ਹੈਲਥ ਡੈਸਕ - ਜਿਵੇਂ-ਜਿਵੇਂ ਪਾਰਾ ਚੜ੍ਹ ਰਿਹਾ ਹੈ, ਸਰੀਰ ਨੂੰ ਅੰਦਰੋਂ ਠੰਡਾ ਰੱਖਣਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਅਜਿਹੇ 'ਚ ਰਸੋਈ ਵਿੱਚ ਮੌਜੂਦ ਛੋਟੀਆਂ-ਛੋਟੀਆਂ 'ਪੁਦੀਨੇ ਦੀਆਂ ਪੱਤੀਆਂ' ਕਿਸੇ ਵਰਦਾਨ ਤੋਂ ਘੱਟ ਨਹੀਂ ਹਨ। ਆਯੁਰਵੇਦ 'ਚ ਪੁਦੀਨੇ ਨੂੰ ਇਸਦੇ ਔਸ਼ਧੀ ਗੁਣਾਂ ਕਾਰਨ ਬਹੁਤ ਉੱਚਾ ਦਰਜਾ ਦਿੱਤਾ ਗਿਆ ਹੈ। ਇਹ ਨਾ ਸਿਰਫ਼ ਖਾਣੇ ਦਾ ਸਵਾਦ ਵਧਾਉਂਦਾ ਹੈ, ਸਗੋਂ ਸਿਹਤ ਦਾ ਇਕ ਮਜ਼ਬੂਤ ਕਵਚ ਵੀ ਹੈ।
ਮਾਹਿਰਾਂ ਮੁਤਾਬਕ ਪੁਦੀਨੇ 'ਚ ਮੈਂਥੋਲ, ਪ੍ਰੋਟੀਨ, ਵਿਟਾਮਿਨ-ਏ, ਅਤੇ ਕਾਪਰ ਵਰਗੇ ਜ਼ਰੂਰੀ ਤੱਤ ਹੁੰਦੇ ਹਨ। ਆਓ ਜਾਣਦੇ ਹਾਂ ਕਿਉਂ ਪੁਦੀਨਾ ਤੁਹਾਡੀ ਡਾਈਟ ਦਾ ਹਿੱਸਾ ਹੋਣਾ ਚਾਹੀਦਾ ਹੈ :-
ਪੇਟ ਦੀਆਂ ਸਮੱਸਿਆਵਾਂ ਲਈ ਰਾਮਬਾਣ
ਜੇਕਰ ਤੁਹਾਨੂੰ ਗੈਸ, ਬਦਹਜ਼ਮੀ ਜਾਂ ਪੇਟ 'ਚ ਜਲਣ ਦੀ ਸ਼ਿਕਾਇਤ ਹੈ, ਤਾਂ ਪੁਦੀਨਾ ਸਭ ਤੋਂ ਉੱਤਮ ਹੈ। ਇਹ ਪਾਚਨ ਪ੍ਰਣਾਲੀ ਨੂੰ ਸ਼ਾਂਤ ਕਰਦਾ ਹੈ ਅਤੇ ਖਾਣਾ ਹਜ਼ਮ ਕਰਨ ਵਿੱਚ ਮਦਦ ਕਰਦਾ ਹੈ। ਪੁਦੀਨੇ ਦਾ ਸੇਵਨ ਉਲਟੀ ਅਤੇ ਮਤਲੀ 'ਚ ਵੀ ਤੁਰੰਤ ਰਾਹਤ ਦਿੰਦਾ ਹੈ।
ਸਰੀਰ ਨੂੰ ਦੇਵੇ ਕੁਦਰਤੀ ਠੰਡਕ
ਪੁਦੀਨੇ ਦੀ ਤਾਸੀਰ ਠੰਡੀ ਹੁੰਦੀ ਹੈ। ਗਰਮੀਆਂ 'ਚ ਇਸ ਦਾ ਸ਼ਰਬਤ ਜਾਂ ਰਾਇਤਾ ਪੀਣ ਨਾਲ ਸਰੀਰ ਦਾ ਤਾਪਮਾਨ ਕੰਟਰੋਲ 'ਚ ਰਹਿੰਦਾ ਹੈ ਅਤੇ ਲੂ ਲੱਗਣ ਦਾ ਖਤਰਾ ਘੱਟ ਜਾਂਦਾ ਹੈ।
