ਜਲੰਧਰ (ਬਿਊਰੋ) - ਅੱਜਕੱਲ੍ਹ ਅਸਥਮਾ ਦੀ ਸਮੱਸਿਆ ਲੋਕਾਂ ਨੂੰ ਬਹੁਤ ਜ਼ਿਆਦਾ ਹੋ ਰਹੀ ਹੈ। ਪ੍ਰਦੂਸ਼ਣ ਅਤੇ ਗਲਤ ਖਾਣ-ਪੀਣ ਦੇ ਕਾਰਨ ਇਸ ਸਮੱਸਿਆ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਅਸਥਮਾ ਇਕ ਅਜਿਹੀ ਸਮੱਸਿਆ ਹੈ, ਜਿਸ ਕਾਰਨ ਸਰੀਰ ’ਚ ਆਉਣ ਵਾਲੀ ਹਵਾ ਦਾ ਮਾਰਗ ਤੰਗ ਹੋ ਜਾਂਦਾ ਹੈ। ਇਸ ਸਮੱਸਿਆ ਵਿੱਚ ਬਲਗਮ ਜ਼ਿਆਦਾ ਬਣਨ ਲਗਦਾ ਹੈ, ਜਿਸ ਕਾਰਨ ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਹੈ। ਇਸ ਦੇ ਨਾਲ-ਨਾਲ ਬਹੁਤ ਸਾਰੀਆਂ ਸਿਹਤ ਸੰਬੰਧੀ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ। ਇਸ ਸਮੱਸਿਆ ਨੂੰ ਬਿਲਕੁਲ ਠੀਕ ਕਰਨਾ ਤਾਂ ਸੰਭਵ ਨਹੀਂ ਪਰ ਕੁਝ ਘਰੇਲੂ ਨੁਸਖ਼ਿਆਂ ਨਾਲ ਇਸ ਨੂੰ ਕੰਟਰੋਲ ਜ਼ਰੂਰ ਕੀਤਾ ਜਾ ਸਕਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਅਸਥਮਾ ਅਤੇ ਦਮੇ ਦੀ ਸਮੱਸਿਆ ਨੂੰ ਕਾਬੂ ਕਰਨ ਦੇ ਕੁਝ ਅਸਰਦਾਰ ਘਰੇਲੂ ਨੁਸਖ਼ੇ ਦੱਸਾਂਗੇ....
ਜ਼ੀਰਾ ਅਤੇ ਦੁੱਧ
ਅਸਥਮਾ ਦੀ ਸਮੱਸਿਆ ਹੋਣ ’ਤੇ ਇਕ ਚਮਚਾ ਜੀਰਾ ਇੱਕ ਗਿਲਾਸ ਦੁੱਧ ਵਿੱਚ ਚੰਗੀ ਤਰ੍ਹਾਂ ਮਿਲਾ ਕੇ ਉਬਾਲ ਲਓ। ਬਾਅਦ ਵਿੱਚ ਇਸ ਦੁੱਧ ਨੂੰ ਛਾਣ ਲਓ। ਇਸ ਦੁੱਧ ਵਿਚ ਸੇਂਧਾ ਲੂਣ ਮਿਲਾ ਕੇ ਸਵੇਰੇ ਖਾਲੀ ਢਿੱਡ ਪੀਓ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।
ਫਟਕੜੀ ਅਤੇ ਮਿਸ਼ਰੀ
ਪੁਰਾਣੇ ਦਮੇ ਦੀ ਸਮੱਸਿਆ ਨੂੰ ਠੀਕ ਕਰਨ ਲਈ ਫੁੱਲੀ ਹੋਈ ਫਟਕੜੀ ਅਤੇ ਮਿਸ਼ਰੀ ਨੂੰ ਪੀਸ ਲਓ। ਇਸ ਨੂੰ ਦਿਨ ਵਿਚ ਦੋ ਵਾਰ ਇਕ-ਇਕ ਚਮਚਾ ਕਰਕੇ ਪਾਣੀ ਨਾਲ ਲਓ। ਇਸ ਨਾਲ ਦਮਾ ਅਤੇ ਅਸਥਮਾ ਦੀ ਸਮੱਸਿਆ ਠੀਕ ਹੋ ਜਾਵੇਗੀ ।
