ਅੰਬਾਲਾ— ਦੇਸ਼ ਦੇ ਪਹਿਲੇ ਵਰਚੁਅਲ ਈ-ਕਲੀਨਿਕ ਦੀ ਸ਼ੁਰੂਆਤ ਅੱਜ ਹਰਿਆਣਾ ਦੇ ਅੰਬਾਲਾ ਤੋਂ ਕੀਤੀ ਗਈ। ਇਸ ਮੌਕੇ 'ਤੇ ਪੰਜਾਬ ਦੇ ਰਾਜ ਗਾਇਕ ਅਤੇ ਹਾਲ ਹੀ 'ਚ ਬੀਜੇਪੀ 'ਚ ਸ਼ਾਮਲ ਹੋਏ ਹੰਸਰਾਜ ਹੰਸ ਵੀ ਸ਼ਾਮਲ ਹੋਏ। ਮੀਡੀਆ ਨਾਲ ਮੁਖਾਤਿਬ ਹੁੰਦਿਆਂ ਗਾਇਕ ਹੰਸਰਾਜ ਹੰਸ ਨੇ ਖੁਦ ਦੇ ਪੰਜਾਬ ਤੋਂ ਚੋਣ ਲੜਣ ਦੀਆਂ ਗੱਲਾਂ ਦਾ ਸਿਰੇ ਨੂੰ ਰੱਦ ਕੀਤਾ। ਹੰਸ ਰਾਜ ਹੰਸ ਨੇ ਦੱਸਿਆ ਕਿ ਉਹ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜੇ ਹਨ ਅਤੇ ਪਾਰਟੀ 'ਚ ਬਤੌਰ ਪ੍ਰਚਾਰਕ ਕੰਮ ਕਰਨਗੇ। ਪੰਜਾਬ ਅਤੇ ਯੂ. ਪੀ. 'ਚ ਬੀਜੇਪੀ ਦੀ ਜਿੱਤ ਦਾ ਦਾਅਵਾ ਠੋਕਦੇ ਹੋਏ ਹੰਸਰਾਜ ਹੰਸ ਨੇ ਕਿਹਾ ਕਿ ਯੂ. ਪੀ. 'ਚ ਉਹ ਮਾਇਆਵਤੀ ਨੂੰ ਦਿਖਾਉਣਗੇ ਕਿ ਮਾਇਆਵਤੀ ਨੇ ਦਲਿਤਾਂ ਲਈ ਕੀ ਕੀਤਾ ਹੈ। ਹੰਸ ਰਾਜ ਹੰਸ ਦੇ ਬੀਜੇਪੀ 'ਚ ਸ਼ਾਮਲ ਹੋਣ ਦਾ ਸਵਾਲ ਮੀਡੀਆ ਨੇ ਉਨ੍ਹਾਂ ਨੂੰ ਪੁੱਛਿਆ ਤਾਂ ਹੰਸ ਰਾਜ ਹੰਸ ਨੇ ਕਾਂਗਰਸ ਪਾਰਟੀ ਨੂੰ ਦਲਦਲ ਦੱਸਦੇ ਹੋਏ ਕਿਹਾ ਕਿ ਜੇਕਰ ਕੋਈ ਦਲ ਸਿਰਫ ਦਲ ਰਹੇ ਤਾਂ ਠੀਕ ਹੈ ਪਰ ਜੇ ਉਹੀ ਦਲ -ਦਲਦਲ ਬਣ ਜਾਵੇ ਤਾਂ ਉਸ ਨੂੰ ਛੱਡਣ 'ਚ ਹੀ ਭਲਾਈ ਹੁੰਦੀ ਹੈ।
ਹਰਿਆਣਾ 'ਚ ਫਿਲਮ 'ਦੰਗਲ' ਹੋਵੇਗੀ ਟੈਕਸ ਫ੍ਰੀ : ਸੀ. ਐੱਮ.
NEXT STORY