨੂੰ ਪ੍ਰੀਡੀਕਟ ਕਰਕੇ ਹੋਰ ਵੀ ਡਿਸਕਾਊਂਟ ਪਾ ਸਕਦੇ ਹਨ। ਕੰਪਨੀ ਨੇ ਹੁਣ ਇਹ ਆਫਰ ਨੂੰ ਲੋਕਸਭਾ 2019 ਦੇ ਰਿਜ਼ਲਟ ਨਾਲ ਵੀ ਜੋੜ ਦਿੱਤਾ ਹੈ। ਕੰਪਨੀ ਨੇ Zomato Election League ਸ਼ੁਰੂ ਕੀਤੀ ਹੈ ਜਿਸ 'ਚ ਤੁਹਾਨੂੰ ਫੂਡ ਆਰਡਰ ਕਰਨ ਤੋਂ ਬਾਅਦ ਇਹ ਪ੍ਰੀਡੀਕਸ਼ਨ ਕਰਨਾ ਹੋਵੇਗਾ ਕਿ 23 ਮਈ ਨੂੰ ਹੋਣ ਵਾਲੀ ਵੋਟਿੰਗ ਤੋਂ ਬਾਅਦ ਕੌਣ ਭਾਰਤ ਦਾ ਪ੍ਰਧਾਨ ਮੰਤਰੀ ਹੋਵੇਗਾ। ਜੇਕਰ ਤੁਹਾਡਾ ਪ੍ਰੀਡੀਕਸ਼ਨ ਸਹੀ ਹੁੰਦਾ ਹੈ ਤਾਂ ਤੁਹਾਨੂੰ ਐਕਸਟਰਾ 30 ਫੀਸਦੀ ਦਾ ਕੈਸ਼ਬੈਕ ਮਿਲੇਗਾ। ਭਾਰਤ 'ਚ ਲੋਕਸਭਾ 2019 ਦੀਆਂ ਚੋਣਾਂ ਖਤਮ ਹੋ ਚੁੱਕੀਆਂ ਹਨ। ਇਹ ਚੋਣਾਂ ਸੱਤ ਪੜ੍ਹਾਵਾਂ 'ਚ ਹੋਈਆਂ ਸਨ। 19 ਮਈ ਨੂੰ ਐਗਜਿਟ ਪੋਲ ਦੇ ਨਤੀਜੇ ਮੁਤਾਬਕ ਭਾਰਤੀ ਜਨਤਾ ਪਾਰਟੀ ਆਸਾਨੀ ਨਾਲ ਆਪਣੀ ਸਰਕਾਰ ਬਣਾ ਲਵੇਗੀ। ਅਜਿਹੇ 'ਚ ਤੁਹਾਨੂੰ ਇਸ ਆਂਕਲਣ ਨਾਲ ਪ੍ਰੀਡੀਕਸ਼ਨ ਕਰਨ 'ਚ ਥੋੜੀ ਆਸਾਨੀ ਹੋ ਸਕਦੀ ਹੈ। ਹਾਲਾਂਕਿ ਐਗਜਿਟ ਪੋਲ ਦਾ ਅਨੁਮਾਨ ਹੈ ਅਤੇ ਇਸ ਦੇ ਨਤੀਜੇ ਵੱਖ ਹੋ ਸਕਦੇ ਹਨ। ਜ਼ੋਮੈਟੋ ਪਹਿਲਾਂ ਤੋਂ ਹੀ ਕਈ ਰੇਸਤਰਾਂ 'ਤੇ ਫੂਡ ਆਰਡਰ ਕਰਨ 'ਤੇ 40 ਫੀਸਦੀ ਦਾ ਡਿਸਕਾਊਂਟ ਆਫਰ ਕਰ ਰਿਹਾ ਹੈ। ਇਸ ਤੋਂ ਬਾਅਦ ਤੁਹਾਨੂੰ 30 ਫੀਸਦੀ ਐਕਸਟਰਾ ਮਿਲ ਰਿਹਾ ਹੈ ਜੋ ਤੁਹਾਡੀ ਪ੍ਰੀਡੀਕਸ਼ਨ 'ਤੇ ਨਿਰਭਰ ਕਰੇਗਾ। ਕੰਪਨੀ ਨੇ ਇਹ ਆਫਰ ਇੰਡੀਅਨ ਪ੍ਰੀਮੀਅਰ ਲੀਗ ਦੌਰਾਨ ਵੀ ਸ਼ੁਰੂ ਕੀਤਾ ਸੀ ਜਿਥੇ ਜਿੱਤਣ ਵਾਲੀ ਟੀਮ ਦਾ ਪ੍ਰੀਡੀਕਸ਼ਨ ਕਰਨਾ ਹੁੰਦਾ ਸੀ। ਕੰਪਨੀ ਨੇ ਉਸ ਦੌਰਾਨ ਇਸ ਨੂੰ Zomato Premier League ਦਾ ਨਾਂ ਦਿੱਤਾ ਸੀ। ਹਾਲਾਂਕਿ ਤੁਹਾਨੂੰ ਦੱਸ ਦੇਈਏ ਕਿ ਪ੍ਰੀਡੀਕਸ਼ਨ ਤੋਂ ਬਾਅਦ ਮਿਲਣ ਵਾਲਾ 30 ਫੀਸਦੀ ਦਾ ਮੈਕਸੀਮਮ ਕੈਸ਼ਬੈਕ 500 ਰੁਪਏ ਦਾ ਹੈ।
ਹੁਵਾਵੇਈ 'ਤੇ ਅਮਰੀਕੀ ਹਮਲਾ, ਚੀਨ ਨੇ ਐਪਲ ਦਾ ਕੀਤਾ Boycott
NEXT STORY