ਜਲੰਧਰ— ਖਾਧਾ ਪੀਤਾ ਸਾਡੇ ਸਰੀਰ ਨੂੰ ਕਈ ਵਾਰ ਇਸ ਕਰਕੇ ਵੀ ਨਹੀਂ ਲੱਗਦਾ ਕਿਉਂਕਿ ਪੇਟ ਦੇ ਅੰਦਰ ਕੀੜੇ ਹੁੰਦੇ ਹਨ, ਜੋ ਸਾਡੇ ਸਰੀਰਕ ਵਿਕਾਸ ਨੂੰ ਰੋਕਦੇ ਹਨ। ਕਈ ਲੋਕ ਪੇਟ ਦੀ ਕੀੜਿਆਂ ਨੂੰ ਖਤਮ ਕਰਨ ਦੇ ਲਈ ਦਵਾਈਆਂ ਦੀ ਵੀ ਵਰਤੋਂ ਕਰਦੇ ਹਨ ਪਰ ਫਿਰ ਵੀ ਕਈ ਵਾਰ ਦਵਾਈਆਂ ਖਾਣ ਨਾਲ ਵੀ ਪੇਟ ਦੇ ਕੀੜਿਆਂ ਤੋਂ ਮੁਕਤੀ ਨਹੀਂ ਮਿਲਦੀ। ਪੇਟ ਦੇ ਕੀੜਿਆਂ ਤੋਂ ਛੁਟਕਾਰਾ ਪਾਉਣ ਦੇ ਲਈ ਕੁਝ ਘਰੇਲੂ ਨੁਸਖੇ ਵੀ ਫਾਇਦੇਮੰਦ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਘਰੇਲੂ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੇ ਜ਼ਰੀਏ ਅਸੀਂ ਪੇਟ ਦੇ ਕੀੜਿਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਆਓ ਜਾਣਦੇ ਹਾਂ ਉਨ੍ਹਾਂ ਘਰੇਲੂ ਨੁਸਖਿਆਂ ਬਾਰੇ।
ਲਸਣ ਖਤਮ ਕਰੇ ਪੇਟ ਦੇ ਕੀੜੇ
ਲਸਣ ਅਤੇ ਗੁੜ ਬਰਾਬਰ ਮਾਤਰਾ 'ਚ ਮਿਲਾ ਕੇ ਖਾਣ ਨਾਲ ਵੀ ਪੇਟ ਦੇ ਕੀੜੇ ਮਰ ਜਾਂਦੇ ਹਨ। ਲਸਣ ਦੀ ਚਟਨੀ ਬਣਾ ਕੇ ਉਸ ਦੇ ਅੰਦਰ ਥੋੜ੍ਹਾ ਜਿਹਾ ਸੇਂਧਾ ਨਮਕ ਮਿਲਾ ਕੇ ਖਾਣ ਨਾਲ ਵੀ ਪੇਟ ਦੇ ਕੀੜਿਆਂ ਤੋਂ ਰਾਹਤ ਮਿਲਦੀ ਹੈ ।ਲਸਣ ਦੀ ਇਕ ਤੁਰੀ ਦੇਸੀ ਘਿਓ 'ਚ ਭੁੰਨ ਕੇ ਅੱਧਾ ਚਮਚ ਅਜਵਾਇਣ ਅਤੇ 10 ਗ੍ਰਾਮ ਗੁੜ 'ਚ ਮਿਲਾ ਕੇ ਖਾਣ ਨਾਲ ਵੀ ਪੇਟ ਦੇ ਕੀੜੇ ਮਰ ਜਾਂਦੇ ਹਨ।
ਨਿੰਬੂ ਦੇ ਬੀਜ ਦੇਣ ਫਾਇਦੇ
ਪੇਟ ਦੀ ਕੀੜਿਆਂ ਨੂੰ ਮਾਰਨ 'ਚ ਨਿੰਬੂ ਦੇ ਬੀਜ ਵੀ ਕਾਫੀ ਲਾਹੇਵੰਦ ਹੁੰਦੇ ਹਨ। ਨਿੰਬੂ ਦੇ ਬੀਜ ਪੀਸ ਕੇ ਉਨ੍ਹਾਂ ਦਾ ਚੂਰਨ ਬਣਾ ਲੈਣਾ ਚਾਹੀਦਾ ਹੈ। ਫਿਰ ਕੋਸੇ ਪਾਣੀ 'ਚ ਇਸ ਚੂਰਨ ਦੇ ਦੋ ਚਮਚ ਮਿਲਾ ਕੇ ਪਾਣੀ ਪੀਣਾ ਚਾਹੀਦਾ ਹੈ। ਅਜਿਹਾ ਲਗਾਤਾਰ 7 ਦਿਨ ਕਰਨ ਨਾਲ ਪੇਟ ਦੇ ਅੰਦਰਲੇ ਕੀੜੇ ਮਰ ਜਾਂਦੇ ਹਨ।
