ਨਵੀਂ ਦਿੱਲੀ- ਅਲਸਰ ਢਿੱਡ ਦੀ ਬਿਮਾਰੀ ਹੈ। ਇਸ ਬਿਮਾਰੀ ਵਿੱਚ ਢਿੱਡ ਦੇ ਅੰਦਰੂਨੀ ਸਤਿਹ ਤੇ ਛਾਲੇ ਹੋ ਜਾਂਦੇ ਹਨ। ਇਸ ਬਿਮਾਰੀ ਨਾਲ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸਮੱਸਿਆ ਗਰਮੀ ਦੇ ਦਿਨਾਂ ਵਿੱਚ ਬਹੁਤ ਜ਼ਿਆਦਾ ਵਧ ਜਾਂਦੀ ਹੈ। ਜਿਸ ਨਾਲ ਢਿੱਡ ਵਿਚ ਜਲਣ ਹੋਣ ਲੱਗਦੀ ਹੈ ਅਤੇ ਅੱਗ ਲੱਗਣ ਜਿਹਾ ਮਹਿਸੂਸ ਹੋਣ ਲੱਗਦਾ ਹੈ। ਇਹ ਸਮੱਸਿਆ ਕਾਫ਼ੀ ਗੰਭੀਰ ਹੋ ਸਕਦੀ ਹੈ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਢਿੱਡ ਵਿਚ ਅਲਸਰ ਹੋਣ ਤੇ ਮੁੱਖ ਸੰਕੇਤ, ਲੱਛਣ ਅਤੇ ਇਸ ਨੂੰ ਠੀਕ ਕਰਨ ਲਈ ਅਸਰਦਾਰ ਘਰੇਲੂ ਨੁਸਖ਼ੇ।
ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼
ਢਿੱਡ ਵਿਚ ਅਲਸਰ ਹੋਣ ਦੇ ਸੰਕੇਤ
ਢਿੱਡ ਵਿਚ ਅਲਸਰ ਹੋਣ ਦੇ ਨਾਲ ਢਿੱਡ ਸਬੰਧੀ ਦਿੱਕਤਾਂ ਹੋਣ ਲੱਗਦੀਆਂ ਹਨ, ਜਿਵੇਂ ਢਿੱਡ ਵਿਚ ਜਲਣ, ਦਰਦ ਅਤੇ ਉਲਟੀ ਵਿੱਚ ਖੂਨ ਆਉਣ ਲੱਗਦਾ ਹੈ।
ਢਿੱਡ ਵਿਚ ਅਲਸਰ ਹੋਣ ਦੇ ਮੁੱਖ ਲੱਛਣ
ਢਿੱਡ ਵਿਚ ਅਲਸਰ ਹੋਣ ਦਾ ਮੁੱਖ ਲੱਛਣ ਹੈ ਖਾਲੀ ਢਿੱਡ ਵਿਚ ਦਰਦ ਹੋਣਾ ਅਤੇ ਖਾਣਾ ਖਾਣ ਤੋਂ ਬਾਅਦ ਦਰਦ ਠੀਕ ਹੋ ਜਾਣਾ। ਇਸ ਤੋਂ ਇਲਾਵਾ ਮੱਲ ਵਿਚ ਖ਼ੂਨ ਆਉਣਾ, ਬਦਹਜ਼ਮੀ ਹੋਣੀ, ਸੀਨੇ ਵਿੱਚ ਜਲਣ ਅਤੇ ਭਾਰ ਦਾ ਅਚਾਨਕ ਘੱਟ ਜਾਣਾ।
ਢਿੱਡ ਵਿਚ ਵਾਰ-ਵਾਰ ਦਰਦ ਹੋਣਾ ਅਤੇ ਕਿਸੇ ਪੇਨ ਕਿੱਲਰ ਜਾਂ ਐਂਟੀ-ਐਸਿਡ ਦਵਾਈ ਲੈਣ ਤੋਂ ਬਾਅਦ ਢਿੱਡ ਦਾ ਦਰਦ ਠੀਕ ਹੋਣਾ ਵੀ ਅਲਸਰ ਦਾ ਲੱਛਣ ਹੋ ਸਕਦਾ ਹੈ।
ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਢਿੱਡ ਵਿਚ ਅਲਸਰ ਹੋਣ ਦੇ ਮੁੱਖ ਕਾਰਨ
ਜ਼ਿਆਦਾ ਦਰਦ ਵਾਲੀਆਂ ਗੋਲੀਆਂ ਦੀ ਵਰਤੋਂ ਕਰਨੀ
ਜ਼ਿਆਦਾ ਚਾਹ ਅਤੇ ਕੌਫੀ ਪੀਣੀ
ਜ਼ਿਆਦਾ ਗਰਮ ਮਸਾਲਾ ਖਾਣਾ
ਜ਼ਿਆਦਾ ਤਣਾਅ ਲੈਣਾ
ਇਸ ਤੋਂ ਇਲਾਵਾ ਗਲਤ ਖਾਣ ਪੀਣ ਦੇ ਕਾਰਨ ਵੀ ਢਿੱਡ ਵਿਚ ਅਲਸਰ ਹੋਣ ਦਾ ਮੁੱਖ ਕਾਰਨ ਹੋ ਸਕਦਾ ਹੈ।
ਸ਼ਹਿਦ
ਸ਼ਹਿਦ ਢਿੱਡ ਵਿਚ ਅਲਸਰ ਨੂੰ ਘੱਟ ਕਰਦਾ ਹੈ ਕਿਉਂਕਿ ਸ਼ਹਿਦ ਵਿੱਚ ਗਲੂਕੋਜ਼ ਪੈਰਾਕਸਾਈਡ ਹੁੰਦਾ ਹੈ। ਜੋ ਢਿੱਡ ਵਿਚ ਬੈਕਟੀਰੀਆ ਨੂੰ ਦੂਰ ਕਰਦਾ ਹੈ ਅਤੇ ਅਲਸਰ ਦੇ ਰੋਗੀ ਨੂੰ ਆਰਾਮ ਦਿਵਾਉਣਾ ਹੈ।
ਨਾਰੀਅਲ
ਨਾਰੀਅਲ ਅਲਸਰ ਨੂੰ ਵਧਣ ਤੋਂ ਰੋਕਦਾ ਹੈ। ਨਾਲ ਹੀ ਇਹ ਢਿੱਡ ਵਿੱਚ ਕੀੜਿਆਂ ਨੂੰ ਵੀ ਦੂਰ ਕਰਦਾ ਹੈ। ਨਾਰੀਅਲ ਵਿੱਚ ਮੌਜੂਦ ਐਂਟੀ-ਬੈਕਟੀਰੀਅਲ ਗੁਣ ਅਤੇ ਐਂਟੀ-ਅਲਸਰ ਗੁਣ ਹੁੰਦੇ ਹਨ। ਇਸ ਲਈ ਜੇ ਤੁਹਾਡੇ ਢਿੱਡ ਵਿੱਚ ਅਲਸਰ ਦੀ ਸਮੱਸਿਆ ਹੈ ਤਾਂ ਨਾਰੀਅਲ ਦਾ ਤੇਲ ਅਤੇ ਨਾਰੀਅਲ ਦੇ ਪਾਣੀ ਦੀ ਵਰਤੋਂ ਜ਼ਿਆਦਾ ਤੋਂ ਜ਼ਿਆਦਾ ਕਰੋ।
ਕੇਲਾ
ਕੇਲਾ ਵੀ ਅਲਸਰ ਨੂੰ ਖਤਮ ਕਰਦਾ ਹੈ ਕੇਲੇ ਵਿੱਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਜੋ ਢਿੱਡ ਵਿਚ ਐਸਿਡ ਨੂੰ ਠੀਕ ਕਰਦੇ ਹਨ। ਇਸ ਲਈ ਪੱਕਿਆ ਹੋਇਆ ਕੇਲਾ ਖਾਣ ਨਾਲ ਅਲਸਰ ਤੇ ਰੋਗੀ ਨੂੰ ਫ਼ਾਇਦਾ ਮਿਲਦਾ ਹੈ।
ਬਦਾਮ
ਬਦਾਮ ਨੂੰ ਰਾਤ ਨੂੰ ਪਾਣੀ ਵਿਚ ਭਿਓਂ ਕੇ ਰੱਖ ਲਓ ਅਤੇ ਇਸ ਨੂੰ ਪੀਸ ਕੇ ਅਲਸਰ ਦੇ ਰੋਗੀ ਨੂੰ ਦਿਓ। ਇਸ ਨਾਲ ਵੀ ਅਲਸਰ ਦੀ ਸਮੱਸਿਆ ਤੋਂ ਬਹੁਤ ਜ਼ਿਆਦਾ ਲਾਭ ਮਿਲਦਾ ਹੈ।
