ਨਵੀਂ ਦਿੱਲੀ— ਲਾਈਫ ਸਟਾਈਲ ਇੰਨਾ ਬਦਲ ਗਿਆ ਹੈ ਕਿ ਲੋਕਾਂ ਦੇ ਖਾਣ-ਪੀਣ ਦੀਆਂ ਗਲਤ ਆਦਤਾਂ ਹੀ ਉਨ੍ਹਾਂ ਨੂੰ ਬੀਮਾਰ ਕਰ ਰਹੀਆਂ ਹਨ। ਪਹਿਲਾਂ ਜਿੱਥੇ ਲੋਕ ਜ਼ਮੀਨ 'ਤੇ ਬੈਠ ਕੇ ਖਾਣਾ ਖਾਂਦੇ ਸੀ ਉਥੇ ਅੱਜਕਲ ਲੋਕ ਡਾਈਨਿੰਗ ਟੇਬਲ 'ਤੇ ਬੈਠ ਤੇ ਭੋਜਨ ਖਾਣਾ ਪਸੰਦ ਕਰਦੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਜ਼ਮੀਨ 'ਤੇ ਬੈਠ ਕੇ ਖਾਣਾ ਖਾਣ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਹਨ। ਉੱਥੇ ਹੀ ਕੁਝ ਲੋਕ ਜਲਦਬਾਜ਼ੀ 'ਚ ਖੜੇ ਹੋ ਕੇ ਹੀ ਖਾਣਾ ਖਾ ਲੈਂਦੇ ਹਨ ਜੋ ਸਿਹਤ ਦੇ ਲਿਹਾਜ ਨਾਲ ਬਹੁਤ ਖਰਾਬ ਆਦਤ ਹੈ। ਇਸ ਨਾਲ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ ਜਿਨ੍ਹਾਂ ਦੇ ਬਾਰੇ 'ਚ ਸ਼ਾਇਦ ਤੁਸੀਂ ਨਹੀਂ ਜਾਣਦੇ।
ਖੜੇ ਹੋ ਕੇ ਖਾਣਾ ਖਾਣ ਦੇ ਨੁਕਸਾਨ
- ਖਾਣਾ ਨਹੀਂ ਪਚਦਾ
ਖੜੇ ਹੋ ਕੇ ਖਾਣਾ ਖਾਣ ਨਾਲ ਉਹ ਠੀਕ ਤਰ੍ਹਾਂ ਨਾਲ ਪਚ ਨਹੀਂ ਪਾਉਂਦਾ ਜਿਸ ਨਾਲ ਪਾਚਨ ਕਿਰਿਆ ਖਰਾਬ ਹੋ ਜਾਂਦੀ ਹੈ। ਅਜਿਹੇ 'ਚ ਤੁਸੀਂ ਪੇਟ ਨਾਲ ਜੁੜੀ ਅਪਚ, ਗੈਸ ਅਤੇ ਐਸਿਡਿਟੀ ਦੀ ਸਮੱਸਿਆ ਦੇ ਸ਼ਿਕਾਰ ਹੋ ਜਾਂਦੇ ਹੋ।
- ਅੰਤੜੀਆਂ ਦਾ ਸੁੰਘੜਣਾ
ਜੇਕਰ ਤੁਸੀਂ ਖੜੇ ਹੋ ਕੇ ਕੁਝ ਵੀ ਖਾਂਦੇ ਜਾਂ ਪੀਂਦੇ ਹੋ ਤਾਂ ਉਹ ਸਿੱਧਾ ਅੰਤੜੀਆਂ 'ਚ ਚਲਿਆ ਜਾਂਦਾ ਹੈ। ਇਸ ਨਾਲ ਪੇਟ 'ਚ ਦਰਦ ਅਤੇ ਸੋਜ ਦੀ ਸਮੱਸਿਆ ਹੋ ਜਾਂਦੀ ਹੈ।
- ਮੋਟਾਪੇ ਦਾ ਕਾਰਨ
ਇਸ ਨਾਲ ਭੋਜਨ ਠੀਕ ਤਰ੍ਹਾਂ ਨਾਲ ਨਹੀਂ ਪਚਦਾ ਜਿਸ ਕਾਰਨ ਫੈਟ ਅਤੇ ਕੈਲੋਰੀ ਸਰੀਰ 'ਚ ਜਮ੍ਹਾ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਤੁਸੀਂ ਮੋਟਾਪੇ ਦੀ ਚਪੇਟ 'ਚ ਆ ਜਾਂਦੇ ਹੋ।
