ਜਲੰਧਰ (ਬਿਊਰੋ) — ਰੋਗਾਣੂਆਂ ਦੇ ਫੈਲਣ ਨਾਲ ਵਿਅਕਤੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੀ ਲਪੇਟ 'ਚ ਆ ਜਾਂਦਾ ਹੈ। ਇਸ 'ਚੋਂ ਇਕ ਹੈ ਪੀਲੀਆ, ਜਿਸ ਨਾਲ ਵਿਅਕਤੀ ਦੀਆਂ ਅੱਖਾਂ, ਨਾਖੂਨ, ਪੇਸ਼ਾਬ ਦਾ ਰੰਗ ਗੂੜ੍ਹਾ ਪੀਲਾ ਹੋ ਜਾਂਦਾ ਹੈ। ਇਸ ਮੁਸ਼ਕਿਲ 'ਚ ਲੀਵਰ ਵੀ ਕਮਜ਼ੋਰ ਹੋ ਜਾਂਦਾ ਹੈ, ਜਿਸ ਕਾਰਨ ਵਿਅਕਤੀ ਨੂੰ ਭੁੱਖ ਲੱਗਣੀ ਘੱਟ ਹੋ ਜਾਂਦਾ ਹੈ। ਉਲਟੀ ਤੇ ਜੀ ਮਚਲਨਾ ਵੀ ਆਮ ਹੋ ਜਾਂਦਾ ਹੈ। ਪੀਲੀਏ ਦਾ ਜ਼ਿਆਦਾਤਰ ਇਲਾਜ ਘਰੇਲੂ ਨੁਸਖਿਆਂ ਦੁਆਰਾ ਕੀਤਾ ਜਾ ਸਕਦਾ ਹੈ। ਅੱਜ ਇਸ ਖਬਰ ਰਾਹੀਂ ਤੁਹਾਨੂੰ ਅਜਿਹੇ ਹੀ ਘਰੇਲੂ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨਾਲ ਤੁਸੀਂ ਪੀਲੀਏ ਤੋਂ ਬਹੁਤ ਜਲਦ ਛੁਟਕਾਰਾ ਪਾ ਸਕਦੇ ਹੋ :-
ਤ੍ਰਿਫਲਾ ਪਾਊਡਰ
ਇਕ ਗਿਲਾਸ ਪਾਣੀ 'ਚ ਇਕ ਚਮਚ ਤ੍ਰਿਫਲਾ ਪਾਊਡਰ ਪਾ ਕੇ ਰੱਖ ਦਿਓ। ਪੂਰੀ ਰਾਤ ਪਾਣੀ 'ਚ ਰਹਿਣ ਤੋਂ ਬਾਅਦ ਸਵੇਰੇ ਨੂੰ ਇਸ ਦਾ ਪਾਣੀ ਛਾਣ ਕੇ ਪੀ ਲਵੋ। ਲਗਭਗ ਦੋ ਹਫਤਿਆਂ ਤੱਕ ਇਸ ਦਾ ਪ੍ਰਯੋਗ ਕਰਨ ਨਾਲ ਪੀਲੀਏ ਤੋਂ ਕਾਫੀ ਰਾਹਤ ਮਿਲਦੀ ਹੈ।
ਧਨੀਏ ਦੇ ਬੀਜ
ਇਕ ਗਿਲਾਸ ਪਾਣੀ 'ਚ ਧਨੀਏ ਨੂੰ ਪੂਰੀ ਰਾਤ ਭਿਓਂ ਕੇ ਰੱਖ ਦਿਓ। ਸਵੇਰੇ ਇਸ ਪਾਣੀ ਨੂੰ ਪੀ ਲਵੋ। ਪ੍ਰਤੀਦਿਨ ਅਜਿਹਾ ਕਰਨ ਨਾਲ ਪੀਲੀਆ ਠੀਕ ਹੋਣ 'ਚ ਮਦਦ ਮਿਲਦੀ ਹੈ।
ਟਮਾਟਰ ਦਾ ਜੂਸ
ਇਕ ਗਿਲਾਸ ਟਮਾਟਰ ਦੇ ਜੂਸ 'ਚ ਚੁਟਕੀ ਭਰ ਕਾਲੀ ਮਿਰਚ ਤੇ ਨਮਕ ਮਿਲਾ ਕੇ ਸਵੇਰੇ ਸਮੇਂ ਪਾਣੀ ਪੀਣ ਨਾਲ ਪੀਲੀਏ ਦੇ ਖਾਤਮੇ ਲਈ ਕਾਫੀ ਲਾਭ ਮਿਲਦਾ ਹੈ। ਟਮਾਟਰ 'ਚ ਐਂਟੀਆਕਸੀਡੈਂਟ ਹੁੰਦੇ ਹਨ, ਜਿਹੜੇ ਬੀਮਾਰੀਆਂ ਨਾਲ ਲੜਨ 'ਚ ਸਹਾਇਕ ਸਿੱਧ ਹੁੰਦੇ ਹਨ।
