ਹੈਲਥ ਡੈਸਕ - ਅੱਜ-ਕੱਲ੍ਹ ਦੇ ਵਿਗੜ ਰਹੇ ਲਾਈਫਸਟਾਈਲ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਢਿੱਡ 'ਚ ਗੈਸ, ਐਸੀਡਿਟੀ ਅਤੇ ਅਫਾਰਾ ਹੋਣਾ ਇਕ ਆਮ ਸਮੱਸਿਆ ਬਣ ਗਿਆ ਹੈ ਪਰ ਜੇਕਰ ਤੁਹਾਨੂੰ ਰੋਜ਼ਾਨਾ ਜਾਂ ਵਾਰ-ਵਾਰ ਗੈਸ ਬਣ ਰਹੀ ਹੈ, ਤਾਂ ਇਸ ਨੂੰ ਹਲਕੇ 'ਚ ਲੈਣ ਦੀ ਭੁੱਲ ਬਿਲਕੁਲ ਨਾ ਕਰੋ। ਵਾਰ-ਵਾਰ ਗੈਸ ਬਣਨਾ ਸਿਰਫ਼ ਪੇਟ ਦੀ ਖਰਾਬੀ ਨਹੀਂ, ਬਲਕਿ ਸਰੀਰ 'ਚ ਪਨਪ ਰਹੀਆਂ ਕਈ ਹੋਰ ਬਿਮਾਰੀਆਂ ਦਾ ਸੰਕੇਤ ਵੀ ਹੋ ਸਕਦਾ ਹੈ।
ਆਓ ਜਾਣਦੇ ਹਾਂ ਆਖਰ ਢਿੱਡ 'ਚ ਵਾਰ-ਵਾਰ ਗੈਸ ਕਿਉਂ ਬਣਦੀ ਹੈ ਅਤੇ ਇਸ ਦੇ ਮੁੱਖ ਕਾਰਨ ਕੀ ਹਨ :-
ਖਾਣ-ਪੀਣ ਦੀਆਂ ਗਲਤ ਆਦਤਾਂ
ਜੇਕਰ ਤੁਸੀਂ ਬਹੁਤ ਜ਼ਿਆਦਾ ਤਲਿਆ-ਭੁੰਨਿਆ, ਮਸਾਲੇਦਾਰ ਜਾਂ ਜੰਕ ਫੂਡ ਖਾਂਦੇ ਹੋ, ਤਾਂ ਪੇਟ 'ਚ ਗੈਸ ਬਣਨਾ ਤੈਅ ਹੈ। ਇਸ ਤੋਂ ਇਲਾਵਾ ਜ਼ਿਆਦਾ ਮਾਤਰਾ 'ਚ ਕਾਰਬੋਨੇਟਿਡ ਡ੍ਰਿੰਕਸ (ਕੋਲਡ ਡ੍ਰਿੰਕਸ) ਅਤੇ ਚਾਹ-ਕੌਫੀ ਦਾ ਸੇਵਨ ਕਰਨ ਨਾਲ ਵੀ ਪੇਟ 'ਚ ਐਸਿਡ ਦੀ ਮਾਤਰਾ ਵਧ ਜਾਂਦੀ ਹੈ।
ਸਰੀਰਕ ਗਤੀਵਿਧੀ ਦੀ ਕਮੀ
ਖਾਣਾ ਖਾਣ ਤੋਂ ਤੁਰੰਤ ਬਾਅਦ ਬੈਠ ਜਾਣਾ ਜਾਂ ਸੌਂ ਜਾਣਾ ਗੈਸ ਬਣਨ ਦਾ ਸਭ ਤੋਂ ਵੱਡਾ ਕਾਰਨ ਹੈ। ਜਦੋਂ ਸਰੀਰ 'ਚ ਕੋਈ ਹਲਚਲ ਨਹੀਂ ਹੁੰਦੀ, ਤਾਂ ਪਾਚਨ ਪ੍ਰਣਾਲੀ ਸੁਸਤ ਹੋ ਜਾਂਦੀ ਹੈ, ਜਿਸ ਨਾਲ ਖਾਣਾ ਸਹੀ ਤਰ੍ਹਾਂ ਹਜ਼ਮ ਨਹੀਂ ਹੁੰਦਾ ਅਤੇ ਉਹ ਢਿੱਡ 'ਚ ਸੜਨ ਲੱਗਦਾ ਹੈ, ਜੋ ਗੈਸ ਦਾ ਰੂਪ ਲੈ ਲੈਂਦਾ ਹੈ।
ਜਲਦਬਾਜ਼ੀ 'ਚ ਖਾਣਾ ਚਬਾ ਕੇ ਨਾ ਖਾਣਾ
