ਅੱਜ ਹਰ 5 'ਚੋਂ ਤੀਜਾ ਸ਼ਖਸ ਹੇਅਰ ਫਾਲਜ਼ ਯਾਨੀ ਝੜਦੇ ਵਾਲਾਂ ਦੀ ਸਮੱਸਿਆ ਤੋਂ ਪਰੇਸ਼ਾਨ ਹੈ। ਵਾਲਾਂ ਨੂੰ ਝੜਨ ਤੋਂ ਰੋਕਣ ਲਈ ਲੋਕ ਬਹੁਤ ਕੁਝ ਕਰਦੇ ਹਨ, ਮਹਿੰਗੇ ਤੋਂ ਮਹਿੰਗੇ ਤੇਲ ਜਾਂ ਸ਼ੈਪੂ ਅਤੇ ਹੇਅਰ ਮਾਸਕ ਦੀ ਵਰਤੋਂ ਕਰਦੇ ਹਨ ਪਰ ਫਿਰ ਵੀ ਤੇਜ਼ੀ ਨਾਲ ਝੜ ਰਹੇ ਵਾਲ ਚਿੰਤਾ ਦਾ ਕਾਰਨ ਬਣ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਘਰੇਲੂ ਚੀਜ਼ਾਂ ਨਾਲ ਬਣੇ ਹੇਅਰ ਮਾਸਕ ਦੱਸਾਂਗੇ ਜਿਸ ਨਾਲ ਤੁਹਾਡੀ ਇਸ ਸਮੱਸਿਆ ਦਾ ਹੱਲ ਵੀ ਹੋ ਜਾਵੇਗਾ ਅਤੇ ਕੋਈ ਸਾਈਡ ਇਫੈਕਟ ਵੀ ਨਹੀਂ ਹੋਵੇਗਾ।
ਦਹੀ ਅਤੇ ਨਿੰਬੂ ਦਾ ਹੇਅਰ ਮਾਸਕ
ਦਹੀ ਅਤੇ ਨਿੰਬੂ ਦਾ ਹੇਅਰ ਮਾਸਕ ਬਣਾਉਣ ਲਈ 3-4 ਚਮਚ ਦਹੀ 'ਚ ਇਕ ਜਾਂ 2 ਨਿੰਬੂ ਦਾ ਰਸ ਮਿਲਾਓ ਅਤੇ ਫਿਰ ਚੰਗੀ ਤਰ੍ਹਾਂ ਮਿਕਸ ਕਰ ਕੇ ਵਾਲਾਂ ਦੀਆਂ ਜੜ੍ਹਾਂ 'ਚ ਲਗਾਓ। ਹਫਤੇ 'ਚ ਘੱਟੋ-ਘੱਟ 2 ਦਿਨ ਇਸ ਮਾਸਕ ਨੂੰ ਲਗਾ ਕੇ 2-3 ਘੰਟੇ ਤੱਕ ਰੱਖੋ। ਫਿਰ ਹਲਕੇ ਗੁਨਗਨੇ ਪਾਣੀ ਨਾਲ ਸਿਰ ਧੋ ਲਵੋ ਅਤੇ ਥੋੜ੍ਹੀ ਦੇਰ ਬਾਅਦ ਮਾਈਲਡ (ਹਲਕਾ) ਸ਼ੈਂਪੂ ਕਰ ਲਵੋ।
ਸ਼ਹਿਦ ਦਾ ਹੇਅਰ ਮਾਸਕ
ਵਾਲਾਂ ਨੂੰ ਮਜ਼ਬੂਤ ਅਤੇ ਕੋਮਲ ਬਣਾਉਣ ਲਈ ਸ਼ਹਿਦ ਨੂੰ ਵਾਲਾਂ ਦੀਆਂ ਜੜ੍ਹਾਂ 'ਚ ਚੰਗੀ ਤਰ੍ਹਾਂ ਲਗਾਓ। ਫਿਰ ਕਿਸੇ ਪੋਲੀਥੀਨ ਨਾਲ ਵਾਲਾਂ ਨੂੰ ਕਵਰ ਕਰ ਕੇ ਕੁਝ ਘੰਟਿਆਂ ਲਈ ਛੱਡ ਦਿਓ। ਸ਼ਹਿਦ ਨੂੰ ਧੋ ਕੇ ਵਾਲਾਂ 'ਚੋਂ ਕੱਢ। ਧੋਣ ਤੋਂ ਬਾਅਦ ਸਿਰ 'ਚ ਚੰਗੀ ਤਰ੍ਹਾਂ ਨਿੰਬੂ ਦਾ ਰਸ ਲਗਾਓ ਅਤੇ ਸ਼ੈਂਪੂ ਕਰ ਲਵੋ।
ਅੰਡੇ ਦਾ ਹੇਅਰ ਮਾਸਕ
