ਕਾਠਮੰਡੂ— ਨੇਪਾਲ ਦੇ ਭਰਤਪੁਰ-ਅਨਪਤਾਰੀ ਦੇਵਘਾਟ ਮਾਰਗ 'ਤੇ ਮੰਗਲਵਾਰ ਨੂੰ ਇਕ ਬੱਸ ਦੇ ਬੇਕਾਬੂ ਹੋ ਕੇ ਨਾਲੇ 'ਚ ਡਿੱਗਣ ਕਾਰਨ ਉਸ 'ਚ ਸਵਾਰ 12 ਲੋਕ ਜ਼ਕਮੀ ਹੋ ਗਏ। ਚਿਤਵਨ ਦੇ ਜ਼ਿਲਾ ਪੁਲਸ ਦਫਤਰ ਮੁਤਾਬਕ ਬੱਸ 30 ਯਾਤਰੀਆਂ ਨੂੰ ਲੈ ਕੇ ਦੇਵਘਾਟ ਤੋਂ ਪੋਖਾਰਾ ਜਾ ਰਹੀ ਸੀ ਪਰ ਬੱਸ ਦੀ ਸਪੀਡ ਤੇਜ਼ ਹੋਣ ਕਾਰਨ ਉਹ ਬੇਕਾਬੂ ਹੋ ਕੇ ਨਾਲੇ 'ਚ ਡਿੱਗ ਗਈ। ਚਿਤਵਨ ਦੇ ਜ਼ਿਲਾ ਪੁਲਸ ਅਧਿਕਾਰੀ ਨੇ ਕਾਠਮੰਡੂ ਪੋਸਟ ਨੂੰ ਦੱਸਿਆ ਕਿ ਜ਼ਖਮੀਆਂ ਨੂੰ ਭਰਤਪੁਰ ਤੇ ਚਿਤਵਨ ਦੇ ਮੈਡੀਕਲ ਕਾਲੇਜ 'ਚ ਭਰਤੀ ਕਰਵਾਇਆ ਗਿਆ। ਜ਼ਖਮੀਆਂ 'ਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਬੱਸ ਚਾਲਕ ਹਾਦਸੇ ਤੋਂ ਬਾਅਦ ਬੱਸ ਨੂੰ ਛੱਡ ਕੇ ਭੱਜ ਗਿਆ।
ਰੂਸ ਤੇ ਪਾਕਿ ਫੌਜੀ ਅਗਲੇ ਹਫਤੇ ਕਰਨਗੇ ਜੰਗੀ ਅਭਿਆਸ
NEXT STORY