ਨਵੀਂ ਦਿੱਲੀ-- ਜੋੜਾਂ ਦਾ ਦਰਦ ਅਤੇ ਗੋਡਿਆਂ ਦਾ ਦਰਦ ਹਰ ਇਨਸਾਨ ਦੀ ਸਮੱਸਿਆ ਹੈ। ਇਹ ਸਮੱਸਿਆ ਪਹਿਲਾਂ ਬਜ਼ੁਰਗਾਂ ਵਿੱਚ ਵੇਖਣ ਨੂੰ ਮਿਲਦੀ ਸੀ ਪਰ ਅੱਜ ਕੱਲ੍ਹ ਛੋਟੀ ਉਮਰ ਦੇ ਲੋਕ ਵੀ ਇਸ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ।
ਕਸਰਤ ਕਰਕੇ ਅਸੀਂ ਇਸ ਦਰਦ ਨੂੰ ਕੁਝ ਹੱਦ ਤੱਕ ਘੱਟ ਕਰ ਸਕਦੇ ਹਾਂ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਗੋਡਿਆਂ ਦੀ ਜਕੜਨ ਖਤਮ ਹੁੰਦੀ ਹੈ।
ਕਈ ਵਾਰ ਚੱਲਣ ਫਿਰਨ ਵਿਚ ਦਿੱਕਤ ਆਉਂਦੀ ਹੈ ਅਤੇ ਗੋਡਿਆਂ ਨੂੰ ਮੋੜਨ ਅਤੇ ਸਿੱਧਾ ਕਰਨ ਵੀ ਦਿੱਕਤ ਆਉਂਦੀ ਹੈ। ਜਦੋਂ ਗੋਡਿਆਂ ਦਾ ਲਚੀਲਾਪਨ ਖ਼ਤਮ ਹੋ ਜਾਂਦਾ ਹੈ ਤਾਂ ਗੋਡਿਆਂ ਨੂੰ ਮੋੜਨ ਸਮੇਂ ਆਵਾਜ਼ ਆਉਣ ਲੱਗਦੀ ਹੈ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਦਾ ਘਰੇਲੂ ਨੁਸਖ਼ੇ ਜਿਸ ਨਾਲ ਗੋਡਿਆਂ ਦੇ ਦਰਦ ਤੋਂ ਬਚਿਆ ਜਾ ਸਕਦਾ ਹੈ। ਇਹ ਨੁਸਖਾ ਤੁਹਾਡੇ ਗੋਡਿਆਂ ਦੇ ਦਰਦ ਨੂੰ ਘੱਟ ਨਹੀਂ ਬਲਕਿ ਖਤਮ ਕਰ ਦੇਵੇਗਾ।
ਗੋਡਿਆਂ ਅਤੇ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖ਼ਾ
ਮੇਥੀ ਦਾਣਾ ਚੂਰਨ
ਰੋਜ਼ਾਨਾ ਸਵੇਰ ਸਮੇਂ ਮੇਥੀ ਦਾਣਾ ਚੂਰਨ ਖਾਣ ਨਾਲ ਜੋੜਾਂ ਦਾ ਦਰਦ ਠੀਕ ਹੋ ਜਾਂਦਾ ਹੈ। ਕਿਉਂਕਿ ਮੇਥੀ ਵਿੱਚ ਲੋਹਾ ਤੱਤ, ਫਾਸਫੋਰਸ, ਕੈਲਸ਼ੀਅਮ ਮੌਜੂਦ ਹੁੰਦਾ ਹੈ। ਜਿਸ ਕਰਕੇ ਹੱਡੀਆਂ ਮਜ਼ਬੂਤ ਬਣਦੀਆਂ ਹਨ।
ਰੋਜ਼ਾਨਾ ਰਾਤ ਨੂੰ ਇੱਕ ਚਮਚ ਮੇਥੀ ਦਾਣਾ ਪਾਣੀ ਵਿੱਚ ਭਿਉਂ ਕੇ ਰੱਖੋ ਅਤੇ ਸਵੇਰ ਸਮੇਂ ਖਾਲੀ ਢਿੱਡ ਇਸ ਪਾਣੀ ਨੂੰ ਪੀਓ। 5-10 ਦਿਨਾਂ ਵਿੱਚ ਹੀ ਤੁਹਾਨੂੰ ਫ਼ਾਇਦਾ ਨਜ਼ਰ ਆਵੇਗਾ।
