ਕਾਇਰੋ(ਆਈ.ਏ.ਐਨ.ਐਸ.)- ਮਿਸਰ ਦੇ ਮੋਨੂਫੀਆ ਸੂਬੇ ਵਿਚ ਬੁੱਧਵਾਰ ਨੂੰ ਇਕ ਬੱਸ ਤੇ ਟਰੱਕ ਵਿਚਾਲੇ ਟੱਕਰ ਹੋਣ ਕਾਰਨ ਘੱਟੋ-ਘੱਟ 12 ਵਿਅਕਤੀਆਂ ਦੀ ਮੌਤ ਹੋ ਗਈ। ਸਿਨਹੂਆ ਨਿਊਜ਼ ਏਜੰਸੀ ਮੁਤਾਬਕ ਬੱਸ ਸਦਾਤ ਸ਼ਹਿਰ ਵਿਚ ਮਜ਼ਦੂਰਾਂ ਨੂੰ ਫੈਕਟਰੀ ਲਿਜਾ ਰਹੀ ਸੀ। ਰਿਪੋਰਟ ਵਿਚ ਦੱਸਿਆ ਗਿਆ ਕਿ ਜ਼ਖਮੀ ਵਿਅਕਤੀਆਂ ਨੂੰ ਸਦਾਤ ਸੈਂਟਰਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਮਿਸਰ ਵਿਚ ਕਈ ਸੜਕੀ ਹਾਦਸੇ ਵਾਪਰਦੇ ਰਹਿੰਦੇ ਹਨ, ਜਿਸ ਕਾਰਨ ਹਰ ਸਾਲ ਹਜ਼ਾਰਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਹਨਾਂ ਹਾਦਸਿਆਂ ਲਈ ਟਰੈਫਿਕ ਨਿਯਮਾਂ ਦੀ ਲਾਪਰਵਾਹੀ ਤੇ ਤੇਜ਼ ਰਫਤਾਰ ਜ਼ਿੰਮੇਦਾਰ ਮੰਨੇ ਜਾਂਦੇ ਹਨ। ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਿਸਰ ਵਿਚ ਹੋਏ ਹਾਦਸਿਆਂ ਕਾਰਨ 2018 ਵਿਚ 30 ਅਰਬ ਮਿਸਰੀ ਪੌਂਡ (1.87 ਅਰਬ ਅਮਰੀਕੀ ਡਾਲਰ) ਦਾ ਅਨੁਮਾਨਤ ਨੁਕਸਾਨ ਹੋਇਆ ਹੈ।
ਸਾਊਦੀ ਅਰਬ 'ਚ ਵਾਪਰੀ ਸੜਕ ਦੁਰਘਟਨਾ 'ਚ ਚਾਰ ਭਾਰਤੀ ਕਾਮਿਆਂ ਦੀ ਮੌਤ
NEXT STORY