ਜਲੰਧਰ – ਸਰਦੀ ਦੇ ਮੌਸਮ ’ਚ ਹਰਾ ਪਿਆਜ਼ ਬੜੀ ਆਸਾਨੀ ਨਾਲ ਮਿਲ ਜਾਂਦਾ ਹੈ। ਹਰੇ ਪਿਆਜ਼ 'ਚ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਭਾਰ ਘਟਾਉਣ ਦੇ ਚਾਹਵਾਨ ਲੋਕਾਂ ਨੂੰ ਹਰਾ ਪਿਆਜ਼ ਖਾਣਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਨੂੰ ਫਾਇਦਾ ਹੋਵੇਗਾ। ਹਰਾ ਪਿਆਜ਼ ਖਾਣ ਨਾਲ ਸਰੀਰ ’ਚੋਂ ਕੋਲੈਸਟਰੋਲ ਦੀ ਮਾਤਰਾ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਦਿਲ ਸਬੰਧੀ ਬੀਮਾਰੀਆਂ ਤੋਂ ਬਚਾਉਣ 'ਚ ਮਦਦ ਕਰਦਾ ਹੈ। ਹਰੇ ਪਿਆਜ਼ 'ਚ ਮੌਜੂਦ ਐਂਟੀਆਕਸੀਡੈਂਟਸ ਪ੍ਰਾਪਰਟੀਜ਼ ਡੀ.ਐੱਨ.ਏ. ਤੇ ਸੈੱਲਜ਼ ਦੀ ਟਿਸ਼ੂ ਨੂੰ ਹੋਣ ਵਾਲੇ ਡੈਮੇਜ ਨੂੰ ਰੋਕਦੀਆਂ ਹਨ। ਇਸ ’ਚ ਮੌਜੂਦ ਵਿਟਾਮਿਨ-ਸੀ ਕੋਲੈਸਟ੍ਰਾਲ ਤੇ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਦਾ ਹੈ, ਜਿਸ ਨਾਲ ਦਿਲ ਨੂੰ ਹੋਣ ਵਾਲੀਆਂ ਬੀਮਾਰੀ ਦਾ ਖਤਰਾ ਘੱਟ ਜਾਂਦਾ ਹੈ।
ਹਰਾ ਪਿਆਜ਼ ਖਾਣ ਨਾਲ ਹੋਣ ਵਾਲੇ ਫਾਇਦੇ...
1. ਹੱਡੀਆਂ ਨੂੰ ਬਣਾਵੇ ਮਜ਼ਬੂਤ
ਹਰੇ ਪਿਆਜ਼ ’ਚ ਵਿਟਾਮਿਨ-ਸੀ ਅਤੇ ਕੇ ਪਾਇਆ ਜਾਂਦਾ ਹੈ, ਜੋ ਹੱਡੀਆਂ ਦਾ ਸੁਚਾਰੂ ਰੂਪ ’ਚ ਕੰਮ ਕਰਨ ’ਚ ਮਦਦਗਾਰ ਹੁੰਦਾ ਹੈ। ਵਿਟਾਮਿਨ-ਸੀ ਨਾਲ ਜਿਥੇ ਹੱਡੀਆਂ ਮਜ਼ਬੂਤ ਹੁੰਦੀਆਂਹਨ, ਉਥੇ ਹੀ ਵਿਟਾਮਿਨ ਬੋਨ ਡੇਨਸਿਟੀ ਨੂੰ ਮੇਨਟੇਨ ਰਖਣ ’ਚ ਮਦਦ ਕਰਦੇ ਹਨ। ਇਸ ਨਾਲ ਬੋਨਸ ਨੂੰ ਮਜ਼ਬੂਤ ਹੁੰਦੇ ਹਨ।
2. ਫਲੂ ਤੋਂ ਬਚਾਅ
ਹਰੇ ਪਿਆਜ਼ ’ਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਵਾਇਰਲ ਪਾਇਆ ਜਾਂਦਾ ਹੈ, ਜੋ ਫਲੂ, ਇਨਫੈਕਸ਼ਨ ਅਤੇ ਵਾਇਰਲ ਦੇ ਵਾਇਰਸ ਤੋਂ ਸਰੀਰ ਨੂੰ ਬਚਾਅ ਕੇ ਰੱਖਦਾ ਹੈ। ਹਰਾ ਪਿਆਜ਼ਾ ਸਰੀਰ ਦੇ ਸਾਹ ਤੰਤਰ ਨੂੰ ਵੀ ਹੈਲਦੀ ਰੱਖਣ ’ਚ ਮਦਦ ਕਰਦਾ ਹੈ।
3. ਦਿਲ ਸਬੰਧੀ ਰੋਗ
ਹਰਾ ਪਿਆਜ਼ ਖਾਣ ਨਾਲ ਕੋਲੈਸਟਰੋਲ ਦੀ ਮਾਤਰਾ ਘੱਟ ਹੁੰਦੀ ਹੈ। ਇਸ ਨਾਲ ਦਿਲ ਸਬੰਧੀ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ।
4. ਅੱਖਾਂ ਨੂੰ ਰੱਖੇ ਹੈਲਦੀ
