ਜਲੰਧਰ— ਦੁਨੀਆ ਭਰ 'ਚ ਲੋਕ ਸੁਆਦ ਲਈ ਕਈ ਤਰ੍ਹਾਂ ਦੇ ਭੋਜਨ ਖਾਂਦੇ ਹਨ। ਹਰ ਦੇਸ਼ ਦੇ ਖਾਣੇ ਦਾ ਆਪਣਾ ਵੱਖਰਾ ਸੁਆਦ ਹੁੰਦਾ ਹੈ। ਕੁਝ ਲੋਕ ਸਾਦਾ ਖਾਣਾ ਪਸੰਦ ਕਰਦੇ ਹਨ ਤਾਂ ਕੁਝ ਮਸਾਲੇਦਾਰ, ਚਟਪਟਾ ਅਤੇ ਮਾਸਾਹਾਰੀ ਖਾਣਾ ਖਾਣ ਦੇ ਸ਼ੌਕੀਨ ਹੁੰਦੇ ਹਨ। ਜਿੱਥੇ ਕੁਝ ਭੋਜਨ ਸਿਹਤ ਨੂੰ ਚੰਗਾ ਬਣਾਈ ਰੱਖਦੇ ਹਨ, ਉੱਥੇ ਕੁਝ ਭੋਜਨ ਸਿਹਤ ਨੂੰ ਖਰਾਬ ਵੀ ਕਰ ਸਕਦੇ ਹਨ ਪਰ ਸੁਆਦ ਦੇ ਚੱਕਰ 'ਚ ਫਿਰ ਵੀ ਲੋਕ ਇਨ੍ਹਾਂ ਨੂੰ ਖਾਂਦੇ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਖਤਰਨਾਕ ਭੋਜਨਾਂ ਬਾਰੇ ਜਾਣਕਾਰੀ ਦੇ ਰਹੇ ਹਾਂ।
1. ਏਕੀ
ਇਹ ਇਕ ਤਰ੍ਹਾਂ ਦਾ ਫਲ ਹੈ ਜੋ ਉੱਚੇ ਰੁੱਖਾਂ 'ਤੇ ਉੱਗਦਾ ਹੈ। ਦੇਖਣ 'ਚ ਇਹ ਬਹੁਤ ਖੂਬਸੂਰਤ ਹੁੰਦਾ ਹੈ ਪਰ ਜੇ ਇਸ ਨੂੰ ਬਿਨਾ ਪਕਾਏ ਖਾਧਾ ਜਾਵੇ ਤਾਂ ਇਹ ਜ਼ਹਿਰ ਸਮਾਨ ਹੈ। ਜੈਮੇਕਾ ਦੇ ਲੋਕ ਇਸ ਨੂੰ ਬਹੁਤ ਚਾਅ ਨਾਲ ਖਾਂਦੇ ਹਨ ਪਰ ਪਕਾ ਕੇ।
2. ਰੌਅ ਕਾਜੂ
ਸੁੱਕੇ ਮੇਵਿਆਂ 'ਚ ਸਭ ਤੋਂ ਜ਼ਿਆਦਾ ਸੁਆਦੀ ਕਾਜੂ ਹੁੰਦਾ ਹੈ ਅਤੇ ਇਸ ਨੂੰ ਸਾਰੇ ਬਹੁਤ ਖੁਸ਼ ਹੋ ਕੇ ਖਾਂਦੇ ਹਨ। ਤੁਸੀਂ ਸ਼ਾਇਦ ਨਹੀਂ ਜਾਣਦੇ ਕਿ ਇਸ ਨੂੰ ਸਿੱਧਾ ਰੁੱਖ ਤੋਂ ਤੋੜ ਕੇ ਨਹੀਂ ਖਾਧਾ ਜਾ ਸਕਦਾ। ਰੁੱਖ 'ਤੇ ਲਗੇ ਕੱਚੇ ਕਾਜੂ ਅਤੇ ਇਸ ਦੇ ਥੱਲ੍ਹੇ ਲੱਗੇ ਫਲ ਦੇਖਣ 'ਚ ਖੂਬਸੂਰਤ ਲੱਗਦੇ ਹਨ ਪਰ ਖਾਣ ਦੇ ਲਾਇਕ ਨਹੀਂ ਹੁੰਦੇ। ਇਨ੍ਹਾਂ ਨੂੰ ਖਾਣ ਲਾਇਕ ਬਣਾਉਣ ਲਈ ਲੰਬੀ ਪ੍ਰਕ੍ਰਿਆ ਵਰਤਣੀ ਪੈਂਦੀ ਹੈ।
3. ਜੰਗਲੀ ਮਸ਼ਰੂਮ