ਕਾਲੀ ਮਿਰਚ ਅਤੇ ਸੁੰਢ
ਜੇਕਰ ਤੁਹਾਨੂੰ ਮੀਂਹ ਦੇ ਕਾਰਨ ਸਾਹ ਫੁੱਲਣ ਦੀ ਸਮੱਸਿਆ ਹੋਣ ਲੱਗਦੀ ਹੈ, ਤਾਂ ਇਸ ਲਈ ਤੁਸੀਂ ਕਾਲੀ ਮਿਰਚ, ਸੁੰਢ ਅਤੇ ਖੰਡ ਪੀਸ ਲਓ। ਇਨ੍ਹਾਂ ਵਿੱਚ ਸ਼ਹਿਦ ਰਲਾ ਕੇ ਦਿਨ ਵਿੱਚ 3-4 ਵਾਰ ਮੂੰਹ ਵਿੱਚ ਰੱਖੋ। ਇਸ ਨਾਲ ਸਾਹ ਫੁੱਲਣ ਦੀ ਸਮੱਸਿਆ ਕੰਟਰੋਲ ਹੋ ਜਾਵੇਗੀ ।
ਮਲੱਠੀ
ਖੰਘ ਅਤੇ ਦਮੇ ਦੀ ਸਮੱਸਿਆ ਨੂੰ ਬਿਲਕੁਲ ਠੀਕ ਕਰਨ ਲਈ 1 ਗਿਲਾਸ ਪਾਣੀ ਵਿੱਚ 1 ਚਮਚ ਮਲੱਠੀ ਦਾ ਚੂਰਨ ਚੰਗੀ ਤਰ੍ਹਾਂ ਉਬਾਲ ਲਓ। ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਪੀ ਲਓ, ਜਿਸ ਨਾਲ ਰਾਹਤ ਮਿਲੇਗੀ।
ਕਾਲੀ ਮਿਰਚ ਅਤੇ ਇਲਾਇਚੀ
ਸਾਹ ਫੁੱਲਣਾ, ਖੰਘ ਅਤੇ ਦਮੇ ਦੀ ਸਮੱਸਿਆ ਨੂੰ ਠੀਕ ਕਰਨ ਲਈ ਕਾਲੀ ਮਿਰਚ, ਸੁੰਢ ਅਤੇ ਹਰੀ ਇਲਾਇਚੀ ਬਰਾਬਰ ਮਾਤਰਾ ਵਿੱਚ ਲੈ ਕੇ ਪੀਸ ਲਓ। ਇਸ ਪਾਊਡਰ ਵਿੱਚ ਗੁੜ ਮਿਲਾ ਕੇ ਛੋਟੀਆਂ-ਛੋਟੀਆਂ ਗੋਲੀਆਂ ਬਣਾ ਲਓ। ਰੋਜ਼ਾਨਾ ਦਿਨ ਵਿੱਚ 3 ਵਾਰ ਇਹ ਗੋਲੀ ਲਓ। ਇਸ ਨਾਲ ਅਸਥਮਾ ਅਤੇ ਦਮਾ ਦੀ ਸਮੱਸਿਆ ਠੀਕ ਹੋ ਜਾਵੇਗੀ ।
ਅਲਸੀ ਅਤੇ ਕਾਲੀ ਮਿਰਚ
ਦਮੇ ਦੀ ਸਮੱਸਿਆ ਨੂੰ ਠੀਕ ਕਰਨ ਲਈ ਭੁੰਨੀ ਹੋਈ ਅਲਸੀ ਦੇ 3 ਚਮਚ ਅਤੇ ਕਾਲੀ ਮਿਰਚ ਦਾ 1 ਚਮਚ ਲੈ ਕੇ ਪੀਸ ਲਓ। ਇਸ ’ਚ ਦੋ ਚਮਚ ਸ਼ਹਿਦ ਵਿੱਚ ਰਲਾ ਕੇ ਸਵੇਰੇ ਸ਼ਾਮ ਚੱਟੋ। ਇਸ ਨਾਲ ਤੁਹਾਡੇ ਦਮਾ ਅਤੇ ਅਸਥਮਾ ਦੀ ਸਮੱਸਿਆ ਕੰਟਰੋਲ ’ਚ ਰਹੇਗੀ ।
ਹਲਦੀ ਪਾਊਡਰ
