ਜਲੰਧਰ— ਵੱਧਦਾ ਹੋਇਆ ਭਾਰ ਕਿਸੇ ਨੂੰ ਵੀ ਵਧੀਆ ਨਹੀਂ ਲੱਗਦਾ ਹੈ। ਮੋਟਾਪਾ ਘੱਟ ਕਰਨ ਲਈ ਲੋਕ ਕਈ ਤਰੀਕੇ ਅਪਣਾਉਂਦੇ ਹਨ ਪਰ ਇਸ ਨਾਲ ਕੋਈ ਖਾਸ ਫਾਇਦਾ ਨਹੀਂ ਹੁੰਦਾ। ਭਾਰ ਘੱਟ ਕਰਨ ਲਈ ਤੁਹਾਨੂੰ ਹੈਲਦੀ ਡਾਈਟ ਅਤੇ ਕਸਰਤ ਦੇ ਨਾਲ ਸਹੀ ਆਦਤਾਂ ਅਪਣਾਉਣ ਦੀ ਵੀ ਲੋੜ ਹੁੰਦੀ ਹੈ। ਜੇਕਰ ਤੁਸੀਂ ਸਿਰਫ 1 ਆਦਤ ਨੂੰ ਰੋਜ਼ਾਨਾ ਫਾਲੋ ਕਰੋਗੇ ਤਾਂ ਹਫਤੇ 'ਚ ਤੁਹਾਡਾ ਭਾਰ ਘੱਟ ਹੋ ਸਕਦਾ ਹੈ।
ਸਵੇਰ ਦੀ 45 ਮਿੰਟ ਦੀ ਕਸਰਤ ਤੋਂ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਰਾਤ ਦੀ ਸੈਰ
ਕਈ ਰਿਸਰਚ 'ਚ ਇਹ ਸਾਬਤ ਹੋ ਚੁੱਕਾ ਹੈ ਕਿ ਰਾਤ ਦੇ ਖਾਣੇ ਤੋਂ ਬਾਅਦ ਟਹਿਲਣ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ। ਇੰਨਾ ਹੀ ਨਹੀਂ ਰਾਤ ਦੇ ਖਾਣੇ ਤੋਂ ਬਾਅਦ ਸਿਰਫ 15 ਮਿੰਟ ਦੀ ਸੈਰ ਟਾਈਪ-2 ਡਾਈਬਿਟੀਜ਼ ਦਾ ਖਤਰਾ ਵੀ ਘੱਟ ਕਰਦੀ ਹੈ। ਸੋਧ ਕਰਤਾਵਾਂ ਦਾ ਕਹਿਣਾ ਹੈ ਕਿ ਰਾਤ ਦੇ ਸਮੇਂ ਚਲਣਾ ਦਿਨ ਦੀ 45 ਮਿੰਟਾਂ ਦੀ ਕਸਰਤ ਜਾਂ ਸੈਰ ਨਾਲੋਂ ਜ਼ਿਆਦਾ ਫਾਇਦੇਮੰਦ ਹੈ।
ਕਿਉਂ ਜ਼ਰੂਰੀ ਹੈ ਰਾਤ ਦੇ ਖਾਣੇ ਤੋਂ ਬਾਅਦ ਸੈਰ
ਪੈਦਲ ਚਲਣਾ ਜਾਂ ਟਹਿਲਣਾ ਇਕ ਕੁਦਰਤੀ ਕਸਰਤ ਹੈ। ਇਹ ਸਭ ਤੋਂ ਸੌਖੀ ਅਤੇ ਸੁਰੱਖਿਅਤ ਵੀ ਹੈ। ਰਾਤ ਦਾ ਖਾਣਾ ਖਾਣ ਤੋਂ ਬਾਅਦ ਟਹਿਲਣਾ ਨਾ ਸਿਰਫ ਭੋਜਨ ਦੇ ਠੀਕ ਤਰ੍ਹਾਂ ਪੱਚਣ ਲਈ ਜ਼ਰੂਰੀ ਹੈ ਸਗੋਂ ਇਸ ਨਾਲ ਭਾਰ ਘਟਾਉਣ 'ਚ ਵੀ ਮਦਦ ਮਿਲਦੀ ਹੈ। ਦਰਅਸਲ ਰਾਤ ਦੇ ਸਮੇਂ ਸੈਰ ਕਰਨ ਨਾਲ ਤੁਹਾਡਾ ਖਾਣਾ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਸਰੀਰ 'ਚ ਮੋਟਾਪਾ ਨਹੀਂ ਆਉਂਦਾ।
