ਹੈਲਥ ਡੈਸਕ- ਅੱਜਕੱਲ੍ਹ ਸਾਡੇ ਰੋਜ਼ਾਨਾ ਖਾਣੇ 'ਚ ਮੈਦਾ (Refined Flour) ਦਾ ਇਸਤੇਮਾਲ ਬਹੁਤ ਆਮ ਹੋ ਗਿਆ ਹੈ। ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਹਰ ਕੋਈ ਬ੍ਰੈਡ, ਪਿਜ਼ਾ, ਬਰਗਰ, ਸਮੋਸੇ, ਬਿਸਕੁਟ ਆਦਿ ਦੇ ਰੂਪ 'ਚ ਮੈਦਾ ਖਾ ਰਿਹਾ ਹੈ। ਪਰ ਹੁਣ ਹੈਲਥ ਮਾਹਿਰਾਂ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਮੈਦਾ ਦਾ ਜ਼ਿਆਦਾ ਸੇਵਨ ਸਰੀਰ ਲਈ ਗੰਭੀਰ ਬੀਮਾਰੀਆਂ ਦਾ ਕਾਰਣ ਬਣ ਸਕਦਾ ਹੈ।
ਮੈਦਾ ਕੀ ਹੈ ਅਤੇ ਕਿਵੇਂ ਬਣਦਾ ਹੈ?
ਮੈਦਾ ਕਣਕ ਦੇ ਆਟੇ ਤੋਂ ਫਾਈਬਰ ਅਤੇ ਪੋਸ਼ਕ ਤੱਤ ਹਟਾ ਕੇ ਤਿਆਰ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ 'ਚ ਵਿਟਾਮਿਨ ਅਤੇ ਮਿਨਰਲ ਲਗਭਗ ਪੂਰੀ ਤਰ੍ਹਾਂ ਨਸ਼ਟ ਹੋ ਜਾਂਦੇ ਹਨ। ਇਸ ਕਰਕੇ ਮੈਦਾ ਸਿਰਫ਼ ਕੈਲੋਰੀ ਦਿੰਦਾ ਹੈ ਪਰ ਪੋਸ਼ਣ ਨਹੀਂ — ਇਸੇ ਲਈ ਇਸ ਨੂੰ ‘ਖਾਲੀ ਕੈਲੋਰੀ’ (Empty Calories) ਕਿਹਾ ਜਾਂਦਾ ਹੈ।
ਬਲੱਡ ਸ਼ੂਗਰ ਅਤੇ ਡਾਇਬਟੀਜ਼ ਦਾ ਖਤਰਾ
ਮਾਹਿਰਾਂ ਦੇ ਮੁਤਾਬਕ, ਮੈਦਾ ਖਾਣ ਨਾਲ ਬਲੱਡ ਸ਼ੂਗਰ ਤੁਰੰਤ ਵੱਧਦਾ ਹੈ, ਜਿਸ ਨਾਲ ਸਰੀਰ 'ਚ ਇੰਸੂਲਿਨ ਰਜ਼ਿਸਟੈਂਸ ਪੈਦਾ ਹੁੰਦਾ ਹੈ। ਲੰਬੇ ਸਮੇਂ 'ਚ ਇਹ ਟਾਈਪ-2 ਡਾਇਬਟੀਜ਼ ਦਾ ਕਾਰਣ ਬਣ ਸਕਦਾ ਹੈ। ਵਧਿਆ ਹੋਇਆ ਇੰਸੂਲਿਨ ਲੈਵਲ ਸਰੀਰ 'ਚ ਸੋਜ (Inflammation) ਅਤੇ ਆਕਸੀਡੇਟਿਵ ਸਟ੍ਰੈੱਸ ਵਧਾ ਸਕਦਾ ਹੈ।
ਕੈਂਸਰ ਅਤੇ ਹੋਰ ਬੀਮਾਰੀਆਂ ਨਾਲ ਸੰਬੰਧ