ਗੋਭੀ ਤੇ ਗਾਜਰ
ਗੋਭੀ ਤੇ ਗਾਜਰ ਦਾ ਰਸ ਕੱਢ ਕੇ, ਦੋਵਾਂ ਨੂੰ ਸਮਾਨ ਮਾਤਰਾ 'ਚ ਮਿਲਾ ਕੇ ਪੀਣ ਨਾਲ ਵੀ ਪੀਲੀਆ ਦੂਰ ਹੁੰਦਾ ਹੈ। ਤੁਸੀਂ ਚਾਹੋ ਤਾਂ ਇਸ 'ਚ ਵੀ ਕਾਲੀ ਮਿਰਚ ਤੇ ਨਮਕ ਪਾ ਸਕਦੇ ਹੋ।
ਨਿੰਮ ਦੇ ਪੱਤੇ
5 ਨਿੰਮ ਦੇ ਪੱਤਿਆਂ ਨੂੰ ਧੋ ਕੇ ਇਸ ਦਾ ਰਸ ਕੱਢ ਕੇ ਰੋਗੀ ਨੂੰ ਪਿਲਾਉਣ ਨਾਲ ਵੀ ਪੀਲੀਆ ਠੀਕ ਹੁੰਦਾ ਹੈ। ਰੋਜ਼ਾਨਾ 1 ਚਮਚ ਨਿੰਮ ਦੇ ਪੱਤਿਆਂ ਦਾ ਰਸ ਬੇਹੱਦ ਲਾਭਦਾਇਕ ਹੁੰਦਾ ਹੈ।
ਫਲਾਂ ਦਾ ਰਸ
ਪੀਲੀਏ ਦੀ ਬੀਮਾਰੀ 'ਚ ਨਿੰਬੂ, ਸੰਤਰਾ ਤੇ ਵਿਟਾਮਿਨ ਸੀ ਨਾਲ ਭਰਪੂਰ ਫਲਾਂ ਦਾ ਰਸ ਪੀਣ ਨਾਲ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ। ਪ੍ਰਤੀਦਿਨ ਨਿੰਬੂ ਪਾਣੀ ਪੀਣ ਨਾਲ ਵੀ ਤੁਹਾਨੂੰ ਇਸ ਬੀਮਾਰੀ ਤੋਂ ਛੁਟਕਾਰਾ ਮਿਲੇਗਾ।
ਗੰਨੇ ਦਾ ਰਸ
ਗੰਨੇ ਦਾ ਰਸ ਪੀਣਾ ਪੀਲੀਏ ਦੇ ਮਰੀਜ਼ਾਂ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਪ੍ਰਤੀਦਿਨ ਗੰਨੇ ਦਾ ਰਸ ਪੀਣ ਨਾਲ ਇਹ ਬੀਮਾਰੀ ਜੜ ਤੋਂ ਸਮਾਪਤ ਹੋ ਸਕਦੀ ਹੈ। ਰਸ ਪੀਣ ਤੋਂ ਪਹਿਲਾ ਸਾਫ ਸਫਾਈ ਦਾ ਧਿਆਨ ਜ਼ਰੂਰ ਰੱਖੋ।
ਹਲਕਾ-ਫੁਲਕਾ ਭੋਜਨ
ਇਸ ਬੀਮਾਰੀ 'ਚ ਹਲਕਾ ਅਤੇ ਆਸਾਨੀ ਨਾਲ ਪਚਣ ਵਾਲਾ ਭੋਜਨ ਹੀ ਖਾਣਾ ਚਾਹੀਦਾ ਹੈ, ਜਿਵੇਂ ਪਤਲੀ ਖਿੱਚੜੀ, ਉਬਲੇ ਆਲੂ, ਦਲੀਆ, ਸ਼ਕਰਕੰਦ ਵਰਗੀਆਂ ਚੀਜ਼ਾਂ ਖਾਣ ਨਾਲ ਤੁਹਾਨੂੰ ਕਾਫੀ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਗੁੜ, ਚੀਨੀ, ਮੂਲੀਆਂ ਦਾ ਵਧ ਤੋਂ ਵਧ ਸੇਵਨ ਕਰਨਾ ਚਾਹੀਦਾ ਹੈ।
ਅਧਿਐਨ 'ਚ ਦਾਅਵਾ 'ਵਿਟਾਮਿਨ ਏ' ਘਟਾਉਂਦਾ ਹੈ ਕੈਂਸਰ ਦਾ ਖਤਰਾ
NEXT STORY