ਕਿੰਨੀ ਦੇਰ ਬਾਅਦ ਟਹਿਲਣਾ ਚਾਹੀਦਾ ਹੈ
ਖਾਣਾ ਖਾਣ ਤੋਂ ਬਾਅਦ ਕਰੀਬ 15 ਮਿੰਟਾਂ ਬਾਅਦ ਟਹਿਲਣਾ ਚਾਹੀਦਾ ਹੈ। ਅਜਿਹਾ ਇਸ ਲਈ ਕਰਨਾ ਚਾਹੀਦਾ ਹੈ ਕਿਉਂਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਟਹਿਲਣ ਨਾਲ ਪੇਟ 'ਚ ਪਾਚਣ ਦੀ ਸ਼ੁਰੂਆਤੀ ਕਿਰਿਆ 'ਚ ਦੇਰੀ ਹੋ ਜਾਂਦੀ ਹੈ। ਖਾਣਾ ਖਾਣ ਤੋਂ ਬਾਅਦ ਲਗਭਗ 500 ਮੀਟਰ ਤੱਕ ਪੈਦਲ ਚੱਲ ਕੇ ਸੈਰ ਕਰਨੀ ਚਾਹੀਦੀ ਹੈ।
ਰਾਤ ਨੂੰ ਸੈਰ ਕਰਨ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਰਾਤ ਦੇ ਖਾਣੇ ਤੋਂ ਬਾਅਦ ਟਹਿਲਣ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਡਾ ਖਾਣਾ ਦਿਨ ਦੇ ਬ੍ਰੇਕਫਾਸਟ ਅਤੇ ਦੁਪਹਿਰ ਦੇ ਖਾਣੇ ਨਾਲੋਂ ਵੱਧ ਕੈਲੋਰੀ ਵਾਲਾ ਨਾ ਹੋਵੇ। ਅਜਿਹਾ ਇਸ ਲਈ ਕਿਉਂਕਿ ਭਾਰੀ ਖਾਣਾ ਖਾਣ ਤੋਂ ਬਾਅਦ ਸਰੀਰ ਉਸ ਨੂੰ ਪਚਾਉਣ ਦੀ ਕੋਸ਼ਿਸ਼ ਕਰਦਾ ਹੈ। ਅਜਿਹੇ 'ਚ ਤੁਰੰਤ ਸੈਰ ਕਰਨ ਨਾਲ ਖੂਨ ਦਾ ਸੰਚਾਰ ਤੇਜ਼ ਹੋਣ ਕਰਕੇ ਹਾਰਟ ਨੂੰ ਦੋਹਰੀ ਮਿਹਨਤ ਕਰਨੀ ਪੈਂਦੀ ਹੈ, ਜਿਸ ਨਾਲ ਕੋਈ ਫਾਇਦਾ ਨਹੀਂ ਹੁੰਦਾ। ਅਜਿਹੇ 'ਚ ਵਧੀਆ ਹੋਵੇਗਾ ਕਿ ਹਲਕਾ ਡਿਨਰ ਕਰਨ ਤੋਂ ਬਾਅਦ ਹੀ ਤੁਸੀਂ ਟਹਿਲਣ ਲਈ ਜਾਓ। ਜੇਕਰ ਤੁਸੀਂ ਭਾਰੀ ਖਾਣਾ ਖਾਣ ਤੋਂ ਬਾਅਦ ਸੈਰ ਕਰਨਾ ਚਾਹੁੰਦੇ ਹੋ ਤਾਂ ਘੱਟ ਤੋਂ ਘੱਟ ਇਕ ਘੰਟੇ ਬਾਅਦ ਸੈਰ ਕਰ ਸਕਦੇ ਹੋ।
