ਕੈਲਗਰੀ (ਏਜੰਸੀ)— ਕੈਲਗਰੀ ਦੇ ਦੱਖਣੀ-ਪੱਛਮੀ ਇਲਾਕੇ 'ਚ ਸ਼ੁੱਕਰਵਾਰ ਰਾਤ ਨੂੰ ਲਗਭਗ 11 ਕੁ ਵਜੇ ਇਕ ਘਰ 'ਚ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਵਿਅਕਤੀ ਜ਼ਖਮੀ ਹੈ। ਇਹ ਘਟਨਾ ਸਿਗਨਲ ਹਿੱਲ ਸਰਕਲ ਦੇ 100ਵੇਂ ਬਲਾਕ ਕੋਲ ਇਕ ਘਰ 'ਚ ਵਾਪਰੀ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣਾਈ ਦੇਣ ਤੋਂ ਬਾਅਦ ਪੁਲਸ ਜਦ ਵਾਰਦਾਤ ਵਾਲੀ ਥਾਂ 'ਤੇ ਪੁੱਜੀ ਤਾਂ ਇੱਥੇ ਉਨ੍ਹਾਂ ਨੂੰ ਇਕ ਮ੍ਰਿਤਕ ਅਤੇ ਇਕ ਜ਼ਖਮੀ ਵਿਅਕਤੀ ਮਿਲਿਆ। ਉਨ੍ਹਾਂ ਨੇ ਜ਼ਖਮੀ ਵਿਅਕਤੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਇਸ ਤੋਂ ਇਲਾਵਾ ਉਨ੍ਹਾਂ ਬਾਰੇ ਪੁਲਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉਹ ਨੇੜਲੇ ਘਰਾਂ ਦੇ ਲੋਕਾਂ ਕੋਲੋਂ ਪੁੱਛ-ਪੜਤਾਲ ਕਰ ਰਹੇ ਹਨ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਹੋਵੇ ਤਾਂ ਉਹ ਜ਼ਰੂਰ ਦੱਸਣ। ਤੁਹਾਨੂੰ ਦੱਸ ਦਈਏ ਕਿ ਕੈਨੇਡਾ 'ਚ ਥਾਂ-ਥਾਂ ਗੋਲੀਬਾਰੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਇੱਥੇ ਗੈਂਗ ਹਿੰਸਾਵਾਂ ਨੇ ਪੁਲਸ ਲਈ ਪ੍ਰੇਸ਼ਾਨੀਆਂ ਖੜ੍ਹੀਆਂ ਕਰ ਦਿੱਤੀਆਂ ਹਨ।
ਹੁਣ ਸੜਕ 'ਤੇ ਨਜ਼ਰ ਆਇਆ 'ਟਰੰਪ ਟੈਂਕ', ਤਸਵੀਰਾਂ ਵਾਇਰਲ
NEXT STORY