ਜਲੰਧਰ (ਬਿਊਰੋ) - ਸਰੀਰ ਨੂੰ ਸਿਹਤਮੰਦ ਰੱਖਣ ਲਈ ਕਿਡਨੀ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਕਿਡਨੀ ਖੂਨ ਨੂੰ ਸਾਫ਼ ਕਰਨ ਦਾ ਕੰਮ ਕਰਦੀ ਹੈ ਅਤੇ ਸਰੀਰ ’ਚ ਲਾਲ ਰਕਤਾਣੂਆਂ ਦਾ ਨਿਰਮਾਣ ਕਰਨ ਅਤੇ ਪਾਣੀ ਦਾ ਸੰਤੁਲਨ ਬਣਾਉਣ ’ਚ ਵੀ ਮਦਦ ਕਰਦੀ ਹੈ। ਗਲਤ ਖਾਣ-ਪੀਣ ਅਤੇ ਸਰੀਰ ਦੀ ਚੰਗੀ ਤਰ੍ਹਾਂ ਧਿਆਨ ਨਾ ਰੱਖਣ ਦੇ ਕਾਰਨ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਖ਼ਾਸ ਟਿਪਸ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਡੀ ਕਿਡਨੀ ਨੂੰ ਸਿਹਤਮੰਦ ਰੱਖਣ ਵਿਚ ਮਦਦ ਮਿਲੇਗੀ....

ਸਹੀ ਮਾਤਰਾ ’ਚ ਪੀਓ ਪਾਣੀ
ਸਰੀਰ ਵਿੱਚ ਪਾਣੀ ਦੀ ਘਾਟ ਹੋਣ ਕਾਰਨ ਕਿਡਨੀ ਨਾਲ ਸਬੰਧਿਤ ਸਮੱਸਿਆਵਾਂ ਹੋ ਸਕਦੀਆਂ ਹਨ। ਕਿਡਨੀ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ 2-3 ਲੀਟਰ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਸਰੀਰ ਦਾ ਬਿਹਤਰ ਵਿਕਾਸ ਹੋਣ ਦੇ ਨਾਲ-ਨਾਲ ਗੰਦਗੀ ਵੀ ਦੂਰ ਹੁੰਦੀ ਹੈ। ਅਜਿਹੇ 'ਚ ਕਿਡਨੀ ਨੂੰ ਸਿਹਤਮੰਦ ਰੱਖਣ ਦੇ ਨਾਲ-ਨਾਲ ਹੋਰ ਬੀਮਾਰੀਆਂ ਤੋਂ ਵੀ ਬਚਾਇਆ ਜਾਂਦਾ ਹੈ।
ਰੋਜ਼ਾਨਾ ਦੀ ਡਾਈਟ ਦਾ ਰੱਖੋ ਧਿਆਨ
ਕਿਡਨੀ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਦੀ ਡਾਈਟ 'ਚ ਪੌਸ਼ਟਿਕ ਅਤੇ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਸਲਾਦ, ਰੋਟੀਆਂ, ਦਾਲ, ਤਾਜ਼ੇ ਅਤੇ ਵਿਟਾਮਿਨ-ਸੀ ਨਾਲ ਭਰਪੂਰ ਫਲ, ਹਰੀਆਂ-ਸਬਜ਼ੀਆਂ, ਜੂਸ, ਓਟਸ, ਸੁੱਕੇ ਮੇਵੇ, ਡਾਇਰੀ ਉਤਪਾਦ ਆਦਿ ਖਾਓ। ਜੇਕਰ ਤੁਸੀਂ ਮਾਸਾਹਾਰੀ ਹੋ ਤਾਂ ਆਂਡੇ, ਮੱਛੀ, ਚਿਕਨ ਆਦਿ ਚੀਜ਼ਾਂ ਦਾ ਸੇਵਨ ਕਰਨਾ ਫ਼ਾਇਦੇਮੰਦ ਰਹੇਗਾ।

ਘੱਟ ਕਰੋ ਲੂਣ ਦਾ ਸੇਵਨ
ਜ਼ਿਆਦਾ ਲੂਣ ਦਾ ਸੇਵਨ ਕਰਨ ਨਾਲ ਕਿਡਨੀ ਖ਼ਰਾਬ ਹੋ ਸਕਦੀ ਹੈ। ਅਜਿਹੇ 'ਚ ਕਿਡਨੀ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਡਾਈਟ 'ਚ ਸਿਰਫ਼ 5 ਤੋਂ 6 ਗ੍ਰਾਮ ਲੂਣ ਹੀ ਖਾਓ।
ਮਸਾਲੇਦਾਰ ਅਤੇ ਜੰਕ ਫੂਡ ਤੋਂ ਬਣਾ ਕੇ ਰੱਖੋ ਦੂਰੀ
ਬਹੁਤ ਜ਼ਿਆਦਾ ਮਸਾਲੇਦਾਰ ਖਾਣਾ ਅਤੇ ਜੰਕ ਫੂਡ ਖਾਣ ਨਾਲ ਸਰੀਰ ਬਹੁਤ ਜਲਦੀ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਜੰਕ ਅਤੇ ਪ੍ਰੋਸੈਸਡ ਚੀਜ਼ਾਂ ਨੂੰ ਹਜ਼ਮ ਹੋਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ। ਅਜਿਹੇ 'ਚ ਕਿਡਨੀ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਕਿਡਨੀ ਨੂੰ ਸਿਹਤਮੰਦ ਅਤੇ ਬੀਮਾਰੀਆਂ ਤੋਂ ਸੁਰੱਖਿਅਤ ਰੱਖਣ ਲਈ ਇਨ੍ਹਾਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।

'ਬੇਕਿੰਗ ਸੋਡੇ' ਦੀ ਜ਼ਿਆਦਾ ਵਰਤੋਂ ਹੈ ਸਰੀਰ ਲਈ ਹਾਨੀਕਾਰਕ, ਸੋਚ-ਸਮਝ ਕੇ ਕਰੋ ਇਸ ਦੀ ਵਰਤੋਂ
NEXT STORY