ਗਾਜਰ ਦਾ ਕਰੋ ਸੇਵਨ
ਪੇਟ ਦੇ ਕੀੜੇ ਦੂਰ ਕਰਨ 'ਚ ਗਾਜਰ ਵੀ ਕਾਫੀ ਫਾਇਦੇਮੰਦ ਹੁੰਦੀ ਹੈ। ਖਾਲੀ ਪੇਟ ਕੱਚੀ ਗਾਜਰ ਜਾਂ ਇਸ ਦਾ ਜੂਸ ਪੀਣ ਨਾਲ ਕਾਰਨ ਪੇਟ ਦੇ ਕੀੜੇ ਮਰ ਜਾਂਦੇ ਹਨ ।
ਸ਼ਹਿਦ 'ਚ ਮਿਲਾਓ ਨਿੰਬੂ ਦਾ ਰਸ
10 ਮਿਲੀਲਿਟਰ ਨਿੰਬੂ ਦੇ ਪੱਤਿਆਂ ਦਾ ਰਸ 10 ਗ੍ਰਾਮ ਸ਼ਹਿਦ ਮਿਲਾ ਕੇ 20 ਦਿਨ ਲਗਾਤਾਰ ਲੈਣ ਨਾਲ ਪੇਟ ਦੇ ਕੀੜੇ ਖਤਮ ਹੋ ਜਾਂਦੇ ਹਨ।
ਆਂਵਲਾ ਵੀ ਹੁੰਦੇ ਨੇ ਲਾਹੇਵੰਦ
ਤਾਜ਼ੇ ਆਂਵਲਿਆਂ ਦਾ ਲਗਭਗ 60 ਮਿਲੀਲੀਟਰ ਰਸ 5 ਦਿਨ ਰੋਜ਼ਾਨਾ ਪੀਣ ਨਾਲ ਪੇਟ ਦੇ ਅੰਦਰਲੇ ਸਾਰੇ ਕੀੜੇ ਮਰ ਜਾਂਦੇ ਹਨ ।
ਕਾਲੀ ਮਿਰਚ ਦੀ ਕਰੋ ਵਰਤੋਂ
ਪੇਟ ਦੇ ਕੀੜੇ ਦੂਰ ਕਰਨ 'ਚ ਕਾਲੀ ਮਿਰਚ ਵੀ ਕਾਫੀ ਫਾਇਦੇਮੰਦ ਸਾਬਤ ਹੁੰਦੀ ਹੈ। ਕਾਲੀ ਮਿਰਚ ਦੇ 10 ਦਾਣੇ ਅਤੇ 25 ਗ੍ਰਾਮ ਪੁਦੀਨਾ ਪੀਸ ਕੇ ਇਕ ਗਿਲਾਸ ਪਾਣੀ 'ਚ ਮਿਲਾ ਕੇ ਰੋਜ਼ਾਨਾ ਪੀਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ।
ਅਨਾਰ ਦੇ ਛਿਲਕੇ
ਪੇਟ ਦੇ ਕੀੜੇ ਦੂਰ ਕਰਨ 'ਚ ਅਨਾਰ ਦੇ ਛਿਲਕੇ ਵੀ ਖਾਸ ਭੂਮਿਕਾ ਨਿਭਾਉਂਦੇ ਹਨ। ਅਨਾਰ ਦੇ ਛਿਲਕਿਆਂ ਦਾ ਚੂਰਨ ਦਾ 1 ਚਮਚ ਦਹੀਂ ਜਾਂ ਲੱਸੀ 'ਚ ਘੋਲ ਕੇ ਪੀਣ ਨਾਲ ਵੀ ਲਾਭ ਮਿਲਦਾ ਹੈ ।
ਲੱਸੀ 'ਚ ਕਰੋ ਅਜਵਾਇਣ ਦੀ ਵਰਤੋਂ
ਥੋੜ੍ਹੀ ਜਿਹੀ ਅਜਵਾਇਣ ਪੀਸ ਕੇ ਉਸ ਦਾ ਚੂਰਨ ਬਣਾ ਲੈਣਾ ਚਾਹੀਦਾ ਹੈ। ਫਿਰ ਇਸ ਚੂਰਨ ਨੂੰ 1-2 ਗ੍ਰਾਮ ਲੱਸੀ ਘੋਲ ਕੇ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਪੇਟ ਦੇ ਕੀੜੇ ਖਤਮ ਹੁੰਦੇ ਹਨ ।ਅਜਵਾਇਣ ਦਾ ਸੇਵਨ ਗੁੜ ਨਾਲ ਕਰਨ 'ਤੇ ਵੀ ਪੇਟ ਦੇ ਕੀੜਿਆਂ ਤੋਂ ਨਿਜਾਤ ਮਿਲਦਾ ਹੈ।
ਗਰਭਵਤੀ ਔਰਤਾਂ ਨਾ ਕਰਨ ਕੌਫੀ ਦਾ ਸੇਵਨ, ਹੋਣਗੇ ਨੁਕਸਾਨ
NEXT STORY