ਜਾਣੋ ਕੀ ਹੈ ਰਾਤ ਦੇ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਦੇ ਫਾਇਦੇ
ਤਣਾਅ ਵੀ ਹੁੰਦਾ ਹੈ ਦੂਰ
ਰਾਤ ਨੂੰ ਖਾਣਾ ਖਾਣ ਤੋਂ ਬਾਅਦ ਟਹਿਲਣਾ ਤੁਹਾਡੇ ਦਿਮਾਗ 'ਚ ਪਾਜ਼ੀਟੀਵਿਟੀ ਦਾ ਸੰਚਾਰ ਕਰਦਾ ਹੈ। ਤੁਹਾਨੂੰ ਰਾਤ 'ਚ ਵਧੀਆ ਨੀਂਦ ਆਉਂਦੀ ਹੈ। ਇਸ ਦੇ ਨਾਲ ਹੀ ਤਣਾਅ ਦੀ ਸਮੱਸਿਆ ਨਹੀਂ ਹੁੰਦੀ।
ਤੇਜ਼ ਯਾਦਦਾਸ਼ਤ
ਸੋਧ ਮੁਤਾਬਕ ਰਾਤ ਨੂੰ ਸੈਰ ਕਰਨ ਵਾਲੇ ਲੋਕਾਂ 'ਚ ਵੱਧਦੀ ਉਮਰ ਦੇ ਨਾਲ-ਨਾਲ ਯਾਦਾਸ਼ਤ ਘੱਟ ਹੋਣ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
ਡਾਈਬਿਟੀਜ਼
ਡਾਈਬਿਟੀਜ਼ 'ਚ ਡਾਈਟ 'ਤੇ ਕੰਟਰੋਲ ਕਰਨ ਨਾਲ ਕਾਫੀ ਰਾਹਤ ਮਿਲਦੀ ਹੈ। ਜੇਕਰ ਖਾਣਾ ਖਾਣ ਤੋਂ ਬਾਅਦ ਹਰ ਦਿਨ 30 ਮਿੰਟਾਂ ਤੱਕ ਪੈਦਲ ਚੱਲਣਾ ਸ਼ੁਰੂ ਕੀਤਾ ਜਾਵੇ ਤਾਂ ਤੁਸੀਂ ਡਾਈਬਿਟੀਜ਼ ਟਾਈਪ-2, ਡਾਈਬਿਟੀਜ਼ ਦੇ ਖਤਰੇ ਨੂੰ ਵੀ ਘੱਟ ਕਰ ਸਕਦੇ ਹੋ।
ਦਿਲ ਰਹੇਗਾ ਸਿਹਤਮੰਦ
ਸੋਧ ਮੁਤਾਬਕ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਾਲ ਦਿਲ ਵੀ ਸਿਹਤਮੰਦ ਰਹਿੰਦਾ ਹੈ। ਇਸ ਦੇ ਨਾਲ ਹੀ ਕੋਲੈਸਟਰੋਲ ਅਤੇ ਬਲੱਡ ਪ੍ਰੈਸ਼ਰ 'ਤੇ ਕਾਬੂ ਪਾਉਣ 'ਚ ਵੀ ਮਦਦ ਮਿਲਦੀ ਹੈ।
ਦਰਦ 'ਚ ਰਾਹਤ
ਹੱਡੀਆਂ ਅਤੇ ਮਾਸਪੇਸ਼ੀਆਂ 'ਚ ਦਰਦ ਹੋਣ 'ਤੇ ਵੀ ਪੈਦਲ ਚੱਲਣਾ ਇਕ ਵਧੀਆ ਉਪਾਅ ਹੈ। ਇਸ ਨਾਲ ਦਰਦ 'ਚ ਰਾਹਤ ਮਿਲਦੀ ਹੈ। ਸਰੀਰ ਦੀ ਕਾਰਜਪ੍ਰਣਾਲੀ ਦੁਰੱਸਤ ਰਹਿੰਦੀ ਹੈ ਅਤੇ ਗਤੀਸ਼ੀਲਤਾ ਆਉਂਦੀ ਹੈ।
ਸਿੰਥੈਟਿਕ ਫਾਈਬਰ ਨਾਲ ਪਲਾਸਟਿਕ ਪ੍ਰਦੂਸ਼ਣ ਦਾ ਗੰਭੀਰ ਖਤਰਾ
NEXT STORY