ਨਵੀਂ ਦਿੱਲੀ—ਗਰਮੀਆਂ 'ਚ ਖਾਣ-ਪੀਣ ਦਾ ਜੇਕਰ ਥੋੜ੍ਹਾ ਜਿਹਾ ਧਿਆਨ ਰੱਖਿਆ ਜਾਵੇ ਤਾਂ ਲੂ ਅਤੇ ਕਈ ਹੋਰ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਖੁਦ ਨੂੰ ਬਚਾਇਆ ਜਾ ਸਕਦਾ ਹੈ। ਉਂਝ ਤਾਂ ਪੁਦੀਨੇ ਦੀ ਵਰਤੋਂ ਸੁਆਦ ਅਤੇ ਦਵਾਈ ਦੇ ਗੁਣਾਂ ਲਈ ਕਦੇ ਵੀ ਕੀਤੀ ਜਾ ਸਕਦੀ ਹੈ ਪਰ ਆਪਣੀ ਠੰਡਕ ਦੇ ਕਾਰਨ ਖਾਸ ਤੌਰ 'ਤੇ ਗਰਮੀਆਂ 'ਚ ਇਸ ਦੀ ਵਰਤੋਂ ਕਰਨੀ ਫਾਇਦੇਮੰਦ ਰਹਿੰਦੀ ਹੈ।
1. ਸੁੱਕਾ ਜਾਂ ਗਿੱਲਾ ਪੁਦੀਨਾ ਛਾਛ, ਦਹੀਂ, ਕੱਚੇ ਅੰਬੇ ਦੇ ਪੰਨੇ ਦੇ ਨਾਲ ਮਿਲਾ ਕੇ ਪੀਣ ਨਾਲ ਪੇਟ 'ਚ ਹੋਣ ਵਾਲੀ ਸੜਣ ਦੂਰ ਹੋਵੇਗੀ ਅਤੇ ਠੰਡਕ ਮਿਲੇਗੀ। ਗਰਮ ਹਵਾਵਾਂ ਅਤੇ ਲੂ ਤੋਂ ਬਚਾਅ ਹੋਵੇਗਾ।
2. ਗਰਮੀ 'ਚ ਪੁਦੀਨੇ ਦੀ ਚਟਨੀ ਦਾ ਰੋਜ਼ਾਨਾ ਵਰਤੋਂ ਨਾਲ ਸਿਹਤ ਨਾਲ ਜੁੜੇ ਕਈ ਫਾਇਦੇ ਦਿੰਦਾ ਹੈ। ਪੁਦੀਨਾ, ਕਾਲੀ ਮਿਰਚ, ਹਿੰਗ, ਨਮਕ, ਮੁਨੱਕਾ, ਜ਼ੀਰਾ, ਛੁਹਾਰਾ ਸਭ ਨੂੰ ਮਿਲਾ ਕੇ ਚਟਨੀ ਪੀਸ ਲਓ। ਇਹ ਚਟਨੀ ਪੇਟ 'ਚ ਕਈ ਰੋਗਾਂ ਤੋਂ ਬਚਾਅ ਕਰਦੀ ਹੈ ਅਤੇ ਖਾਣ 'ਚ ਵੀ ਸੁਆਦਿਸ਼ਟ ਹੁੰਦੀ ਹੈ। ਭੁੱਖ ਨਾ ਲੱਗਣ ਜਾਂ ਖਾਣ ਨਾਲ ਅਰੂਚੀ ਹੋਣ 'ਤੇ ਵੀ ਇਹ ਚਟਨੀ ਭੁੱਖ ਨੂੰ ਖੋਲਦੀ ਹੈ।
3. ਜੇਕਰ ਤੁਸੀਂ ਲਗਾਤਾਰ ਹਿਚਕੀ ਆਉਣ ਤੋਂ ਪ੍ਰੇਸ਼ਾਨ ਹੈ ਤਾਂ ਪੁਦੀਨੇ 'ਚ ਚੀਨੀ ਮਿਲਾ ਕੇ ਹੌਲੀ-ਹੌਲੀ ਚਬਾਓ। ਕੁਝ ਹੀ ਦੇਰ 'ਚ ਤੁਸੀਂ ਹਿਚਕੀ ਤੋਂ ਛੁੱਟਕਾਰਾ ਪਾ ਸਕਦੇ ਹੋ।
4. ਪੁਦੀਨੇ ਦੀ ਨਿਯਮਿਤ ਰੂਪ ਨਾਲ ਵਰਤੋਂ ਤੁਹਾਨੂੰ ਪੀਲੀਆ ਵਰਗੇ ਰੋਗਾਂ ਤੋਂ ਬਚਾਉਣ 'ਚ ਸਮੱਰਥ ਹੈ। ਉਧਰ ਇੰਫੈਕਸ਼ਨ ਪੁਦੀਨੇ ਦੀ ਵਰਤੋਂ ਬਹੁਤ ਲਾਭਦਾਇਕ ਹੈ। ਪੁਦੀਨੇ ਦੇ ਪੱਤਿਆਂ ਨੂੰ ਪੀਸ ਕੇ ਪਾਣੀ ਅਤੇ ਨਿੰਬੂ ਦੇ ਰਸ ਨਾਲ ਪੀਣ ਨਾਲ ਸਰੀਰ ਦੇ ਅੰਦਰ ਦੀ ਸਫਾਈ ਹੋਵੇਗੀ।
ਸਰੀਰਕ ਸਰਗਰਮੀ ਨਾਲ ਬਣਦੈ ਵਿਸ਼ੇਸ਼ ਪ੍ਰੋਟੀਨ, ਜਿਸ ਨਾਲ ਵੱਧਦੀ ਹੈ ਤੁਹਾਡੀ ਯਾਦਦਾਸ਼ਤ
NEXT STORY