ਕੈਲੀਫੋਰਨੀਆ— ਅਮਰੀਕਾ ਦੇ ਕੈਲੀਫੋਰਨੀਆ ਵਿਖੇ ਇਕ ਘਰ 'ਚ ਗੈਸ ਧਮਾਕਾ ਹੋਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਹੋਰ 15 ਲੋਕ ਜ਼ਖਮੀ ਹੋ ਗਏ। ਰਿਵਰਸਾਈਡ ਕਾਊਂਟੀ ਸਿਟੀ 'ਚ ਦੁਪਹਿਰ 12.10 ਵਜੇ ਗੈਸ ਪਾਈਪ 'ਚ ਧਮਾਕਾ ਹੋਇਆ।
ਕੈਲੀਫੋਰਨੀਆ ਗੈਸ ਕੋ. ਵਲੋਂ ਦੱਸਿਆ ਗਿਆ ਕਿ ਸੋਮਵਾਰ ਸਵੇਰੇ ਇਕ ਘਰ 'ਚ ਕੁਦਰਤੀ ਗੈਸ ਪਾਈਪ ਲਾਈਨ 'ਚ ਖਰਾਬੀ ਆ ਗਈ ਤੇ ਇਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ। ਜਦ ਵਰਕਰ ਪਾਈਪ ਨੂੰ ਠੀਕ ਕਰ ਰਿਹਾ ਸੀ ਤਾਂ ਇਸ 'ਚ ਧਮਾਕਾ ਹੋਇਆ ਅਤੇ ਵਰਕਰ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਹੋਰ 15 ਲੋਕ ਜ਼ਖਮੀ ਹੋ ਗਏ। ਕੰਪਨੀ ਨੇ ਟਵਿੱਟਰ 'ਤੇ ਦੱਸਿਆ ਕਿ ਉਨ੍ਹਾਂ ਨੂੰ ਇਸ ਧਮਾਕੇ ਕਾਰਨ ਪਰਿਵਾਰ ਨੂੰ ਪੁੱਜੇ ਨੁਕਸਾਨ ਅਤੇ ਕਰਮਚਾਰੀ ਦੀ ਮੌਤ 'ਤੇ ਅਫਸੋਸ ਹੈ। ਫਿਲਹਾਲ ਘਟਨਾ ਦੇ ਕਾਰਨਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਜ਼ਖਮੀਆਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ।
ਨੇੜਲੇ ਘਰਾਂ ਦੇ ਲੋਕਾਂ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ ਤੇ ਵਧੇਰੇ ਨੇੜਲੇ ਘਰਾਂ ਨੂੰ ਥੋੜੇ ਸਮੇਂ ਲਈ ਸੁਰੱਖਿਅਤ ਥਾਂ 'ਤੇ ਰਹਿਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਇੱਥੇ ਅਜੇ ਖਤਰਾ ਹੈ।
'ਆਸਟ੍ਰੇਲੀਆ ਦੇ ਜ਼ਿਆਦਾਤਰ ਲੋਕ ਆਰਥਿਕ ਮੰਦੀ ਦੀ ਮਾਰ ਹੇਠ'
NEXT STORY