ਮੇਖ- ਕੋਰਟ ਕਚਹਿਰੀ ’ਚ ਜਾਣ ’ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ, ਵੱਡੇ ਲੋਕਾਂ ’ਚ ਆਪ ਦੀ ਲਿਹਾਜ਼ਦਾਰੀ ਬਣੀ ਰਹੇਗੀ ਅਤੇ ਉਹ ਆਪ ਦੀ ਗੱਲ ਧਿਆਨ ਨਾਲ ਸੁਣਨਗੇ।
ਬ੍ਰਿਖ- ਆਪ ’ਚ ਉਤਸ਼ਾਹ, ਹਿੰਮਤ, ਜੋਸ਼ ਬਣਿਆ ਰਹੇਗਾ ਅਤੇ ਆਪ ਹਰ ਕੰਮ ਨੂੰ ਪੂਰੀ ਹਿੰਮਤ ਨਾਲ ਨਿਪਟਾਉਣ ਦੀ ਤਾਕਤ ਰੱਖੋਗੇ, ਮਾਣ-ਸਨਮਾਨ ਦੀ ਪ੍ਰਾਪਤੀ।
ਮਿਥੁਨ- ਡ੍ਰਿੰਕਸ, ਰਸਾਇਣਾਂ, ਪੈਟਰੋਲੀਅਮ ਅਤੇ ਸਮੁੰਦਰੀ ਉਤਪਾਦਾਂ, ਰੰਗ ਰੋਗਨ ਆਦਿ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੇ ਕੰਮ ਧੰਦੇ ’ਚ ਚੰਗਾ ਲਾਭ ਮਿਲੇਗਾ।
ਕਰਕ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ ਜਾਂ ਮਨ ਬਣਾਓਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਮਾਣ-ਯਸ਼ ਦੀ ਪ੍ਰਾਪਤੀ।
ਸਿੰਘ- ਖਰਚ ਹੱਥ ਰੋਕ ਕੇ ਕਰੋ, ਨਹੀਂ ਤਾਂ ਉਧਾਰੀ ਦੇ ਚੱਕਰ ’ਚ ਫਸਣ ਦੀ ਨੌਬਤ ਆ ਸਕਦੀ ਹੈ, ਨਾ ਤਾਂ ਕਿਸੇ ਦੀ ਿਜ਼ੰਮੇਵਾਰੀ ’ਚ ਫਸੋ ਅਤੇ ਨਾ ਹੀ ਕੋਈ ਕੰਮ ਜਲਦੀ ’ਚ ਨਿਪਟਾਓ।
ਕੰਨਿਆ- ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ਲਈ ਚੰਗਾ, ਯਤਨ ਕਰਨ ’ਤੇ ਕੋਈ ਕੰਮਕਾਜੀ ਰੁਕਾਵਟ, ਮੁਸ਼ਕਿਲ ਹਟੇਗੀ, ਜਨਰਲ ਤੌਰ ’ਤੇ ਆਪ ਪ੍ਰਭਾਵੀ ਰਹੋਗੇ।
ਤੁਲਾ- ਅਫਸਰਾਂ ਦੇ ਸਾਫਟ, ਸੁਪੋਰਟਿਵ ਰੁਖ ਕਰਕੇ ਰਾਜਕੀ ਕੰਮਾਂ ’ਚ ਆਪ ਦੀ ਪੈਠ, ਬੋਲ-ਬਾਲਾ ਵਧੇਗਾ, ਦੁਸ਼ਮਣਾਂ ਦੀ ਆਪ ਅੱਗੇ ਕੋਈ ਖਾਸ ਪੇਸ਼ ਨਾ ਚੱਲ ਸਕੇਗੀ।
ਬ੍ਰਿਸ਼ਚਕ- ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਦੂਜਿਅਾਂ ’ਤੇ ਹਾਵੀ, ਪ੍ਰਭਾਵੀ, ਵਿਜਈ ਰੱਖੇਗਾ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਸਹੀ ਰਹੇਗਾ।
ਧਨ- ਪੇਟ ਬਾਰੇ ਸਾਵਧਾਨੀ ਵਰਤੋ, ਖਾਣਾ-ਪੀਣਾ ਵੀ ਲਿਮਟ ’ਚ ਕਰਨਾ ਸਹੀ ਰਹੇਗਾ, ਕਿਸੇ ਹੇਠ ਆਪਣੀ ਪੇਮੈਂਟ ਵੀ ਨਾ ਫਸਾਓ।