ਅਰੰਡੀ ਦੇ ਪੱਤੇ
ਅਰੰਡੀ ਦੇ ਪੱਤਿਆਂ ਤੇ ਸਰ੍ਹੋਂ ਦਾ ਤੇਲ ਲਗਾ ਕੇ ਥੋੜ੍ਹਾ ਗਰਮ ਕਰ ਕੇ ਗੋਡਿਆਂ ਤੇ ਬੰਨੋ। ਕੁਝ ਸਮੇਂ ਵਿੱਚ ਹੀ ਦਰਦ ਠੀਕ ਹੋ ਜਾਵੇਗਾ।
ਐਲੋਵੇਰਾ ਜੂਸ
ਐਲੋਵੇਰਾ ਜੂਸ ਪੀਣ ਨਾਲ ਸਰੀਰ ਦਾ ਹਰ ਦਰਦ ਦੂਰ ਹੋ ਜਾਂਦਾ ਹੈ। ਐਲੋਵੇਰਾ ਜੂਸ ਨੂੰ ਖਾਲੀ ਢਿੱਡ ਪੀਣ ਨਾਲ ਕੱਫ ਦੀ ਸਮੱਸਿਆ ਜੜ੍ਹ ਤੋਂ ਖਤਮ ਹੋ ਜਾਂਦੀ ਹੈ ਅਤੇ ਜੋੜਾਂ ਦੇ ਦਰਦ ਕੁਝ ਦਿਨਾਂ ਵਿੱਚ ਹੀ ਠੀਕ ਹੋ ਜਾਂਦੇ ਹਨ।
ਐਲੋਵੇਰਾ ਜੂਸ ਨਾਲ ਔਲਿਆਂ ਦਾ ਰਸ ਮਿਲਾ ਕੇ ਪੀਣ ਨਾਲ ਜੋੜਾਂ ਦਾ ਦਰਦ ਠੀਕ ਹੋ ਜਾਂਦਾ ਹੈ।
ਇਹ ਸਭ ਗੋਡਿਆਂ ਦਾ ਦਰਦ ਦੂਰ ਕਰਨ ਦੇ ਘਰੇਲੂ ਨੁਸਖ਼ੇ ਹਨ ਪਰ ਗੋਡਿਆਂ ਦਾ ਦਰਦ ਜੜ੍ਹ ਤੋਂ ਖਤਮ ਕਰਨ ਲਈ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ।
ਧਿਆਨ ਰੱਖਣ ਵਾਲੀਆਂ ਜ਼ਰੂਰੀ ਗੱਲਾਂ
ਜ਼ਿਆਦਾ ਪ੍ਰੋਟੀਨ ਵਾਲਾ ਖਾਣਾ ਨਾ ਖਾਓ
ਆਲੂ ਸ਼ਿਮਲਾ ਮਿਰਚ, ਹਰੀ ਮਿਰਚ, ਲਾਲ ਮਿਰਚ, ਜ਼ਿਆਦਾ ਲੂਣ ਬੈਂਗਣ ਨਾ ਖਾਓ।
ਗੋਡਿਆਂ ਨੂੰ ਗਰਮ ਪਾਣੀ ਜਾਂ ਬਰਫ ਨਾਲ ਸਿਕਾਈ ਕਰੋ ।
ਸੌਂਦੇ ਸਮੇਂ ਗੋਡਿਆਂ ਦੇ ਥੱਲੇ ਸਿਰਹਾਣਾ ਜ਼ਰੂਰ ਰੱਖੋ।
ਵਜ਼ਨ ਘੱਟ ਰੱਖੋ।
ਜ਼ਿਆਦਾ ਸਮੇਂ ਤੱਕ ਖੜ੍ਹੇ ਨਾ ਰਹੋ।
ਸਵੇਰੇ ਖਾਲੀ ਢਿੱਡ ਤਿੰਨ ਚਾਰ ਅਖਰੋਟ ਜ਼ਰੂਰ ਖਾਓ, ਪਾਲਕ ਖਾਓ, ਵਿਟਾਮਿਨ ਈ ਵਾਲਾ ਖਾਣਾ ਖਾਓ।
ਇਹ ਸਾਰੀਆਂ ਗੱਲਾਂ ਧਿਆਨ ਵਿੱਚ ਰੱਖੋ ਤਾਂ ਕਿ ਤੁਹਾਡੇ ਗੋਡਿਆਂ ਦਾ ਦਰਦ ਜਲਦੀ ਖਤਮ ਹੋ ਜਾਵੇ।
ਨਿੰਮ ਦੇ ਪੱਤਿਆਂ ਨਾਲ ਦੂਰ ਹੋਣਗੇ ਸਰੀਰ ਦੇ ਕਈ ਰੋਗ, ਇੰਝ ਕਰੋ ਵਰਤੋਂ
NEXT STORY