ਕੁਵੈਤ ਸਿਟੀ (ਏਜੰਸੀ)- ਪੁਲਸ ਨੇ ਤਿੰਨ ਭਾਰਤੀਆਂ ਨੂੰ ਦੇਸੀ ਸ਼ਰਾਬ ਵੇਚਣ ਨੂੰ ਲੈ ਕੇ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਲੋਕਾਂ ਵਿਚ ਦੋ ਪੁਰਸ਼ ਅਤੇ ਇਕ ਮਹਿਲਾ ਸ਼ਾਮਲ ਹੈ। ਅਰਬ ਟਾਈਮਜ਼ ਨੇ ਅਲ-ਰਾਏ ਦੈਨਿਕ ਦੇ ਹਵਾਲੇ ਤੋਂ ਕਿਹਾ ਕਿ ਵਿਕਰੇਤਾ ਨੂੰ ਸ਼ਨੀਵਾਰ ਨੂੰ ਹਵਾਲੀ ਇਲਾਕੇ ਦੇ ਖੁੱਲ੍ਹੇ ਮੈਦਾਨ ਵਿਚ ਇਕ ਮਿਨੀ ਬੱਸ ਨੇੜੇ ਖੜ੍ਹਾ ਦੇਖਿਆ ਗਿਆ ਸੀ। ਜਦੋਂ ਪੁਲਸ ਨੇ ਉਸ ਤੋਂ ਨਿਯਮਿਤ ਜਾਂਚ ਲਈ ਸੰਪਰਕ ਕੀਤਾ ਤਾਂ ਅਧਿਕਾਰੀ ਨੇ ਦੇਖਿਆ ਕਿ ਇਕ ਹੋਰ ਵਿਅਕਤੀ ਅਤੇ ਇਕ ਮਹਿਲਾ ਬੱਸ ਵਿਚ ਸੀ। ਪੁਲਸ ਨੇ ਉਨ੍ਹਾਂ ਕੋਲੋਂ ਸ਼ਰਾਬ ਨਾਲ ਭਰੀ ਪਾਲੀਥੀਨ ਦੀਆਂ ਥੈਲੀਆਂ ਨੂੰ ਜ਼ਬਤ ਕਰ ਲਿਆ। ਇਸ ਨੂੰ ਵੇਚਣ ਲਈ ਰੱਖਿਆ ਗਿਆ ਸੀ। ਇਨ੍ਹਾਂ ਤਿੰਨਾਂ ਨੂੰ ਕੁਵੈਤ ਤੋਂ ਡਿਪੋਰਟ ਕੀਤੇ ਜਾਣ ਦੀ ਸੰਭਾਵਨਾ ਹੈ।
ਬ੍ਰੈਗਜ਼ਿਟ ਨੂੰ ਲੈ ਕੇ ਮੇਅ 'ਤੇ ਦਬਾਅ ਬਣਾ ਰਹੀ ਹੈ ਉਨ੍ਹਾਂ ਦੀ ਕੈਬਨਿਟ
NEXT STORY