ਜਲੰਧਰ— ਲਸਣ ਦੀ ਵਰਤੋਂ ਸਬਜ਼ੀਆਂ 'ਚ ਕੀਤੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਲਸਣ ਖਾਣ ਨਾਲ ਕਈ ਬੀਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ਦੇ ਨਾਲ ਹੀ ਇਹ ਈਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦਾ ਹੈ। ਜੇ ਤੁਸੀਂ ਲਗਾਤਾਰ 7 ਦਿਨ ਸ਼ਹਿਦ ਅਤੇ ਲਸਣ ਨਾਲ ਬਣੇ ਪੇਸਟ ਦਾ ਸੇਵਨ ਕਰੋਗੇ ਤਾਂ ਕੁਝ ਹੀ ਦਿਨਾਂ 'ਚ ਤੁਹਾਨੂੰ ਸਿਹਤ ਸਬੰਧੀ ਅਜਿਹੇ ਪ੍ਰਭਾਵ ਨਜ਼ਰ ਆਉਣਗੇ ਕਿ ਤੁਸੀਂ ਹੈਰਾਨ ਰਹਿ ਜਾਵੋਗੇ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਅਤੇ ਇਸ ਦੇ ਸੇਵਨ ਕਰਨ ਦੇ ਫਾਇਦਿਆਂ ਬਾਰੇ।
ਸਰਦੀ-ਜੁਕਾਮ ਤੋਂ ਰਾਹਤ
ਇਸ 'ਚ ਭਰਪੂਰ ਮਾਤਰਾ 'ਚ ਅਜਿਹੇ ਤੱਤ ਪਾਏ ਜਾਂਦੇ ਹਨ, ਜਿਸ ਦਾ ਸੇਵਨ ਕਰਨ ਨਾਲ ਸਰੀਰ 'ਚ ਗਰਮੀ ਆ ਜਾਂਦੀ ਹੈ। ਜਿਸ ਕਾਰਨ ਤੁਹਾਨੂੰ ਸਰਦੀ-ਜੁਕਾਮ ਤੋਂ ਰਾਹਤ ਮਿਲ ਜਾਂਦੀ ਹੈ।
ਦਸਤ ਤੋਂ ਬਚਾਏ
ਜੇ ਤੁਹਾਨੂੰ ਦਸਤ ਦੀ ਸਮੱਸਿਆ ਹੈ ਤਾਂ ਇਸ ਪੇਸਟ ਦਾ ਸੇਵਨ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡਾ ਪਾਚਨ ਤੰਤਰ ਠੀਕ ਢੰਗ ਨਾਲ ਕੰਮ ਕਰੇਗਾ, ਜਿਸ ਕਾਰਨ ਪੇਟ ਦੀਆਂ ਬੀਮਾਰੀਆਂ ਨਹੀਂ ਲੱਗਣਗੀਆਂ।
ਦਿਲ ਨੂੰ ਰੱਖੇ ਮਜ਼ਬੂਤ
ਲਸਣ ਅਤੇ ਸ਼ਹਿਦ ਦੇ ਪੇਸਟ ਦਾ ਸੇਵਨ ਕਰਨ ਨਾਲ ਤੁਹਾਡੇ ਦਿਲ ਦੀਆਂ ਲਹੂ-ਨਾੜੀਆਂ 'ਚ ਜੰਮ੍ਹਿਆ ਫਾਲਤੂ ਪਦਾਰਥ ਬਾਹਰ ਨਿਕਲ ਜਾਂਦਾ ਹੈ, ਜਿਸ ਕਾਰਨ ਬਲੱਡ ਸਰਕੁਲੇਸ਼ਨ ਠੀਕ ਢੰਗ ਨਾਲ ਹੋਣ ਲਗਦਾ ਹੈ।
ਈਮਿਊਨਿਟੀ ਸਿਸਟਮ ਨੂੰ ਕਰੇ ਮਜ਼ਬੂਤ
ਜੇ ਤੁਸੀਂ ਇਸ ਦਾ ਸੇਵਨ ਕਰਦੇ ਹੋ ਤਾਂ ਤੁਹਾਡਾ ਇੰਮਿਊਨਿਟੀ ਸਿਸਟਮ ਮਜ਼ਬੂਤ ਹੋਵੇਗਾ, ਜਿਸ ਕਾਰਨ ਤੁਹਾਨੂੰ ਕੋਈ ਬੀਮਾਰੀ ਨਹੀਂ ਹੋਵੇਗੀ।ਇਸ ਨਾਲ ਸਰੀਰ ਵਿਚਲੀ ਗੰਦਗੀ ਅਤੇ ਫਾਲਤੂ ਦੇ ਪਦਾਰਥ ਵੀ ਬਾਹਰ ਨਿਕਲ ਜਾਂਦੇ ਹਨ।
ਖਾਲੀ ਪੇਟ ਲਸਣ ਖਾਣ ਦੇ ਲਾਭ
