ਕਾਬੁਲ— ਅਫਗਾਨਿਸਤਾਨ 'ਚ ਵੱਖ-ਵੱਖ ਘਟਨਾਵਾਂ 'ਚ ਘੱਟ ਤੋਂ ਘੱਟ 17 ਅੱਤਵਾਦੀ ਮਾਰੇ ਗਏ ਤੇ 11 ਹੋਰ ਜ਼ਖਮੀ ਹੋ ਗਏ। ਅਧਿਕਾਰਿਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਫੌਜ ਦੀ 209 ਸ਼ਹੀਨ ਕੋਰ ਦੇ ਬੁਲਾਰੇ ਹਾਨਿਫ ਰੋਜਾਈ ਨੇ ਦੱਸਿਆ ਕਿ ਪਹਿਲੀ ਘਟਨਾ 'ਚ ਉੱਤਰੀ ਫਾਰਯਾਬ ਸੂਬੇ ਦੇ ਕੈਸਰ ਜ਼ਿਲੇ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਦੇ ਵਿਚਾਲੇ ਝੜਪਾਂ 'ਚ 7 ਤਾਲਿਬਾਨੀ ਮਾਰੇ ਗਏ ਤੇ 11 ਹੋਰ ਜ਼ਖਮੀ ਹੋ ਗਏ। ਇਹ ਝੜਪਾਂ ਦੇਰ ਰਾਤ ਹੋਈਆਂ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਾਰੀ ਪੁਲ ਸੂਬੇ 'ਚ ਐਤਵਾਰ ਰਾਤ ਫੌਜ ਦੀ ਇਕ ਮੁਹਿੰਮ 'ਚ ਤਿੰਨ ਤਾਲਿਬਾਨੀ ਅੱਤਵਾਦੀ ਮਾਰੇ ਗਏ। ਇਕ ਹੋਰ ਮੁਹਿੰਮ 'ਚ ਦੱਖਣੀ ਹੇਲਮੰਦ ਸੂਬੇ 'ਚ ਮਾਰਦਾ ਤੇ ਸਾਂਦਿਨ ਜ਼ਿਲਿਆਂ 'ਚ ਐਤਵਾਰ ਤੜਕੇ 7 ਤਾਲਿਬਾਨੀ ਅੱਤਵਾਦੀ ਮਾਰੇ ਗਏ। ਇਨ੍ਹਾਂ ਹਮਲਿਆਂ 'ਚ ਕਈ ਚੋਟੀ ਦੇ ਤਾਲਿਬਾਨੀ ਕਮਾਂਡਰ ਸ਼ਾਮਲ ਹਨ ਤੇ ਇਸ ਦੌਰਾਨ ਤਿੰਨ ਅੱਤਵਾਦੀ ਟਿਕਾਣਿਆਂ ਤੇ ਉਨ੍ਹਾਂ ਦੇ ਹਥਿਆਰਾਂ ਨੂੰ ਨਸ਼ਟ ਕਰ ਦਿੱਤਾ ਗਿਆ।
ਈਰਾਨੀ ਹਵਾਬਾਜ਼ੀ ਕੰਪਨੀ ਦੇ ਪਰਿਚਾਲਨ 'ਤੇ ਜਰਮਨੀ ਲਗਾ ਸਕਦੈ ਰੋਕ
NEXT STORY