ਢਾਕਾ (ਏ.ਐਫ.ਪੀ.)- ਬੰਗਲਾਦੇਸ਼ ਵਿਚ ਭਾਰੀ ਵਰਖਾ ਦੇ ਚੱਲਦੇ ਆਏ ਹੜ੍ਹ ਵਿਚ ਮਰਨ ਵਾਲਿਆਂ ਦੀ ਗਿਣਤੀ 100 ਦੇ ਪਾਰ ਪੁੱਜ ਗਈ। ਉਥੇ ਹੀ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਦੇ ਕਈ ਹਿੱਸਿਆਂ ਵਿਚ ਹੜ੍ਹ ਦੇ ਪਾਣੀ ਦਾ ਪੱਧਰ ਅਜੇ ਵਧ ਰਿਹਾ ਹੈ। ਅਧਿਕਾਰੀਆਂ ਮੁਤਾਬਕ 48 ਘੰਟਿਆਂ ਵਿਚ ਤਕਰੀਬਨ 20 ਲੋਕਾਂ ਦੀ ਮੌਤ ਹੋਣ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ 104 'ਤੇ ਪਹੁੰਚ ਗਈ ਹੈ। ਜਿਸ ਨਾਲ ਮਾਨਸੂਨ ਪਿਛਲੇ ਕਈ ਸਾਲਾਂ ਵਿਚ ਸਭ ਤੋਂ ਭਿਾਨਕ ਬਣ ਗਿਆ ਹੈ। ਜ਼ਿਆਦਾਤਰ ਲੋਕਾਂ ਦੀ ਮੌਤ ਡੁੱਬਣ ਨਾਲ ਹੋਈ ਹੈ ਪਰ ਕੁਝ ਦੀ ਜ਼ਮੀਨ ਖਿਸਕਣ, ਸੱਪ ਦੇ ਕੱਟਣ ਅਤੇ ਬਿਜਲੀ ਡਿੱਗਣ ਨਾਲ ਹੋਈ ਹੈ।
ਜਮਾਲਪੁਰ ਦੇ ਜ਼ਿਲਾ ਪ੍ਰਸ਼ਾਸਕ ਅਹਿਮਦ ਕਰੀਬ ਨੇ ਕਿਹਾ ਕਿ ਜਮਾਲਪੁਰ ਵਿਚ ਵੀਰਵਾਰ ਨੂੰ ਹੜ੍ਹ ਦੇ ਤੇਜ਼ ਵਹਾਅ ਵਿਚ ਕਿਸ਼ਤੀ ਪਲਟਣ ਨਾਲ 6 ਤੋਂ 18 ਸਾਲ ਦੀਆਂ ਪੰਜ ਕੁੜੀਆਂ ਦੀ ਡੁੱਬਣ ਦੀ ਮੌਤ ਹੋਈ ਹੈ। ਬ੍ਰਹਿਮਪੁੱਤਰ ਨਦੀ 10 ਜੁਲਾਈ ਤੋਂ ਬਾਅਦ ਸਿਖਰ 'ਤੇ ਹੈ ਜਿਸ ਨਾਲ ਜਮਾਲਪੁਰ ਵਿਚ ਤਕਰੀਬਨ 12 ਲੱਖ ਲੋਕ ਬੇਘਰ ਹੋ ਗਏ ਹਨ ਜਾਂ ਪ੍ਰਭਾਵਿਤ ਹੋਏ ਹਨ। ਨਦੀ ਦਾ ਪਾਣੀ ਪਿਛਲੇ ਹਫਤੇ 1975 ਤੋਂ ਬਾਅਦ ਤੋਂ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਸੀ। ਮਯਮਨਸਿੰਘ ਜ਼ਿਲਾ ਦੇ ਪ੍ਰਸ਼ਾਸਕ ਮਿਜਾਨੁਰ ਰਹਿਮਾਨ ਨੇ ਦੱਸਿਆ ਕਿ ਜ਼ਿਲੇ ਦੇ 6 ਪਿੰਡਾਂ ਵਿਚ ਹੜ੍ਹ ਆ ਗਿਆ ਸੀ ਜਦੋਂ ਨਦੀ ਦੇ ਪਾਣੀ ਨਾਲ ਇਕ ਬੰਨ੍ਹ ਟੁੱਟ ਗਿਆ ਸੀ ਅਤੇ 2000 ਲੋਕਾਂ ਨੂੰ ਆਪਣਾ ਘਰ ਛੱਡ ਕੇ ਭੱਜਣਾ ਪਿਆ। ਜ਼ਿਲਾ ਅਧਿਕਾਰੀਆਂ ਮੁਤਾਬਕ 10 ਜੁਲਾਈ ਤੋਂ ਹੜ੍ਹ ਨਾਲ ਤਕਰੀਬਨ 50 ਲੱਖ ਲੋਕ ਪ੍ਰਭਾਵਿਤ ਹੋਏ ਹਨ।
ਵੀਅਤਨਾਮ 'ਚ ਇਕ ਕਾਰ 'ਚੋਂ ਮਿਲੇ 7 ਮ੍ਰਿਤਕ ਚੀਤੇ
NEXT STORY