ਹਰੇ ਪਿਆਜ਼ ’ਚ ਲਿਊਟੀਨ ਅਤੇ ਜੈਕਸੈਥੀਨ ਵਰਗੇ ਕਾਰੋਟੇਨੋਇਡ ਹੁੰਦੇ ਹਨ, ਜੋ ਅੱਖਾਂ ਨੂੰ ਹੈਲਦੀ ਰੱਖਣ ਅਤੇ ਉਨ੍ਹਾਂ ਨੂੰ ਨੁਕਸਾਨ ਤੋਂ ਬਚਾਉਣ ’ਚ ਮਦਦ ਕਰਦੇ ਹਨ। ਇਹੀ ਖਾਸੀਅਤ ਵਿਜ਼ਨ ਨੂੰ ਸੁਧਾਰਨ ’ਚ ਮਦਦ ਕਰਨ ਦੇ ਨਾਲ ਹੀ ਉਸ ਨੂੰ ਵਿਗਾੜਣ ਤੋਂ ਰੋਕਣ ’ਚ ਮਦਦ ਕਰਦੀ ਹੈ।
5. ਕੈਂਸਰ ਦਾ ਖਤਰਾ ਕਰੇ ਘੱਟ
ਹਰੇ ਪਿਆਜ਼ ’ਚ ਏਲਿਲ ਸਲਫਾਈਡ ਨਾਂ ਦਾ ਤਾਕਤਵਰ ਸਲਫਰ ਕੰਪਾਊਂਡ ਪਾਇਆ ਜਾਂਦਾ ਹੈ। ਇਸ ਕੋਲੋਨ ਕੈਂਸਰ ਨੂੰ ਰੋਕਣ ’ਚ ਮਦਦ ਕਰਦਾ ਹੈ। ਇਸ ਦੇ ਫਲੇਵੋਨੋਇਡਸ ਤੱਤ ਜੈਨਥੀਨ ਆਕਸੀਡੈਂਟਸ ਐਂਜ਼ਾਈਮ ਦਾ ਬਾਡੀ ’ਚ ਪ੍ਰਾਡਕਸ਼ਨ ਕਰਦੇ ਹਨ, ਜੋ ਡੀ. ਐੱਨ. ਏ. ਅਤੇ ਸੇਲਜ਼ ਨੂੰ ਹੋਣ ਵਾਲੇ ਡੈਮੇਜ ਨੂੰ ਰੋਕਦੇ ਹਨ।
6. ਸ਼ੂਗਰ ਲੈਵਲ ਕਰੋ ਘੱਟ
ਹਰੇ ਪਿਆਜ਼ ’ਚ ਪਾਇਆ ਜਾਣ ਵਾਲਾ ਸਲਫਰ ਕੰਪਾਊਂਡ ਸਰੀਰ ਦੇ ਬਲੱਡ ਸ਼ੂਗਰ ਪੱਧਰ ਨੂੰ ਕੰਟਰੋਲ ਕਰਨ ’ਚ ਮਦਦ ਕਰਦੇ ਹਨ। ਇਹ ਇਨਸੁਲਿਨ ਲੈਵਲ ਨੂੰ ਵਧਾਉਂਦਿਆਂ ਬਲੱਡ ਤੋਂ ਬਾਡੀ ਸੈੱਲਜ਼ ਤੱਕ ਸ਼ੂਗਰ ਬਿਹਤਰ ਤਰੀਕੇ ਨਾਲ ਪਹੁੰਚਾ ਕੇ ਇਹ ਰਿਜ਼ਲਟ ਦਿੰਦੀ ਹੈ।
7. ਭਾਰ ਘੱਟ ਕਰੇ
ਹਰੇ ਪਿਆਜ਼ 'ਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ, ਜੋ ਭਾਰ ਘੱਟ ਕਰਨ 'ਚ ਫਾਇਦੇਮੰਦ ਹੁੰਦੀ ਹੈ।
8. ਕਮਜ਼ੋਰੀ ਦੂਰ ਕਰੇ
ਹਰੇ ਪਿਆਜ਼ 'ਚ ਵਿਟਾਮਿਨ-ਸੀ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਸਰੀਰ ਨੂੰ ਐਨਰਜੀ ਮਿਲਦੀ ਹੈ।
9. ਪਾਚਨ ਕਿਰਿਆ
ਹਰੇ ਪਿਆਜ਼ 'ਚ ਫਾਇਬਰ ਜ਼ਿਆਦਾ ਹੁੰਦਾ ਹੈ, ਜੋ ਡਾਇਜੇਸ਼ਨ ਨੂੰ ਠੀਕ ਕਰਨ 'ਚ ਮਦਦ ਕਰਦਾ ਹੈ।
10. ਬੀ.ਪੀ. ਨੂੰ ਕਰੇ ਕੰਟਰੋਲ
ਹਰੇ ਪਿਆਜ਼ 'ਚ ਸਲਫਰ ਦੀ ਮਾਤਰਾ ਘੱਟ ਹੁੰਦੀ ਹੈ, ਜੋ ਬੀ.ਪੀ. ਨੂੰ ਕੰਟਰੋਲ ਕਰਨ ਲਈ ਫਾਇਦੇਮੰਦ ਹੈ।
11. ਸਰਦੀ-ਜ਼ੁਕਾਮ ਤੋਂ ਆਰਾਮ
ਹਰੇ ਪਿਆਜ਼ 'ਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਸਰਦੀ-ਜ਼ੁਕਾਮ ਤੋਂ ਆਰਾਮ ਦਿਵਾਉਣ 'ਚ ਫਾਇਦੇਮੰਦ ਹੁੰਦਾ ਹੈ।
ਖੜ੍ਹੇ ਹੋ ਕੇ ਪਾਣੀ ਪੀਣਾ ਸਿਹਤ ਲਈ ਹਾਨੀਕਾਰਕ
NEXT STORY