ਹੈਲਥ ਡੈਸਕ - ਗਰਮੀਆਂ ਦੇ ਮੌਸਮ 'ਚ ਏਅਰ ਕੰਡੀਸ਼ਨਰ (AC) ਦੀ ਵਰਤੋਂ ਆਮ ਗੱਲ ਹੈ, ਪਰ ਇਸ ਦੀ ਗਲਤ ਵਰਤੋਂ ਤੁਹਾਡੀ ਸਿਹਤ ਲਈ ਘਾਤਕ ਸਿੱਧ ਹੋ ਸਕਦੀ ਹੈ। ਮਾਹਿਰਾਂ ਅਨੁਸਾਰ, AC ਚਲਾਉਂਦੇ ਸਮੇਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਸਰੀਰਕ ਸਮੱਸਿਆਵਾਂ ਤੋਂ ਬਚਿਆ ਜਾ ਸਕੇ।
ਸਿਹਤਮੰਦ ਰਹਿਣ ਲਈ ਜ਼ਰੂਰੀ ਨੁਕਤੇ :-
ਫਿਲਟਰਾਂ ਦੀ ਸਫਾਈ ਅਤੇ ਤਾਜ਼ੀ ਹਵਾ
- AC ਦੇ ਫਿਲਟਰਾਂ ਨੂੰ ਨਿਯਮਤ ਰੂਪ 'ਚ ਸਾਫ਼ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ, ਕਮਰੇ 'ਚ ਸਮੇਂ-ਸਮੇਂ 'ਤੇ ਤਾਜ਼ੀ ਹਵਾ ਆਉਣ ਦੇਣੀ ਚਾਹੀਦੀ ਹੈ ਤਾਂ ਜੋ ਹਵਾ ਦਾ ਸੰਚਾਰ ਬਣਿਆ ਰਹੇ।
ਪਾਣੀ ਦੀ ਪੂਰਤੀ
- AC ਦੀ ਲਗਾਤਾਰ ਵਰਤੋਂ ਨਾਲ ਸਰੀਰ 'ਚ ਪਾਣੀ ਦੀ ਕਮੀ ਹੋ ਸਕਦੀ ਹੈ, ਇਸ ਲਈ ਲੋੜੀਂਦਾ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ।
ਹਵਾ ਦਾ ਸਿੱਧਾ ਸੰਪਰਕ
- AC ਦੀ ਠੰਢੀ ਹਵਾ ਨੂੰ ਸਿੱਧਾ ਚਿਹਰੇ ਜਾਂ ਸਰੀਰ 'ਤੇ ਲੱਗਣ ਤੋਂ ਬਚਾਉਣਾ ਚਾਹੀਦਾ ਹੈ, ਕਿਉਂਕਿ ਇਹ ਮਾਸਪੇਸ਼ੀਆਂ ਜਾਂ ਚਮੜੀ ਲਈ ਨੁਕਸਾਨਦੇਹ ਹੋ ਸਕਦੀ ਹੈ।
ਤਾਪਮਾਨ 'ਚ ਅਚਾਨਕ ਬਦਲਾਅ
- ਬਾਹਰੋਂ ਬਹੁਤ ਜ਼ਿਆਦਾ ਗਰਮੀ ਤੋਂ ਆਉਣ ਦੇ ਤੁਰੰਤ ਬਾਅਦ ਤਾਪਮਾਨ 'ਚ ਵੱਡਾ ਬਦਲਾਅ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ, AC ਦਾ ਤਾਪਮਾਨ ਬਹੁਤ ਜ਼ਿਆਦਾ ਘੱਟ ਰੱਖਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਡਾਕਟਰੀ ਸਲਾਹ :-
ਜੇਕਰ AC 'ਚ ਰਹਿਣ ਦੌਰਾਨ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਿਹਤ ਸਮੱਸਿਆ ਮਹਿਸੂਸ ਹੁੰਦੀ ਹੈ, ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣਾ ਬਿਹਤਰ ਹੁੰਦਾ ਹੈ।
ਸਰੀਰ ਨੂੰ ਰੱਖਣਾ ਚਾਹੁੰਦੇ ਹੋ ਫਿੱਟ ਤਾਂ ਅੱਜ ਤੋਂ ਹੀ ਸ਼ੁਰੂ ਕਰ ਦਿਓ ਇਹ ਕੰਮ, ਮਿਲਣਗੇ ਬੇਮਿਸਾਲ ਫਾਇਦੇ
NEXT STORY