ਜਦੋਂ ਅਸੀਂ ਬਹੁਤ ਜਲਦੀ 'ਚ ਖਾਣਾ ਖਾਂਦੇ ਹਾਂ ਅਤੇ ਬੁਰਕੀ ਨੂੰ ਚੰਗੀ ਤਰ੍ਹਾਂ ਨਹੀਂ ਚਬਾਉਂਦੇ, ਤਾਂ ਖਾਣੇ ਦੇ ਨਾਲ-ਨਾਲ ਬਹੁਤ ਸਾਰੀ ਬਾਹਰੀ ਹਵਾ ਵੀ ਸਾਡੇ ਪੇਟ ਦੇ ਅੰਦਰ ਚਲੀ ਜਾਂਦੀ ਹੈ। ਇਸ ਪ੍ਰਕਿਰਿਆ ਨੂੰ 'ਐਰੋਫੈਗੀਆ' ਕਹਿੰਦੇ ਹਨ, ਜੋ ਬਾਅਦ 'ਚ ਭਿਆਨਕ ਗੈਸ ਅਤੇ ਡਕਾਰਾਂ ਦਾ ਕਾਰਨ ਬਣਦੀ ਹੈ।
ਪੇਟ 'ਚ ਚੰਗੇ ਬੈਕਟੀਰੀਆ ਦੀ ਕਮੀ
ਸਾਡੀ ਆਂਦਰਾਂ 'ਚ ਕੁਝ ਚੰਗੇ ਬੈਕਟੀਰੀਆ ਹੁੰਦੇ ਹਨ ਜੋ ਖਾਣਾ ਪਚਾਉਣ 'ਚ ਮਦਦ ਕਰਦੇ ਹਨ ਪਰ ਐਂਟੀਬਾਇਓਟਿਕ ਦਵਾਈਆਂ ਦੇ ਜ਼ਿਆਦਾ ਸੇਵਨ ਜਾਂ ਗਲਤ ਖਾਣੇ ਕਾਰਨ ਜਦੋਂ ਇਹ ਬੈਕਟੀਰੀਆ ਘੱਟ ਜਾਂਦੇ ਹਨ, ਤਾਂ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਅਤੇ ਗੈਸ ਦੀ ਸਮੱਸਿਆ ਵਧ ਜਾਂਦੀ ਹੈ।
ਮਾਨਸਿਕ ਤਣਾਅ
ਤੁਹਾਨੂੰ ਸੁਣਨ 'ਚ ਅਜੀਬ ਲੱਗ ਸਕਦਾ ਹੈ, ਪਰ ਸਟ੍ਰੈੱਸ ਦਾ ਸਾਡੇ ਪੇਟ ਨਾਲ ਸਿੱਧਾ ਸਬੰਧ ਹੈ। ਜਦੋਂ ਅਸੀਂ ਜ਼ਿਆਦਾ ਚਿੰਤਾ ਜਾਂ ਤਣਾਅ 'ਚ ਹੁੰਦੇ ਹਾਂ, ਤਾਂ ਸਾਡਾ ਪਾਚਨ ਤੰਤਰ ਸਹੀ ਤਰ੍ਹਾਂ ਕੰਮ ਨਹੀਂ ਕਰਦਾ, ਜਿਸ ਨਾਲ ਐਸੀਡਿਟੀ ਅਤੇ ਗੈਸ ਦੀ ਸਮੱਸਿਆ ਬਹੁਤ ਤੇਜ਼ੀ ਨਾਲ ਵਧਦੀ ਹੈ।
ਗੈਸ ਤੋਂ ਬਚਣ ਦੇ ਸੌਖੇ ਘਰੇਲੂ ਉਪਾਅ :-
ਕੋਸਾ ਪਾਣੀ
- ਰੋਜ਼ਾਨਾ ਸਵੇਰੇ ਉੱਠ ਕੇ ਅਤੇ ਖਾਣਾ ਖਾਣ ਦੇ ਅੱਧੇ ਘੰਟੇ ਬਾਅਦ ਕੋਸਾ ਪਾਣੀ ਪੀਣ ਦੀ ਆਦਤ ਪਾਓ।
ਸੌਂਫ ਅਤੇ ਜਵਾਈਨ
ਖਾਣਾ ਖਾਣ ਤੋਂ ਬਾਅਦ ਅੱਧਾ ਚਮਚ ਸੌਂਫ ਜਾਂ ਜਵਾਈਨ ਚਬਾਉਣ ਨਾਲ ਗੈਸ ਮਿੰਟਾਂ 'ਚ ਗਾਇਬ ਹੋ ਜਾਂਦੀ ਹੈ।
ਸੈਰ ਜ਼ਰੂਰ ਕਰੋ
- ਰਾਤ ਦੇ ਖਾਣੇ ਤੋਂ ਬਾਅਦ ਘੱਟੋ-ਘੱਟ 15-20 ਮਿੰਟ ਪੈਦਲ ਜ਼ਰੂਰ ਚੱਲੋ।
ਸ਼ੂਗਰ ਦੇ ਮਰੀਜ਼ਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ 'ਜਾਮਣ'! ਜਾਣ ਲਓ ਇਸ ਹੈਰਾਨੀਜਨਕ ਫਾਇਦੇ
NEXT STORY