ਦਮਾ ਅਤੇ ਅਸਥਮਾ ਦੀ ਸਮੱਸਿਆ ਹੋਣ ’ਤੇ ਹਲਦੀ ਪਾਊਡਰ ਪਾਣੀ ਵਿੱਚ ਮਿਲਾ ਕੇ ਪੀਓ। ਇਸ ਨਾਲ ਤੁਹਾਨੂੰ ਬਹੁਤ ਰਾਹਤ ਮਿਲੇਗੀ।
ਮਲੱਠੀ ਪਾਊਡਰ
ਬਲਗਮ ਸੁੱਕ ਜਾਣ ’ਤੇ 2 ਚਮਚ ਮਲੱਠੀ ਦਾ ਪਾਊਡਰ 1 ਗਿਲਾਸ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲੋ। ਜਦੋਂ ਇਹ ਪਾਣੀ ਉਬਲ ਜਾਵੇ, ਤਾਂ ਇਸ ਵਿੱਚ ਘਿਓ, ਮਿਸ਼ਰੀ, ਸੇਂਧਾ ਲੂਣ ਮਿਲਾ ਕੇ ਪੀ ਲਓ। ਇਸ ਨਾਲ ਬਲਗਮ ਬਾਹਰ ਆ ਜਾਵੇਗੀ ।
ਤੁਲਸੀ ਅਤੇ ਅਦਰਕ ਦਾ ਰਸ
ਦਮਾ ਅਤੇ ਅਸਥਮਾ ਦੀ ਸਮੱਸਿਆ ਹੋਣ ਤੇ ਤੁਲਸੀ ਅਤੇ ਅਦਰਕ ਦਾ ਰਸ ਸ਼ਹਿਦ ਨਾਲ ਮਿਲਾ ਕੇ ਸਵੇਰੇ ਸ਼ਾਮ ਲਓ । ਇਸ ਨਾਲ ਦਮਾ ਖੰਘ ਅਤੇ ਬੁਖਾਰ ਠੀਕ ਹੋ ਜਾਵੇਗਾ ।
ਅਦਰਕ ਦਾ ਰਸ ਅਤੇ ਕਾਲਾ ਲੂਣ
ਜੇਕਰ ਤੁਹਾਨੂੰ ਖੰਘ ਬਹੁਤ ਜ਼ਿਆਦਾ ਆਉਂਦੀ ਹੈ , ਤਾਂ ਖੰਘ ਨੂੰ ਠੀਕ ਕਰਨ ਲਈ ਅਦਰਕ ਦੇ ਰਸ ਵਿੱਚ ਥੋੜ੍ਹਾ ਜਿਹਾ ਕਾਲਾ ਲੂਣ ਅਤੇ ਸ਼ਹਿਦ ਮਿਲਾ ਕੇ ਲਓ । ਇਸ ਨਾਲ ਖੰਘ ਦੀ ਸਮੱਸਿਆ ਠੀਕ ਹੋ ਜਾਵੇਗੀ ।
ਪ੍ਰਹੇਜ਼
ਅਸਥਮਾ ਅਤੇ ਦਮਾ ਦੀ ਸਮੱਸਿਆ ਹੋਣ ’ਤੇ ਕੁਝ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਹ ਚੀਜ਼ਾਂ ਸਰੀਰ ਵਿੱਚ ਹੋਰ ਜ਼ਿਆਦਾ ਵੱਲ ਕਦਮ ਵਧਾ ਦਿੰਦੀਆਂ ਹਨ। ਜਿਵੇਂ ਤੇਲ , ਖੱਟੀਆਂ ਚੀਜ਼ਾਂ, ਦੁੱਧ, ਘਿਓ, ਮੱਖਣ, ਤੇਜ਼ ਮਿਰਚ ਮਸਾਲਾ, ਤਲੀਆਂ ਹੋਈਆਂ ਚੀਜ਼ਾਂ ਇਹ ਚੀਜ਼ਾਂ ਘੱਟ ਤੋਂ ਘੱਟ ਲਓ ।
Health Tips : ਕਮਰ ਦਰਦ ਤੇ ਹੱਡੀਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਸਰ੍ਹੋਂ ਦੇ ਤੇਲ ਸਣੇ ਵਰਤੋ ਇਹ ਘਰੇਲੂ ਨੁਸਖ਼ੇ
NEXT STORY