ਮਕਰ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ, ਇਰਾਦਿਅਾਂ ’ਚ ਸਫਲਤਾ ਮਿਲੇਗੀ, ਹਰ ਮਾਮਲੇ ਨੂੰ ਦੋਵੇਂ ਪਤੀ-ਪਤਨੀ ਇਕ ਹੀ ਨਜ਼ਰ ਨਾਲ ਦੇਖਣਗੇ।
ਕੁੰਭ- ਨਾ ਤਾਂ ਵਿਰੋਧੀਅਾਂ ਨੂੰ ਕਮਜ਼ੋਰ ਸਮਝੋ ਅਤੇ ਨਾ ਹੀ ਉਨ੍ਹਾਂ ਨਾਲ ਬੇਧਿਆਨੀ ਨਾਲ ਨਿਪਟੋ, ਕਿਸੇ ’ਤੇ ਅੱਖਾਂ ਬੰਦ ਕਰਕੇ ਭਰੋਸਾ ਵੀ ਨਾ ਕਰੋ।
ਮੀਨ- ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਯਤਨ ਕਰਨ ’ਤੇ ਕੋਈ ਸਕੀਮ ਵੀ ਕੁਝ ਅੱਗੇ ਵਧ ਸਕਦੀ ਹੈ, ਜਨਰਲ ਤੌਰ ’ਤੇ ਵੀ ਹਰ ਫ੍ਰੰਟ ’ਤੇ ਬਿਹਤਰੀ ਹੋਵੇਗੀ।
12 ਅਕਤੂਬਰ 2020, ਸੋਮਵਾਰ
ਦਵੀਤਿਯ (ਅਧਿਕ) ਅੱਸੂ ਵਦੀ ਤਿੱਥੀ ਦਸ਼ਮੀ (ਸ਼ਾਮ 4.39 ਤੱਕ) ਅਤੇ ਮਗਰੋਂ ਤਿੱਥੀ ਇਕਾਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕੰਨਿਆ ’ਚ
ਚੰਦਰਮਾ ਕਰਕ ’ਚ
ਮੰਗਲ ਮੀਨ ’ਚ
ਬੁੱੱਧ ਤੁਲਾ ’ਚ
ਗੁਰੂ ਧਨ ’ਚ
ਸ਼ੁੱਕਰ ਸਿੰਘ ’ਚ
ਸ਼ਨੀ ਮਕਰ ’ਚ
ਰਾਹੂ ਬ੍ਰਿਖ ’ਚ
ਕੇਤੂ ਬ੍ਰਿਸ਼ਚਕ ’ਚ
ਬਿਕ੍ਰਮੀ ਸੰਮਤ : 2077,ਅੱਸੂ ਪ੍ਰਵਿਸ਼ਟੇ 27, ਰਾਸ਼ਟਰੀ ਸ਼ਕ ਸੰਮਤ :1942, ਮਿਤੀ 20 (ਅੱਸੂ), ਹਿਜਰੀ ਸਾਲ 1442, ਮਹੀਨਾ : ਸਫਰ, ਤਰੀਕ : 24, ਨਕਸ਼ੱਤਰ : ਅਸ਼ਲੇਖਾ (12-13 ਮੱਧ ਰਾਤ 12.30 ਤੱਕ) ਅਤੇ ਮਗਰੋਂ ਨਕਸ਼ੱਤਰ ਮਘਾ, ਯੋਗ : ਸਾਧਿਯ (ਰਾਤ 8.36 ਤੱਕ) ਅਤੇ ਮਗਰੋਂ ਯੋਗ ਸ਼ੁਭ। ਚੰਦਰਮਾ : ਕਰਕ ਰਾਸ਼ੀ ’ਤੇ (12-13 ਮੱਧ ਰਾਤ 12.30 ਤੱਕ) ਅਤੇ ਮਗਰੋਂ ਸਿੰਘ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ (ਸ਼ਾਮ 4.39 ਤੱਕ), 12-13 ਮੱਧ ਰਾਤ 12.30 ਤੱਕ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਅਤੇ ਮਗਰੋਂ ਮਘਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਭਵਿੱਖਫਲ: ਜਾਣੋ ਅੱਜ ਦੀ ਰਾਸ਼ੀ 'ਚ ਤੁਹਾਡੇ ਲਈ ਕੀ ਹੈ ਖਾਸ
NEXT STORY