ਮੂੰਹ ਦੀ ਬਦਬੂ ਤੋਂ ਛੁਟਕਾਰਾ
ਪੁਦੀਨਾ ਇਕ ਕੁਦਰਤੀ 'ਮਾਊਥ ਫਰੈਸ਼ਨਰ' ਹੈ। ਇਸ ਦੀਆਂ ਕੁਝ ਪੱਤੀਆਂ ਚਬਾਉਣ ਨਾਲ ਮੂੰਹ ਦੇ ਬੈਕਟੀਰੀਆ ਖਤਮ ਹੁੰਦੇ ਹਨ ਅਤੇ ਸਾਹਾਂ ਦੀ ਬਦਬੂ ਦੂਰ ਹੁੰਦੀ ਹੈ। ਇਹ ਦੰਦਾਂ ਅਤੇ ਮਸੂੜਿਆਂ ਦੀ ਸਿਹਤ ਲਈ ਵੀ ਫਾਇਦੇਮੰਦ ਹੈ।
ਸਿਰਦਰਦ ਅਤੇ ਤਣਾਅ 'ਚ ਰਾਹਤ
ਪੁਦੀਨੇ ਦੀ ਖੁਸ਼ਬੂ ਮਾਨਸਿਕ ਤਣਾਅ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ। ਜੇਕਰ ਗਰਮੀ ਕਾਰਨ ਸਿਰਦਰਦ ਹੋ ਰਿਹਾ ਹੋਵੇ, ਤਾਂ ਪੁਦੀਨੇ ਦੀ ਚਾਹ ਜਾਂ ਇਸ ਦਾ ਪੇਸਟ ਮੱਥੇ 'ਤੇ ਲਗਾਉਣ ਨਾਲ ਬਹੁਤ ਆਰਾਮ ਮਿਲਦਾ ਹੈ।
ਚਮੜੀ ਲਈ ਚਮਤਕਾਰੀ
ਪੁਦੀਨੇ 'ਚ ਐਂਟੀ-ਸੈਪਟਿਕ ਗੁਣ ਹੁੰਦੇ ਹਨ। ਇਸ ਦਾ ਰਸ ਚਿਹਰੇ 'ਤੇ ਲਗਾਉਣ ਨਾਲ ਕਿੱਲ-ਮੁਹਾਂਸੇ ਠੀਕ ਹੁੰਦੇ ਹਨ ਅਤੇ ਚਮੜੀ 'ਚ ਤਾਜ਼ਗੀ ਤੇ ਚਮਕ ਆਉਂਦੀ ਹੈ।
ਕਿਵੇਂ ਕਰੀਏ ਵਰਤੋਂ?
- ਤੁਸੀਂ ਪੁਦੀਨੇ ਨੂੰ ਚਟਨੀ, ਨਿੰਬੂ ਪਾਣੀ, ਰਾਇਤਾ, ਜਾਂ ਸਲਾਦ 'ਚ ਪਾ ਕੇ ਵਰਤ ਸਕਦੇ ਹੋ। ਰਾਤ ਨੂੰ ਪਾਣੀ 'ਚ ਪੁਦੀਨੇ ਦੀਆਂ ਪੱਤੀਆਂ ਭਿਉਂ ਕੇ ਰੱਖਣ ਅਤੇ ਸਵੇਰੇ ਉਹ ਪਾਣੀ ਪੀਣ ਨਾਲ ਸਰੀਰ ਡਿਟੌਕਸ ਹੁੰਦਾ ਹੈ।
ਗਰਮੀ ਦਾ ਕਾਲ ਹੈ 'ਕੱਚਾ ਅੰਬ'! ਸਿਰਫ਼ ਸਵਾਦ ਨਹੀਂ, ਸਰੀਰ ਲਈ ਹੈ ਕੁਦਰਤੀ ਦਵਾਈ, ਜਾਣੋ ਇਸ ਦੇ ਫਾਇਦੇ
NEXT STORY