ਲੰਡਨ (ਏਜੰਸੀ)- ਇਕ ਅਲ੍ਹੜ ਉਮਰ ਦੇ ਨੌਜਵਾਨ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਉੱਤੇ ਇਕ 14 ਸਾਲ ਦੀ ਲੜਕੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸ ਦਾ ਕਤਲ ਕਰਨ ਦਾ ਇਲਜ਼ਾਮ ਹੈ। ਇਸ ਲੜਕੀ ਦੀ ਲਾਸ਼ ਇਕ ਪਾਰਕ ਵਿਚੋਂ ਬਰਾਮਦ ਹੋਈ। ਜਾਣਕਾਰੀ ਅਨੁਸਾਰ ਵਿਕਟੋਰੀਆ ਸੋਕੋਲੋਵਾ ਦੀ ਮ੍ਰਿਤਕ ਦੇਹ ਵੂਲਵਰਹੈਂਪਟਨ ਦੇ ਇਕ ਪਾਰਕ ਵਿਚੋਂ ਪਿਛਲੇ ਹਫਤੇ ਵੀਰਵਾਰ ਨੂੰ ਸਵੇਰੇ 7 ਵਜੇ ਬਰਾਮਦ ਕੀਤੀ ਗਈ। ਲਿਥੁਏਨੀਆ ਵਿਚ ਪੈਦਾ ਹੋਈ ਇਸ ਲੜਕੀ ਦੀ ਲਾਪਤਾ ਹੋਣ ਦੀ ਸਬੰਧਤ ਪੁਲਸ ਥਾਣੇ ਵਿਚ ਬੁੱਧਵਾਰ ਨੂੰ ਰਿਪੋਰਟ ਦਰਜ ਕਰਵਾਈ ਗਈ ਸੀ, ਜਿਸ ਨੂੰ ਅਗਲੇ ਹੀ ਦਿਨ ਮ੍ਰਿਤਕ ਐਲਾਨ ਦਿੱਤਾ ਗਿਆ। ਲੜਕੀ ਦੀ ਪਛਾਣ ਨਾ ਹੋ ਸਕੇ ਇਸ ਲਈ ਕਾਤਲ ਨੇ ਲਾਸ਼ ਦਾ ਚਿਹਰਾ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੋਇਆ ਸੀ। ਪੁਲਸ ਨੇ ਇਸ ਕਤਲ ਦੇ ਸਬੰਧ ਵਿਚ ਇਕ 16 ਸਾਲ ਦੇ ਲੜਕੇ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਨੂੰ ਮੈਜਿਸਟ੍ਰੇਟ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਪੁਲਸ ਵਲੋਂ ਗ੍ਰਿਫਤਾਰ ਲੜਕੇ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ। ਇਸੇ ਕਤਲ ਦੇ ਸਬੰਧ ਵਿਚ ਇਕ ਹੋਰ 17 ਸਾਲ ਦੇ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਵਿਕਟੋਰੀਆ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡੀ ਧੀ ਸਾਡੇ ਲਈ ਸਭ ਕੁਝ ਸੀ ਉਹ ਸਾਡੀ ਛੋਟੀ ਜਿਹੀ ਪਰੀ ਸੀ, ਜਿਸ ਕਾਰਨ ਸਾਡੀ ਜ਼ਿੰਦਗੀ ਵਿਚ ਰੰਗ ਹੀ ਰੰਗ ਭਰੇ ਹੋਏ ਸਨ। ਉਸ ਤੋਂ ਬਿਨਾਂ ਜੀਵਤ ਰਹਿਣਾ ਸਾਡੇ ਲਈ ਬਹੁਤ ਔਖਾ ਹੈ।
ਇਸ ਘਟਨਾ ਤੋਂ ਬਾਅਦ ਵੈਸਟ ਪਾਰਕ ਨੂੰ ਬੰਦ ਕਰ ਦਿੱਤਾ ਗਿਆ ਹੈ। ਵੂਲਵਰਹੈਂਪਟਨ ਕ੍ਰਾਊਨ ਕੋਰਟ ਵਿਚ ਹੁਣ ਮੰਗਲਵਾਰ ਨੂੰ ਸੁਣਵਾਈ ਹੋਵੇਗੀ। ਗ੍ਰਿਫਤਾਰ ਲੜਕਿਆਂ ਦੀ ਪਛਾਣ ਕਾਨੂੰਨੀ ਕਾਰਨਾਂ ਕਰਕੇ ਜਨਤਕ ਨਹੀਂ ਕੀਤੀ ਗਈ ਹੈ।
ਭਾਰਤ ਨਾਲ ਦੋ-ਪੱਖੀ ਸਬੰਧਾਂ ਦੇ 'ਸਹੀ ਮਾਰਗ' 'ਤੇ ਬਣੇ ਰਹਿਣਾ ਚਾਹੁੰਦਾ ਹੈ ਚੀਨ
NEXT STORY