ਕਈ ਰਿਸਰਚਾਂ ਅਨੁਸਾਰ, ਸਰੀਰ 'ਚ ਲੰਬੇ ਸਮੇਂ ਤੱਕ ਸੋਜ ਰਹਿਣ ਨਾਲ ਸੈਲਜ਼ ਨੂੰ ਨੁਕਸਾਨ ਹੁੰਦਾ ਹੈ ਅਤੇ ਇਸ ਨਾਲ ਕੈਂਸਰ ਸੈਲਜ਼ ਵਧਣ ਦੀ ਸੰਭਾਵਨਾ ਵਧ ਜਾਂਦੀ ਹੈ। ਖਾਸ ਕਰਕੇ ਕੋਲਨ (ਅੰਤੜੀਆਂ) ਅਤੇ ਬ੍ਰੈਸਟ ਕੈਂਸਰ ਦੇ ਮਾਮਲਿਆਂ 'ਚ ਇਹ ਖਤਰਾ ਵੱਧ ਪਾਇਆ ਗਿਆ ਹੈ।
ਹਾਨੀਕਾਰਕ ਕੈਮੀਕਲਾਂ ਦਾ ਇਸਤੇਮਾਲ
ਮੈਦੇ ਨੂੰ ਚਿੱਟਾ ਰੰਗ ਦੇਣ ਲਈ ਕਈ ਵਾਰ ਬਲੀਚਿੰਗ ਏਜੈਂਟ ਜਿਵੇਂ ਕਿ Benzoyl Peroxide ਵਰਤੇ ਜਾਂਦੇ ਹਨ। ਇਹ ਕੈਮੀਕਲ ਲੀਵਰ (ਜਿਗਰ) ਦੀ ਕਾਰਗੁਜ਼ਾਰੀ ‘ਤੇ ਬੁਰਾ ਅਸਰ ਪਾ ਸਕਦੇ ਹਨ।
ਪਾਚਣ ਨਾਲ ਜੁੜੀਆਂ ਸਮੱਸਿਆਵਾਂ
ਮੈਦਾ 'ਚ ਫਾਈਬਰ ਦੀ ਕਮੀ ਕਾਰਨ ਇਹ ਪਚਾਉਣਾ ਮੁਸ਼ਕਲ ਹੁੰਦਾ ਹੈ। ਇਸ ਦਾ ਵੱਧ ਸੇਵਨ ਗੈਸ, ਕਬਜ਼ ਅਤੇ ਪੇਟ ਫੂਲਣ ਵਰਗੀਆਂ ਸਮੱਸਿਆਵਾਂ ਪੈਦਾ ਕਰਦਾ ਹੈ। ਇਹ ਅੰਤੜੀਆਂ ਦੀ ਗਤੀ ਨੂੰ ਹੌਲੀ ਕਰ ਦਿੰਦਾ ਹੈ, ਜਿਸ ਨਾਲ ਡਾਇਜੇਸ਼ਨ ਕਮਜ਼ੋਰ ਹੋ ਜਾਂਦਾ ਹੈ।
ਸਰੀਰ ‘ਤੇ ਅਸਰ ਘਟਾਉਣ ਲਈ ਕੀ ਕਰੀਏ?
- ਹੈਲਥ ਮਾਹਿਰ ਕਹਿੰਦੇ ਹਨ ਕਿ ਮੈਦਾ ਪੂਰੀ ਤਰ੍ਹਾਂ ਛੱਡਣਾ ਲਾਜ਼ਮੀ ਨਹੀਂ, ਪਰ ਇਸ ਦੀ ਮਾਤਰਾ ਸੀਮਿਤ ਰੱਖਣੀ ਚਾਹੀਦੀ ਹੈ।
- ਮੈਦੇ ਦੀ ਥਾਂ ਕਣਕ, ਜਵਾਰ ਜਾਂ ਬਾਜਰੇ ਦਾ ਆਟਾ ਵਰਤੋ।
- ਆਪਣੀ ਡਾਇਟ 'ਚ ਫਾਈਬਰ ਵਾਲੇ ਅਨਾਜ, ਤਾਜ਼ੇ ਫਲ ਅਤੇ ਸਬਜ਼ੀਆਂ ਸ਼ਾਮਲ ਕਰੋ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਨਾਂ ਦਵਾਈਆਂ ਦੇ ਰਹੋ ਤੰਦਰੁਸਤ — 40 ਤੋਂ ਬਾਅਦ ਇਹ ਡਾਇਟ ਰੱਖੇਗੀ ਫਿਟ
NEXT STORY