ਨਵੀਂ ਦਿੱਲੀ— ਸਰ੍ਹੋਂ ਦੇ ਤੇਲ ਦਾ ਇਸਤੇਮਾਲ ਹਰ ਘਰ 'ਚ ਹੁੰਦਾ ਹੈ। ਸ਼ੁੱਧ ਸਰ੍ਹੋਂ ਦੇ ਤੇਲ 'ਚ ਬਣਿਆ ਖਾਣਾ ਖਾਣ ਨਾਲ ਕਈ ਪ੍ਰੇਸ਼ਾਨੀਆਂ ਠੀਕ ਹੋ ਜਾਂਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੇ ਬੀਜ ਵੀ ਓਨ੍ਹੇ ਹੀ ਫਾਇਦੇਮੰਦ ਹਨ ਜਿੰਨਾ ਤੇਲ। ਅਸਲ 'ਚ ਸਰ੍ਹੋਂ ਦੇ ਬੀਜ 'ਚ ਕੈਰੋਟੀਨ, ਵਿਟਾਮਿਨ ਏ, ਸੀ ਅਤੇ ਕੇ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ। ਇਹ ਸਾਰੇ ਪੋਸ਼ਕ ਤੱਤਾਂ ਨਾਲ ਮਿਲ ਕੇ ਇਸ ਨੂੰ ਇਕ ਬਿਹਤਰ ਐਂਟੀ-ਆਕਸੀਡੈਂਟ ਬਣਾਉਂਦੇ ਹਨ। ਇਹ ਭੂਰੇ, ਕਾਲੇ ਅਤੇ ਪੀਲੇ ਰੰਗ ਦੇ ਹੁੰਦੇ ਹਨ। ਆਓ ਜਾਣਦੇ ਹਾਂ ਇਸ ਦੇ ਫਾਇਦੇ ਅਤੇ ਇਸਤੇਮਾਲ ਦੇ ਤਰੀਕੇ।
1. ਕਿਨ੍ਹਾਂ ਚੀਜ਼ਾਂ 'ਚ ਹੁੰਦਾ ਹੈ ਸਰ੍ਹੋਂ ਦੇ ਬੀਜਾਂ ਦਾ ਇਸਤੇਮਾਲ
ਇਨ੍ਹਾਂ ਬੀਜਾਂ ਦਾ ਇਸਤੇਮਾਲ ਮਸਾਲੇ ਦੇ ਤੌਰ 'ਤੇ ਵੀ ਕੀਤਾ ਜਾਂਦਾ ਹੈ। ਡੋਸਾ, ਅਚਾਰ, ਚਟਨੀ, ਦਾਲ ਆਦਿ 'ਚ ਸਰ੍ਹੋਂ ਦੇ ਬੀਜ ਦਾ ਤੜਕਾ ਜਾਇਕੇ ਨੂੰ ਹੋਰ ਵੀ ਵਧਾ ਦਿੰਦਾ ਹੈ। ਖਾਣੇ ਦਾ ਸੁਆਦ ਵਧਾਉਣ ਦੇ ਨਾਲ-ਨਾਲ ਕਈ ਤਰ੍ਹਾਂ ਦੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ।
2. ਇਸ ਤਰੀਕੇ ਨਾਲ ਇਸਤੇਮਾਲ ਕਰੋ ਸਰ੍ਹੋਂ ਦੇ ਬੀਜ
— ਮਾਈਗ੍ਰੇਨ ਤੋਂ ਰਾਹਤ
ਸਰ੍ਹੋਂ ਦੇ ਬੀਜ ਦਾ ਪਾਊਡਰ ਅਤੇ ਪਾਣੀ ਦਾ ਘੋਲ ਬਣਾ ਕੇ ਨੱਕ 'ਤੇ ਲਗਾਓ।
— ਪੈਰਾਂ ਦੀਆਂ ਤਲੀਆਂ ਦਾ ਦਰਦ
ਕੋਸੇ ਪਾਣੀ 'ਚ ਸਰ੍ਹੋਂ ਦੇ ਬੀਜ ਦਾ ਪੇਸਟ ਪਾ ਕੇ ਇਸ 'ਚ 15 ਮਿੰਟ ਪੈਰਾਂ ਨੂੰ ਡੁਬੋ ਕੇ ਰੱਖੋ।
— ਕਮਰ ਦਰਦ ਤੋਂ ਆਰਾਮ
ਸਰ੍ਹੋਂ ਦੇ ਤੇਲ 'ਚ ਅਜਵਾਈਨ, ਲਸਣ ਅਤੇ ਹਿੰਗ ਪਾ ਕੇ ਗਰਮ ਕਰੋ। ਇਸ ਨਾਲ ਮਸਾਜ ਕਰੋ।
— ਬਵਾਸੀਰ ਤੋਂ ਛੁਟਕਾਰਾ
ਅੱਧਾ ਚੱਮਚ ਸਰ੍ਹੋਂ ਦੇ ਬੀਜਾਂ ਦਾ ਦਿਨ 'ਚ 2 ਵਾਰ ਸੇਵਨ ਕਰੋ।
— ਜੋੜ੍ਹਾਂ ਦੇ ਦਰਦ ਤੋਂ ਆਰਾਮ
ਕੋਸੇ ਸਰ੍ਹੋਂ ਦੇ ਤੇਲ 'ਚ ਕਪੂਰ ਮਿਲਾ ਕੇ ਜੋੜਾਂ ਦੀ ਮਾਲਿਸ਼ ਕਰੋ।
— ਮਾਹਵਾਰੀ 'ਚ ਲਾਭਕਾਰੀ
ਮਾਹਵਾਰੀ 'ਚ ਖੂਨ ਦਾ ਵਹਾਅ ਜ਼ਿਆਦਾ ਹੋ ਰਿਹਾ ਹੈ ਤਾਂ 1-1 ਗ੍ਰਾਮ ਸਰ੍ਹੋਂ ਦੇ ਬੀਜ ਦਾ ਪਾਊਡਰ ਗਰਮ ਦੁੱਧ ਦੇ ਨਾਲ ਦਿਨ 'ਚ 2 ਵਾਰ ਵਰਤੋਂ ਕਰੋ। ਇਸ ਨੂੰ ਮਾਹਵਾਰੀ ਦੌਰਾਨ ਲੈਣ ਨਾਲ ਫਾਇਦਾ ਮਿਲਦਾ ਹੈ।
— ਕਫ, ਖਾਂਸੀ ਅਤੇ ਜ਼ੁਕਾਮ
ਸਰ੍ਹੋਂ ਦੇ ਦਾਣਿਆਂ ਨੂੰ ਪੀਸ ਕੇ ਇਸ 'ਚ ਸ਼ਹਿਦ ਮਿਲਾ ਕੇ ਚੱਟਣ ਨਾਲ ਕਫ, ਖਾਂਸੀ ਅਤੇ ਜ਼ੁਕਾਮ ਦੀ ਪ੍ਰੇਸ਼ਾਨੀ ਬਹੁਤ ਜਲਦੀ ਠੀਕ ਹੋ ਜਾਂਦੀ ਹੈ।
ਸਵੇਰ ਦੀ ਸੈਰ ਨਾਲ ਇਹ ਪੰਜ ਕੰਮ ਕਰਨ ਨਾਲ ਹੁੰਦੇ ਹਨ ਇਹ ਫਾਇਦੇ
NEXT STORY