ਹਲਦੀ ਵਾਲਾ ਦੁੱਧ
ਗਾਂ ਦੇ ਦੁੱਧ ਵਿੱਚ ਹਲਦੀ ਨੂੰ ਮਿਲਾ ਕੇ ਪੀਓ। ਹਲਦੀ ਵਿੱਚ ਮੌਜੂਦ ਗੁਣ ਅਲਸਰ ਨੂੰ ਵਧਣ ਤੋਂ ਰੋਕਦੇ ਹਨ।
ਗੁੱਡਹਲ
ਗੁੱਡਹਲ ਦੇ ਪੱਤਿਆਂ ਦੇ ਰਸ ਦਾ ਸ਼ਰਬਤ ਬਣਾ ਕੇ ਪੀਣ ਨਾਲ ਵੀ ਅਲਸਰ ਦਾ ਰੋਗ ਠੀਕ ਹੋ ਜਾਂਦਾ ਹੈ।
ਗਾਜਰ ਅਤੇ ਪੱਤਾ ਗੋਭੀ ਦਾ ਰਸ
ਪੱਤਾ ਗੋਭੀ ਸਾਡੀ ਢਿੱਡ ਵਿਚ ਖ਼ੂਨ ਦੇ ਪ੍ਰਵਾਹ ਨੂੰ ਵਧਾਉਂਦੀ ਹੈ। ਜਿਸ ਨਾਲ ਅਲਸਰ ਠੀਕ ਹੁੰਦਾ ਹੈ। ਪੱਤਾ ਗੋਭੀ ਅਤੇ ਗਾਜਰ ਦਾ ਰਸ ਮਿਲਾ ਕੇ ਪੀਣਾ ਚਾਹੀਦਾ ਹੈ। ਪੱਤਾ ਗੋਭੀ ਵਿੱਚ ਲੈਕਟਿਕ ਐਸਿਡ ਹੁੰਦਾ ਹੈ। ਜੋ ਸਰੀਰ ਵਿਚ ਐਮੀਨੋ ਐਸਿਡ ਨੂੰ ਬਣਾਉਂਦਾ ਹੈ।
ਮੇਥੀ ਦੇ ਦਾਣੇ
ਢਿੱਡ ਵਿਚ ਅਲਸਰ ਦੀ ਸਮੱਸਿਆ ਨੂੰ ਠੀਕ ਕਰਨ ਲਈ ਮੇਥੀ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਕ ਚਮਚ ਮੇਥੀ ਦੇ ਦਾਣਿਆਂ ਨੂੰ ਇਕ ਗਲਾਸ ਪਾਣੀ ਵਿਚ ਉਬਾਲੋ ਅਤੇ ਇਸ ਨੂੰ ਠੰਡਾ ਕਰਕੇ ਛਾਣ ਕੇ ਇਸ ਵਿੱਚ ਇਕ ਚਮਚ ਸ਼ਹਿਦ ਮਿਲਾ ਕੇ ਪੀ ਲਓ। ਇਸ ਦੇ ਪਾਣੀ ਦੀ ਵਰਤੋਂ ਦਿਨ ਵਿਚ ਇਕ ਵਾਰ ਜ਼ਰੂਰ ਕਰੋ। ਜੇ ਤੁਹਾਨੂੰ ਢਿੱਡ ਵਿਚ ਅਲਸਰ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਅਤੇ ਜ਼ਿਆਦਾ ਤਕਲੀਫ਼ ਹੁੰਦੀ ਹੈ ਤਾਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
ਹੱਡੀਆਂ ਨੂੰ ਮਜ਼ਬੂਤ ਅਤੇ ਚਮੜੀ ਦੀਆਂ ਇਨ੍ਹਾਂ ਸਮੱਸਿਆਵਾਂ ਲਈ ਲਾਹੇਵੰਦ ਹਨ ‘ਨਿੰਬੂ ਦੇ ਛਿਲਕੇ’, ਜਾਣੋ ਹੋਰ ਵੀ ਫ਼ਾਇਦੇ
NEXT STORY