ਅੰਡੇ ਦਾ ਮਾਸਕ ਬਣਾਉਣ ਲਈ ਵ੍ਹਾਈਟ ਐਗ 'ਚ ਥੋੜ੍ਹਾ ਜਿਹਾ ਜੈਤੂਨ ਦਾ ਤੇਲ ਮਿਲਾਓ। ਫਿਰ ਇਸ ਮਾਸਕ ਨੂੰ ਵਾਲਾਂ ਦੀਆਂ ਜੜ੍ਹਾਂ 'ਚ ਚੰਗੀ ਤਰ੍ਹਾਂ ਲਗਾ ਕੇ ਮਾਲਸ਼ ਕਰੋ ਅਤੇ 2 ਘੰਟੇ ਤੱਕ ਰਹਿਣ ਦਿਓ। ਇਸ ਤੋਂ ਬਾਅਦ ਸ਼ੈਂਪੂ ਕਰ ਲਵੋ।
ਕੇਲੇ ਅਤੇ ਸ਼ਹਿਦ ਦਾ ਹੇਅਰ ਮਾਸਕ
ਕੇਲਾ ਵਾਲਾਂ ਲਈ ਚੰਗਾ ਹੇਅਰ ਮਾਸਕ ਹੈ। ਪੱਕੇ ਹੋਏ ਕੇਲੇ ਪੀਸ ਕੇ ਉਸ 'ਚ ਨਿੰਬੂ, ਸ਼ਹਿਦ ਅਤੇ ਥੋੜ੍ਹਾ ਜਿਹਾ ਜੈਤੂਲ ਦਾ ਤੇਲ ਮਿਲਾ ਲਵੋ ਅਤੇ ਫਿਰ ਇਸ ਦਾ ਪੇਸਟ ਵਾਲਾਂ 'ਚ ਚੰਗੀ ਤਰ੍ਹਾਂ ਲਗਾਓ ਅਤੇ ਕੁਝ ਮਿੰਟ ਬਾਅਦ ਵਾਲਾਂ ਨੂੰ ਧੋ ਲਵੋ।
ਕੇਲੇ ਨਾਲ ਬਣਿਆ ਹੇਅਰ ਮਾਸਕ
ਹੇਅਰ ਮਾਸਕ ਬਣਾਉਣ ਲਈ 2 ਪੱਕੇ ਹੋਏ ਕੇਲੇ ਦੇ ਪੇਸਟ 'ਚ ਇਕ ਵੱਡਾ ਚਮਚ ਜੈਤੂਲ ਦਾ ਤੇਲ ਅਤੇ ਨਾਰੀਅਲ ਤੇਲ ਅਤੇ ਸ਼ਹਿਦ ਮਿਲਾਓ। ਹੁਣ ਇਸ ਮਾਸਕ ਨੂੰ ਆਪਣੇ ਵਾਲਾਂ 'ਚ ਚੰਗੀ ਤਰ੍ਹਾਂ ਜੜ੍ਹਾਂ 'ਤੇ ਲਗਾਓ। ਫਿਰ ਆਪਣੇ ਸਿਰ ਨੂੰ ਤੌਲੀਏ ਜਾਂ ਸ਼ਾਵਰ ਕੈਪ ਨਾਲ ਢੱਕ ਲਵੋ। 5 ਮਿੰਟ ਤੱਕ ਰੱਖਣ ਤੋਂ ਬਾਅਦ ਗੁਨਗੁਨੇ ਪਾਣੀ ਨਾਲ ਵਾਲਾਂ ਨੂੰ ਧੋ ਲਵੋ।
ਬਾਦਾਮ ਅਤੇ ਕੇਲੇ ਦਾ ਹੇਅਰ ਮਾਸਕ
2 ਮੈਸ਼ ਕੀਤੇ ਹੋਏ ਕੇਲੇ ਦੇ ਪੇਸਟ 'ਚ 5-8 ਬੂੰਦਾਂ ਬਾਦਾਮ ਦੇ ਤੇਲ ਦੀਆਂ ਮਿਲਾਓ। ਹੁਣ ਇਸ ਮਾਸਕ ਨੂੰ ਆਪਣੇ ਵਾਲਾਂ 'ਤੇ ਲਗਾਓ ਅਤੇ ਆਪਣੇ ਵਾਲਾਂ ਨੂੰ ਤੌਲੀਏ ਜਾਂ ਸ਼ਾਵਰ ਕੈਪ ਨਾਲ ਢੱਕ ਲਵੋ। ਫਿਰ ਵਾਲਾਂ ਨੂੰ ਠੰਡੇ ਪਾਣੀ ਨਾਲ ਧੋਣ ਤੋਂ ਬਾਅਦ ਸ਼ੈਂਪੂ ਕਰੋ।
ਪੈਰਾਂ ਦੀ ਇਹ ਥੈਰੇਪੀ ਸਰੀਰ ਨੂੰ ਰੱਖੇਗੀ ਤੰਦਰੁਸਤ
NEXT STORY