- ਮਨ ਹੁੰਦਾ ਹੈ ਅਸ਼ਾਂਤ
ਜਦੋਂ ਤੁਸੀਂ ਖੜੇ ਹੋ ਕੇ ਖਾਣਾ ਖਾਂਦੇ ਹੋ ਤਾਂ ਮਨ ਅਸ਼ਾਂਤ ਹੋ ਜਾਂਦਾ ਹੈ ਅਤੇ ਦਿਮਾਗ 'ਤੇ ਵੀ ਇਸ ਦਾ ਮਾੜਾ ਅਸਰ ਪੈਂਦਾ ਹੈ। ਨਾਲ ਹੀ ਇਸ ਨਾਲ ਇਕਾਗਰਤਾ ਦੀ ਕਮੀ ਵੀ ਹੋ ਜਾਂਦੀ ਹੈ, ਜਿਸ ਨਾਲ ਰੋਜ਼ਮਰਾ ਦੇ ਕੰਮ ਕਰਨ 'ਚ ਮੁਸ਼ਕਿਲ ਹੁੰਦੀ ਹੈ।
- ਅਲਸਰ ਦੀ ਸਮੱਸਿਆ
ਇਸ ਤਰ੍ਹਾਂ ਭੋਜਨ ਕਰਨ ਨਾਲ ਐਸੋਫੇਗਸ ਨਾੜੀ ਦੇ ਥੱਲੇ ਵਾਲੇ ਹਿੱਸੇ 'ਤੇ ਮਾੜਾ ਅਸਰ ਪੈਣ ਲੱਗਦਾ ਹੈ। ਅਸਲ 'ਚ ਐਸੋਫੇਗਸ ਨਾੜੀ ਗਲੇ ਤੋਂ ਪੇਟ ਤਕ ਭੋਜਨ ਅਤੇ ਪਾਣੀ ਨੂੰ ਲਿਜਾਉਣ ਦਾ ਕੰਮ ਕਰਦੀ ਹੈ। ਅਜਿਹੇ 'ਚ ਇਸ ਦੇ ਖਰਾਬ ਹੋਣ 'ਤੇ ਅਲਸਰ ਦਾ ਖਤਰਾ ਵਧ ਜਾਂਦਾ ਹੈ।
- ਕਿਡਨੀ ਦੀ ਸਮੱਸਿਆ
ਐਕਸਪਰਟ ਦੀ ਮੰਨੀਏ ਤਾਂ ਖੜੇ ਹੋ ਕੇ ਕੁਝ ਵੀ ਖਾਣ ਨਾਲ ਕਿਡਨੀ ਅਤੇ ਪੱਥਰੀ ਰੋਗ ਦੀ ਸੰਭਾਵਨਾ ਵਧ ਜਾਂਦੀ ਹੈ। ਨਾਲ ਹੀ ਇਸ ਨਾਲ ਗੋਡਿਆਂ ਅਤੇ ਕਮਰ ਦਰਦ ਦੀ ਪ੍ਰੇਸ਼ਾਨੀ ਵੀ ਹੋ ਸਕਦੀ ਹੈ।
ਖਾਣਾ ਖਾਣ ਦਾ ਸਹੀ ਤਰੀਕਾ
- ਭੋਜਨ ਹਮੇਸ਼ਾ ਜ਼ਮੀਨ 'ਤੇ ਬੈਠ ਕੇ ਹੀ ਕਰੋ। ਜੇਕਰ ਤੁਸੀਂ ਜ਼ਮੀਨ 'ਤੇ ਨਹੀਂ ਬੈਠਣਾ ਚਾਹੁੰਦੇ ਹੋ ਤਾਂ ਤੁਸੀਂ ਡਾਈਨਿੰਗ ਟੇਬਲ 'ਤੇ ਹੀ ਬੈਠ ਜਾਓ। ਇਸ ਤੋਂ ਇਲਾਵਾ ਭੋਜਨ ਹਮੇਸ਼ਾ ਚੰਗੀ ਤਰ੍ਹਾਂ ਨਾਲ ਚਬਾਓ। ਨਹੀਂ ਤਾਂ ਇਸ ਨਾਲ ਅਪਚ ਦੀ ਸਮੱਸਿਆ ਹੋ ਸਕਦੀ ਹੈ।
- ਪੈਰਾਂ 'ਚ ਜੁੱਤੇ ਅਤੇ ਚੱਪਲ ਹੋਣ ਨਾਲ ਉਹ ਬਹੁਤ ਗਰਮ ਰਹਿੰਦੇ ਹਨ। ਜਦਕਿ ਆਯੁਰਵੇਦ ਮੁਤਾਬਕ ਭੋਜਨ ਕਰਦੇ ਸਮੇਂ ਪੈਰ ਠੰਡੇ ਰਹਿਣੇ ਚਾਹੀਦੇ ਹਨ। ਅਜਿਹੇ 'ਚ ਹਮੇਸ਼ਾ-ਜੁੱਤੇ ਚੱਪਲ ਉਤਾਰ ਕੇ ਖਾਣਾ ਖਾਓ।
ਸਰੀਰ ਨੂੰ ਇਨ੍ਹਾਂ ਖਤਰਨਾਕ ਬੀਮਾਰੀਆਂ ਤੋਂ ਬਚਾਉਂਦੀ ਹੈ ਸ਼ਕਰਕੰਦੀ
NEXT STORY