ਕਾਕੁਰੂ— ਪੱਛਮੀ ਕੀਨੀਆ 'ਚ ਐਤਵਾਰ ਨੂੰ ਇਕ ਯਾਤਰੀ ਬੱਸ ਤੇ ਟਰੱਕ ਦੀ ਟੱਕਰ 'ਚ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ ਤੇ ਹੋਰ ਕਈ ਲੋਕ ਇਸ ਦੌਰਾਨ ਜ਼ਖਮੀ ਹੋ ਗਏ। ਨਾਕੁਰੂ ਸੂਬੇ ਦੇ ਪੁਲਸ ਕਮਾਂਡਰ ਸਟਿਫਨ ਮਾਟੂ ਨੇ ਦੱਸਿਆ ਕਿ ਹਾਦਸਾ ਉਸ ਵੇਲੇ ਹੋਇਆ ਜਦੋਂ ਬੁੰਗੋਮਾ ਤੋਂ ਨੈਰੋਬੀ ਜਾ ਰਹੀ ਬੱਸ ਦੀ ਨਾਕੁਰੂ-ਐਲਡੋਰੇਟ ਹਾਈਵੇਅ 'ਤੇ ਇਕ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ। ਹਾਦਸੇ 'ਚ ਸੱਤ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਹੋਰਾਂ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਮ੍ਰਿਤਕਾਂ 'ਚ ਦੋਵਾਂ ਵਾਹਨਾਂ ਦੇ ਡਰਾਈਵਰ ਵੀ ਸ਼ਾਮਲ ਹਨ।
ਔਰਤ ਨੇ 1 ਨਹੀਂ, 2 ਨਹੀਂ ਇਕੱਠਿਆਂ 7 ਬੱਚਿਆਂ ਨੂੰ ਦਿੱਤਾ ਜਨਮ, ਸਾਰੇ ਤੰਦਰੁਸਤ
NEXT STORY