ਗਜ਼ਨੀ (ਏਜੰਸੀ)- ਅਫਗਾਨਿਸਤਾਨ ਵਿਚ ਸੁਰੱਖਿਆ ਦਸਤੇ ਨੇ ਪੂਰਬੀ ਅਫਗਾਨ ਦੇ ਦੋ ਸੂਬਿਆਂ ਵਿਚ ਵੱਖ-ਵੱਖ ਮੁਕਾਬਲਿਆਂ ਵਿਚ ਘੱਟੋ-ਘੱਟ 11 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਮੁਕਾਬਲਿਆਂ ਵਿਚ 8 ਅੱਤਵਾਦੀ ਜ਼ਖਮੀ ਹੋ ਗਏ ਅਤੇ 7 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਰਕਾਰ ਦੇ ਬੁਲਾਰੇ ਹਰੀਫ ਨੂਰੀ ਨੇ ਦੱਸਿਆ ਕਿ ਸ਼ਨੀਵਾਰ ਰਾਤ ਪੂਰਬੀ ਗਜਨੀ ਸੂਬੇ ਦੇ ਜਾਨਾ ਖਾਨ ਜ਼ਿਲੇ ਵਿਚ ਅਫਗਾਨ ਦੀ ਫੌਜ ਨੇ ਵਿਸ਼ੇਸ਼ ਮੁਹਿੰਮ ਕੋਰ ਦੀ ਇਕ ਯੂਨਿਟ ਨੇ ਹਵਾਈ ਫੌਜ ਦੇ ਸਹਿਯੋਗ ਨਾਲ ਗੋਗਰ ਇਲਾਕੇ ਵਿਚ ਤਾਲੀਬਾਨ ਦੇ ਟਿਕਾਣੇ 'ਤੇ ਹਮਲਾ ਕਰਕੇ 10 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ ਦੌਰਾਨ 8 ਅੱਤਵਾਦੀ ਜ਼ਖਮੀ ਹੋਏ। ਸੁਰੱਖਿਆ ਦਸਤਿਆਂ ਨੇ ਅੱਤਵਾਦੀਆਂ ਦੇ ਟਿਕਾਣੇ 'ਤੇ ਹਮਲਾ ਕਰਕੇ ਹਥਿਆਰਾਂ ਅਤੇ ਗੋਲਾ-ਬਾਰੂਦ ਨੂੰ ਤਬਾਹ ਕਰ ਦਿੱਤਾ। ਫੌਜ ਦੇ ਵਿਸ਼ੇਸ਼ ਦਸਤੇ ਕਮਾਨ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਗੁਆਂਢੀ ਖੋਸਤ ਸੂਬੇ ਦੇ ਤੇਰੇ ਜਾਈ ਜ਼ਿਲੇ ਵਿਚ ਮੁਕਾਬਲੇ ਵਿਚ ਇਕ ਤਾਲੀਬਾਨ ਦਾ ਅੱਤਵਾਦੀ ਮਾਰਿਆ ਗਿਆ ਅਤੇ 7 ਹੋਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਦੌਰਾਨ ਕਈ ਏ.ਕੇ. 47 ਰਾਈਫਲਾਂ ਜ਼ਬਤ ਕਰ ਲਈਆਂ।
ਮਾਂ-ਬੇਟੀ ਨੇ ਇਕੱਠਿਆਂ ਉਡਾਇਆ ਜਹਾਜ਼, ਤਸਵੀਰ ਵਾਇਰਲ
NEXT STORY