ਮੁੰਬਈ— ਠੰਡਾ ਪਾਣੀ ਦਿਮਾਗ ਨੂੰ ਤਾਜ਼ਾ ਰੱਖਦਾ ਹੀ ਹੈ ਨਾਲ ਹੀ ਇਹ ਬਲੱਡ ਸਰਕੂਲੇਸ਼ਨ ਬਿਹਤਰ ਬਣਾਉਣ 'ਚ ਵੀ ਮਦਦ ਕਰਦਾ ਹੈ। ਇਸ ਨਾਲ ਬਾਡੀ ਦੇ ਪੱਠੇ ਵੀ ਆਰਾਮਦਾਇਕ ਹੋ ਜਾਂਦੇ ਹਨ, ਜਿਸ ਨਾਲ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਪਰੇਸ਼ਾਨੀਆਂ ਕੰਟਰੋਲ ਹੁੰਦੀਆਂ ਹਨ। ਕਈ ਡਾਕਟਰਾਂ ਦਾ ਮੰਨਣਾ ਹੈ ਕਿ ਠੰਡੇ ਪਾਣੀ ਦੇ ਨਾਲ ਨਹਾਉਣ ਨਾਲ ਸਿਹਤ ਸੰਬੰਧੀ ਕਈ ਫਾਇਦੇ ਹੁੰਦੇ ਹਨ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ।
1. ਭਾਰ ਕੰਟਰੋਲ
ਠੰਡੇ ਪਾਣੀ ਨਾਲ ਨਹਾਉਣ ਨਾਲ ਸਰੀਰ ਠੰਡਾ ਹੋ ਜਾਂਦਾ ਹੈ। ਸਰੀਰ ਨੂੰ ਗਰਮ ਕਰਨ ਦੇ ਲਈ ਕੈਲੋਰੀ ਬਰਨਿੰਗ ਪ੍ਰੋਸੈਸ ਤੇਜ਼ ਹੁੰਦੀ ਹੈ। ਇਸ ਨਾਲ ਫਾਲਤੂ ਫੈਟ ਘੱਟ ਹੁੰਦਾ ਹੈ।
2. ਸਿਹਤਮੰਦ ਚਮੜੀ
ਠੰਡੇ ਪਾਣੀ ਨਾਲ ਨਹਾਉਣ ਨਾਲ ਸਰੀਰ ਦੀ ਕੁਦਰਤੀ ਨਮੀ ਬਰਕਰਾਰ ਰਹਿੰਦੀ ਹੈ। ਇਸ ਨਾਲ ਚਮੜੀ ਨਰਮ ਅਤੇ ਸਿਹਤਮੰਦ ਬਣਦੀ ਹੈ।
3. ਤਣਾਅ ਘੱਟਦਾ ਹੈ
ਠੰਡਾ ਪਾਣੀ ਸਰੀਰ 'ਚ ਬਲੱਡ ਸਰਕੂਲੇਸ਼ਨ ਬਿਹਤਰ ਹੁੰਦਾ ਹੈ। ਇਸ ਨਾਲ ਤਣਾਅ ਵੀ ਘੱਟਦਾ ਹੈ।
4. ਸਿਰ ਦਰਦ
ਠੰਡਾ ਪਾਣੀ ਦਿਮਾਗ ਨੂੰ ਠੰਡਾ ਕਰਦਾ ਹੈ। ਇਸ ਨਾਲ ਬਲੱਡ ਸਰਕੂਲੇਸ਼ਨ ਸੁਧਰ ਜਾਂਦਾ ਹੈ ਅਤੇ ਸਿਰ ਦਰਦ ਦੀ ਪਰੇਸ਼ਾਨੀ ਦੂਰ ਹੁੰਦੀ ਹੈ।
5. ਚਮਕਦਾਰ ਵਾਲ
ਠੰਡੇ ਪਾਣੀ ਨਾਲ ਨਹਾਉਣ ਨਾਲ ਵਾਲਾਂ ਦੀ ਕੁਦਰਤੀ ਨਮੀ ਬਣੀ ਰਹਿੰਦੀ ਹੈ। ਇਸ ਨਾਲ ਹੇਅਰ ਫਾਲ ਅਤੇ ਸਿਕਰੀ ਦੀ ਪਰੇਸ਼ਾਨੀ ਵੀ ਦੂਰ ਹੁੰਦੀ ਹੈ।
6. ਤਾਜ਼ਾ
ਠੰਡੇ ਪਾਣੀ ਨਾਲ ਨਹਾਉਣ ਨਾਲ ਪੱਠੇ ਐਕਟਿਵ ਹੋ ਜਾਂਦੇ ਹਨ। ਇਸ ਨਾਲ ਸਰੀਰ ਤਾਜ਼ਾ ਰਹਿੰਦਾ ਹੈ।
7. ਹਾਈ ਬੀ.ਪੀ.
ਰੋਜ਼ਾਨਾਂ ਠੰਡੇ ਪਾਣੀ ਨਾਲ ਨਹਾਉਣ ਨਾਲ ਸਰੀਰ 'ਚ ਖੂਨ ਦਾ ਦੋਰਾ ਠੀਕ ਰਹਿੰਦਾ ਹੈ ਅਤੇ ਇਸ ਨਾਲ ਬੀ. ਪੀ. ਦੀ ਪਰੇਸ਼ਾਨੀ ਵੀ ਕੰਟਰੋਲ 'ਚ ਰਹਿੰਦੀ ਹੈ।
8. ਨੀਂਦ
ਠੰਡਾ ਪਾਣੀ ਸਰੀਰ ਦੀ ਥਕਾਵਟ ਦੂਰ ਕਰਦਾ ਹੈ ਅਤੇ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਆਉਂਦੀ ਹੈ।
9. ਬੀਮਾਰੀਆਂ ਤੋਂ ਬਚਾਅ
ਠੰਡੇ ਪਾਣੀ ਨਾਲ ਨਹਾਉਣ ਨਾਲ ਸਰੀਰ ਦੇ ਰੋਗਾਂ ਨਾਲ ਲੜਣ ਦੀ ਸ਼ਕਤੀ ਵੱਧਦੀ ਹੈ ਅਤੇ ਇਨਫੈਕਸ਼ਨ ਅਤੇ ਸਰਦੀ-ਖਾਂਸੀ ਵਰਗੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।
10. ਪੱਠਿਆਂ ਦਾ ਦਰਦ
ਠੰਡੇ ਪਾਣੀ ਨਾਲ ਨਹਾਉਣ ਨਾਲ ਸਰੀਰ ਦੇ ਪੱਠਿਆਂ ਨੂੰ ਆਰਾਮ ਮਿਲਦਾ ਹੈ ਅਤੇ ਨਾਲ ਹੀ ਦਰਦ ਤੋਂ ਆਰਾਮ ਵੀ ਮਿਲਦਾ ਹੈ।
ਪਾਟਨਰ ਕੀ ਕਰਨ ਜਦੋਂ ਕੋਲ ਸੋ ਰਿਹਾ ਹੋਵੇ ਬੱਚਾ?
NEXT STORY