ਆਪਣਾ ਭਾਰ ਘਟਾਉਣ ਲਈ ਤੁਸੀਂ ਖਾਲੀ ਪੇਟ ਕਈ ਤਰ੍ਹਾਂ ਦੇ ਨੁਸਖੇ ਅਪਣਾਏ ਹੋਣਗੇ, ਜਿਵੇਂ ਕਿ ਨਿੰਬੂ ਅਤੇ ਸ਼ਹਿਦ ਜਾਂ ਫਿਰ ਗੀ੍ਰਨ-ਟੀ। ਪਰ ਕੀ ਤੁਸੀ ਖਾਲੀ ਪੇਟ ਲਸਣ ਦੀ ਵਰਤੋਂ ਕਰਕੇ ਦੇਖੀ ਹੈ? ਖਾਲੀ ਪੇਟ ਲਸਣ ਖਾਣਾ ਸਿਹਤ ਲਈ ਲਾਭਦਾਇਕ ਹੁੰਦਾ ਹੈ ਪਰ ਇਸ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੋਵੇਗੀ। ਲਸਣ ਇਕ ਚਮਤਕਾਰੀ ਚੀਜ਼ ਹੈ। ਇਸ 'ਚ ਕਈ ਤਰ੍ਹਾਂ ਦੀਆਂ ਜੜੀਆਂ-ਬੂਟੀਆਂ ਦੇ ਗੁਣ ਹੁੰਦੇ ਹਨ ਅਤੇ ਜੇ ਤੁਸੀਂ ਖਾਲੀ ਪੇਟ ਲਸਣ ਦਾ ਸੇਵਨ ਕਰੋਗੇ ਤਾਂ ਤੁਹਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਹੋਣਗੇ।
ਲਸਣ ਇਕ ਐਂਟੀ ਬਾਓਟਿਕ ਹੈ। ਇਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਦੂਰ ਕਰਨ 'ਚ ਮਦਦਗਾਰ ਸਿੱਧ ਹੁੰਦਾ ਹੈ ਅਤੇ ਇਸ 'ਚ ਹੀਲਿੰਗ ਦਾ ਗੁਣ ਵੀ ਮੌਜੂਦ ਹੁੰਦਾ ਹੈ। ਖਾਲੀ ਪੇਟ ਸਵੇਰੇ ਲਸਣ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ।
ਰੋਗਾਂ ਨੂੰ ਦੂਰ ਰੱਖਣ 'ਚ ਮਦਦਗਾਰ
ਇਸ ਦੀ ਰੋਜ਼ਾਨਾ ਵਰਤੋਂ ਨਾਲ ਸਰੀਰ 'ਚ ਰੋਗਾਂ ਨਾਲ ਲੜਨ ਦੀ ਸੱਮਰਥਾ ਵੱਧਦੀ ਹੈ। ਇਸ ਨਾਲ ਸਾਡਾ ਸਰੀਰ ਵਧੀਆ ਤਰੀਕੇ ਨਾਲ ਬੀਮਾਰੀਆਂ ਦਾ ਸਾਹਮਣਾ ਕਰ ਪਾਉਂਦਾ ਹੈ।
ਬਲੱਡ ਪ੍ਰੈਸ਼ਰ ਦੀ ਸੱਮਸਿਆ ਤੋਂ ਰਾਹਤ
ਸਿਹਤ ਵਿਦਵਾਨਾਂ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੀ ਸੱਮਸਿਆ ਹੁੰਦੀ ਹੈ, ਉਨ੍ਹਾਂ ਲਈ ਖਾਲੀ ਪੇਟ ਲਸਣ ਦਾ ਸੇਵਨ ਕਰਨਾ ਬਹੁਤ ਲਾਹੇਵੰਦ ਸਿੱਧ ਹੁੰਦਾ ਹੈ। ਲਸਣ ਲਹੂ ਦਾ ਦੌਰਾ ਵਧਾਉਂਦਾ ਹੈ। ਇਹ ਦਿਲ ਦੀ ਤੰਦਰੁਸਤੀ ਲਈ ਵੀ ਕਾਫੀ ਲਾਭਦਾਇਕ ਸਿੱਧ ਹੁੰਦਾ ਹੈ।
ਕੋਲੈਸਟਰੌਲ ਦੇ ਪੱਧਰ ਨੂੰ ਕਰੇ ਕਾਬੂ
ਜੇਕਰ ਤੁਸੀਂ ਖਾਲੀ ਪੇਟ ਲਸਣ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਕੋਲੈਸਟਰੌਲ ਦੇ ਪੱਧਰ ਨੂੰ ਵੀ ਕਾਬੂ ਕਰਨ 'ਚ ਮਦਦ ਮਿਲਦੀ ਹੈ।
ਪੇਟ ਸਾਫ ਕਰਨ 'ਚ ਮਦਦਗਾਰ
ਲਸਣ 'ਚ ਸਰੀਰ ਦੇ ਜ਼ਹਿਰੀਲੇ ਪਦਾਰਥ ਨੂੰ ਸਾਫ ਕਰਨ ਦਾ ਗੁਣ ਹੁੰਦਾ ਹੈ। ਇਸ ਨਾਲ ਇਹ ਪੇਟ 'ਚ ਮੌਜੂਦ ਬੈਕਟੀਰੀਆਂ ਨੂੰ ਵੀ ਦੂਰ ਕਰਦਾ ਹੈ। ਵਿਸ਼ੇਸ਼ ਤੌਰ 'ਤੇ ਜੇਕਰ ਲਸਣ ਨੂੰ ਖਾਲੀ ਪੇਟ ਖਾਧਾ ਜਾਵੇ ਤਾਂ ਇਹ ਵਧੇਰੇ ਮਦਦਗਾਰ ਸਿੱਧ ਹੁੰਦਾ ਹੈ।
ਜੇਕਰ ਤੁਹਾਡਾ ਬੱਚਾ ਪਿੰਦਾ ਹੈ ਪਲਾਸਟਿਕ ਦੀ ਬੋਤਲ ਤੋਂ ਦੁੱਧ ਤਾਂ ਪੜ੍ਹੋ ਇਹ ਖਬਰ
NEXT STORY