ਬਰੈਂਪਟਨ—ਬਰੈਂਪਟਨ ਵਿਖੇ ਮੋਟਰਸਾਈਕਲ ਸਵਾਰ ਇਕ ਵਿਅਕਤੀ ਕੋਲੋਂ ਪੁਲਸ ਨੇ 2 ਬੰਦੂਕਾਂ ਬਰਾਮਦ ਕੀਤੀਆਂ ਹਨ ਜਿਸ 'ਤੇ ਦਰਜਨ ਤੋਂ ਵੀ ਜ਼ਿਆਦਾ ਦੋਸ਼ ਤੈਅ ਕੀਤੇ ਗਏ ਹਨ। ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਵਿਅਕਤੀ ਦੀ ਪਛਾਣ ਰਿਚਮੰਡ ਹਿੱਲ ਵਾਸੀ 45 ਸਾਲਾ ਰੋਹਨ ਨਜੈਂਟ ਦੇ ਰੂਪ 'ਚ ਹੋਈ ਹੈ। ਜਾਣਕਾਰੀ ਮੁਤਾਬਕ ਪੀਲ ਪੁਲਸ ਅਧਿਕਾਰੀਆਂ ਨੇ 15 ਅਗਸਤ ਨੂੰ ਲਗਭਗ 11 ਵਜੇ ਦੇ ਨੇੜੇ ਹਾਈਵੇ 50 ਅਤੇ ਬੈਲਚੇਜ਼ ਟ੍ਰੇਲ ਖੇਤਰ 'ਚ ਇਕ ਮੋਟਰਸਾਈਕਲ ਸਵਾਰ ਨੂੰ ਰੋਕਿਆ ਜਿਸ ਦੌਰਾਨ ਪੁਲਸ ਨੇ ਤਲਾਸ਼ੀ ਦੌਰਾਨ ਉਸ ਕੋਲੋਂ 2 ਬੰਦੂਕਾਂ ਬਰਾਮਦ ਕੀਤੀਆਂ ਜਿਨ੍ਹਾਂ 'ਚੋਂ ਇਕ ਗੋਲੀਆਂ ਨਾਲ ਭਰੀ ਹੋਈ ਸੀ। ਰਿਚਮੰਡ ਹਿੱਲ ਦੇ ਰੋਹਨ ਨਜੈਂਟ ਤੇ ਆਪਣੇ ਕੋਲ ਖਤਰਨਾਕ ਅਤੇ ਅਣਅਧਿਕਾਰਤ ਹਥਿਆਰ ਰੱਖਣ ਦੇ ਸਣੇ 17 ਦੋਸ਼ ਆਇਦ ਕੀਤੇ ਗਏ ਹਨ। ਰੋਹਨ ਇਸ ਵੇਲੇ ਪੁਲਸ ਹਿਰਾਸਤ 'ਚ ਆਪਣੀ ਜ਼ਮਾਨਤ ਦੀ ਅਪੀਲ 'ਤੇ ਸੁਣਵਾਈ ਦੀ ਉਡੀਕ ਕਰ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਜੇ ਕਿਸੇ ਨੂੰ ਇਨ੍ਹਾਂ ਹਥਿਆਰਾਂ ਬਾਰੇ 'ਚ ਜਾਂ ਰੋਹਨ ਕੋਲ ਇਹ ਹਥਿਆਰ ਮਿਲਣ ਦੇ ਕਾਰਨ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਉਹ ਪੀਲ ਪੁਲਸ ਨਾਲ ਜਾਂ ਫਿਰ ਪੀਲ ਕ੍ਰਾਇਮ ਸਟੋਪਰਸ ਨਾਲ ਸੰਪਰਕ ਸਾਧ ਸਕਦਾ ਹੈ।
ਅਧਿਐਨ : ਪਲਾਸਟਿਕ ਸਰਜਰੀ 'ਤੇ ਭੁਲੇਖੇ ਫੈਲਾ ਰਹੇ ਯੂਟਿਊਬ ਵੀਡੀਓ!
NEXT STORY