ਮਸ਼ਰੂਮ ਵੀ ਕਈ ਤਰ੍ਹਾਂ ਦੇ ਹੁੰਦੇ ਹਨ। ਇਸ ਦੀ ਵਰਤੋਂ ਪਾਸਤਾ ਅਤੇ ਨੂਡਲਸ ਬਣਾਉਣ 'ਚ ਕੀਤੀ ਜਾਂਦੀ ਹੈ। ਕੁਝ ਜੰਗਲੀ ਮਸ਼ਰੂਮ ਅਜਿਹੀਆਂ ਵੀ ਹੁੰਦੀਆਂ ਹਨ ਜੋ ਖਾਣ ਲਾਇਕ ਨਹੀਂ ਹੁੰਦੀਆਂ। ਇਸ ਦੇ ਜ਼ਹਿਰੀਲੇ ਤੱਤ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ।
4. ਅਫਰੀਕਨ ਬੁਲਫਰੋਗ
ਇਹ ਇਕ ਤਰ੍ਹਾਂ ਦਾ ਡੱਡੂ ਹੁੰਦਾ ਹੈ ਜੋ ਬਹੁਤ ਜ਼ਹਿਰੀਲਾ ਹੁੰਦਾ ਹੈ। ਇਸ ਦੇ ਬਾਵਜੂਦ ਵੀ ਇਹ ਡੱਡੂ ਅਫਰੀਕਨ ਲੋਕਾਂ ਦੀ ਖਾਸ ਪਸੰਦ ਹੈ। ਇਸ ਨੂੰ ਪਕਾਉਣ 'ਚ ਬਹੁਤ ਸਾਵਧਾਨੀ ਵਰਤਣੀ ਪੈਂਦੀ ਹੈ।
5. ਫੁਗੂ
ਦੁਨੀਆ ਦੀ ਸਭ ਤੋਂ ਜ਼ਹਿਰੀਲੀ ਮੱਛੀ ਫੁਗੂ ਹੈ। ਇਸ ਦੇ ਸੁਆਦ ਨੂੰ ਚੱਖਣ ਲਈ ਜਾਪਾਨੀ ਲੋਕ ਆਪਣੀ ਜਾਨ ਦੀ ਪ੍ਰਵਾਹ ਨਹੀਂ ਕਰਦੇ। ਸਿਰਫ ਜਾਪਾਨ ਦੇ ਸ਼ੈਫ ਹੀ ਇਸ ਮੱਛੀ ਦੀ ਗ੍ਰੰਥੀ 'ਚੋਂ ਜ਼ਹਿਰ ਕੱਢਣ ਦਾ ਗੁਣ ਜਾਣਦੇ ਹਨ। ਉਂਝ ਤਾਂ ਬਹੁਤ ਸਾਰੀਆਂ ਥਾਵਾਂ 'ਤੇ ਇਸ ਨੂੰ ਭੋਜਨ 'ਚ ਸ਼ਾਮਲ ਕਰਨ 'ਤੇ ਪਾਬੰਦੀ ਹੈ ਪਰ ਜਾਪਾਨ 'ਚ ਬਹੁਤ ਅਨੁਭਵੀ ਸ਼ੈਫ ਨੂੰ ਹੀ ਇਹ ਮੱਛੀ ਪਕਾਉਣ ਦੀ ਇਜਾਜਤ ਹੈ।
6. ਕਸਾਵਾ
ਅਫਰੀਕਾ ਅਤੇ ਦੱਖਣੀ ਅਮਰੀਕਾ 'ਚ ਖਾਧੀ ਜਾਣ ਵਾਲੀ ਇਸ ਡਿਸ਼ ਨੂੰ ਪਕਾਉਣ 'ਚ ਬਹੁਤ ਸਾਵਧਾਨੀ ਵਰਤਣੀ ਪੈਂਦੀ ਹੈ। ਜੇ ਇਸ ਨੂੰ ਠੀਕ ਢੰਗ ਨਾਲ ਸਾਫ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਹੋ ਸਕਦੀ ਹੈ।
ਰਹਿਣਾ ਹੈ ਬੀਮਾਰੀਆਂ ਤੋਂ ਦੂਰ ਤਾਂ ਇੰਝ ਕਰੋ ਮੇਥੀਦਾਨੇ ਦੀ ਵਰਤੋਂ
NEXT STORY