ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ)- ਸਿਸ਼ਨ ਤੰਦਰੁਸ਼ਤ ਪੰਜਾਬ ਮੁਹਿਮ ਤਹਿਤ ਅੱਜ ਸਿਹਤ ਵਿਭਾਗ ਦੀ ਟੀਮ ਨੇ ਗੁਰਦਾਸਪੁਰ ਸ਼ਹਿਰ ਦੇ ਜੇਲ ਰੋਡ ’ਤੇ ਵੱਖ-ਵੱਖ ਦੁਕਾਨਾਂ ਦੀ ਚੈਕਿੰਗ ਕੀਤੀ। ਇਸ ਚੈਕਿੰਗ ਦੌਰਾਨ ਸਿਹਤ ਵਿਭਾਗ ਦੀ ਟੀਮ ਨੇ 11 ਸੈਂਪਲ ਭਰੇ। ਇਸ ਸਬੰਧੀ ਡੀ. ਐੱਚ. ਓ. ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਦੇਸੀ ਘਿਉ ਦੇ 6, ਸਰੋਂ ਦੇ ਤੇਲ ਦਾ 1, ਗੁਡ਼ ਦਾ 1 ਅਤੇ ਮਸਾਲਿਆਂ ਦੇ 4 ਸੈਂਪਲ ਭਰੇ ਹਨ। ਜਿਨ੍ਹਾਂ ਨੂੰ ਖਰਡ਼ ਲੈਬਾਰਟਰੀ ’ਚ ਚੈੱਕ ਕਰਨ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਸੁੱਧ ਖਾਦ ਪਦਾਰਥ ਮੁਹੱਇਆ ਕਰਵਾਉਣ ਲਈ ਵਚਨਬੱਧ ਹੈ। ਜਿਸ ਤਹਿਤ ਸਿਹਤ ਵਿਭਾਗ ਵਲੋਂ ਚੈਕਿੰਗ ਅਭਿਆਨ ਜਾਰੀ ਰਹੇਗਾ।
ਡਿਵਾਈਡਰਾਂ ’ਚ ਲੱਗੀਆਂ ਲਾਈਟਾਂ ਦੇ ਪੋਲ ਹੇਠਾਂ ਖਿੱਲਰੀਆਂ ਨੰਗੀਆਂ ਤਾਰਾਂ
NEXT STORY